ਸਮੱਗਰੀ-ਤਾਜੇ ਮਸ਼ਰੂਮ 250 ਗਰਾਮ, ਬਰੀਕ ਕੱਟਿਆ ਟਮਾਟਰ ਇੱਕ, ਬਰੀਕ ਕੱਟਿਆ ਪਿਆਜ ਇੱਕ, ਲਸਣ ਚਾਰ ਕਲੀਆਂ, ਬਰੀਕ ਕੱਟੀਆਂ ਹਰੀਆਂ ਮਿਰਚਾਂ ਚਾਰ, ਜੀਰਾ 1/4 ਟੀ ਸਪੂਨ, 1/4 ਟੀ ਸਪੂਨ ਹਲਦੀ, ਲਾਲ ਮਿਰਚ ਪਾਊਡਰ 1/4 ਟੀ ਸਪੂਨ, ਗਰਮ ਮਸਾਲਾ 1/4 ਟੀ ਸਪੂਨ, ਇੱਕ ਟੀ ਸਪੂਨ ਧਨੀਆ ਪਾਊਡਰ, ਸਵਾਦ ਅਨੁਸਾਰ ਨਮਕ, ਇੱਕ ਟੀ ਸਪੂਨ ਨਿੰਬੂ ਦਾ ਰਸ, ਇੱਕ ਟੀ ਸਪੂਨ ਹਰੀ ਧਨੀਆ ਬਰੀਕ ਕੱਟਿਆ ਹੋਇਆ, ਦੋ ਟੇਬਲ ਸਪੂਨ ਤੇਲ।
ਵਿਧੀ- ਮਸ਼ਰੂਮ ਨੂੰ ਸਾਫ ਸੂਤੀ ਕੱਪੜੇ ਨਾਲ ਪੂੰਝ ਕੇ ਪਾਣੀ ਨਾਲ ਧੋ ਲਓ। ਤਣੇ ਨੂੰ ਥੋੜ੍ਹਾ ਜਿਹਾ ਕੱਟ ਕੇ ਮਸ਼ਰੂਮ ਨੂੰ ਚਾਰ ਟੁਕੜਿਆਂ ਵਿੱਚ ਕੱਟ ਲਓ। ਭਾਰੀ ਤਲੇ ਦੇ ਤਵੇ ਉੱਤੇ ਤੇਲ ਗਰਮ ਕਰ ਕੇ ਪਿਆਜ਼, ਲਸਣ, ਹਰੀਆਂ ਮਿਰਚਾਂ ਨੂੰ ਤੜਕੋ। ਹੁਣ ਟਮਾਟਰ, ਸ਼ਿਮਲਾ ਮਿਰਚ ਤੇ ਸਾਰੇ ਮਸਾਲੇ ਪਾ ਕੇ ਢੱਕ ਕੇ ਮੱਧਮ ਸੇਕ ਉੱਤੇ ਪੰਜ ਮਿੰਟ ਤੱਕ ਪਕਾਓ। ਜਦ ਮਸਾਲ ਤੇਲ ਛੱਡ ਦੇਵੇ ਤਾਂ ਮਸ਼ਰੂਮ ਅਤੇ ਅੱਧਾ ਕੱਪ ਪਾਣੀ ਪਾ ਕੇ ਢਕ ਦਿਓ। ਪੰਜ ਮਿੰਟ ਬਾਅਦ ਖੋਲ੍ਹ ਕੇ ਪਲਟੋ ਅਤੇ ਦੁਬਾਰਾ ਪੰਜ ਤੋਂ ਸੱਤ ਮਿੰਟ ਤੱਕ ਢਕ ਕੇ ਪਕਾਓ। ਨਿੰਬੂ ਦਾ ਰਸ ਅਤੇ ਹਰਾ ਧਨੀਆ ਪਾ ਕੇ ਸਰਵ ਕਰੋ।