Welcome to Canadian Punjabi Post
Follow us on

30

June 2024
 
ਲਾਈਫ ਸਟਾਈਲ

ਟਮਾਟਰ-ਪਿਆਜ਼ ਦਾ ਭੜਥਾ

April 20, 2022 02:29 AM

ਸਮੱਗਰੀ-ਚਾਰ ਟਮਾਟਰ ਮੱਧਮ ਆਕਾਰ ਦੇ, ਤਿੰਨ ਹਰੀਆਂ ਮਿਰਚਾਂ ਕੱਟੀਆਂ ਹੋਈਆਂ, ਦੋ ਪਿਆਜ਼ ਛੋਟੇ ਆਕਾਰ ਦੇ, ਪੰਜ-ਸੱਤ ਲਸਣ ਦੀਆਂ ਕਲੀਆਂ, 1/4 ਛੋਟਾ ਚਮਚ ਜੀਰਾ, ਤੇਲ ਜਾਂ ਘਿਓ, ਹਰੀ ਧਨੀਆ ਤੇ ਸਵਾਦ ਜਿੰਨਾ ਨਮਕ।
ਵਿਧੀ-ਟਮਾਟਰ ਅਤੇ ਪਿਆਜ਼ ਨੂੰ ਗੈਸ ਉੱਤੇ (ਰੋਸਟ) ਦਸ ਮਿੰਟ ਤੱਕ ਘੁੰਮਾਉਂਦੇ ਹੋਏ ਭੁੰਨੋ। ਦੋਵਾਂ ਦਾ ਛਿਲਕ ਉਤਾਰ ਕੇ ਬਰੀਕ ਕੱਟੋ। ਘਿਓ ਜਾਂ ਤੇਲ ਗਰਮ ਕਰੋ। ਜੀਰਾ, ਪਿਆਜ਼, ਲਸਣ ਅਤੇ ਹਰੀਆਂ ਮਿਰਚਾਂ ਭੁੰਨੋ। ਟਮਾਟਰ ਅਤੇ ਪਿਆਜ਼ ਮਿਲਾਓ। ਨਮਕ ਮਿਲਾ ਕੇ ਕੁਝ ਮਿੰਟ ਭੁੰਨੋ। ਹਰੇ ਧਨੀਏ ਨਾਲ ਸਜ ਕੇ ਗਰਮਾਗਰਮ ਸਰਵ ਕਰੋ।

 
Have something to say? Post your comment