ਸਕਿਨ ਟੈਨ ਹੋਣਾ ਅੱਜਕੱਲ੍ਹ ਆਮ ਗੱਲ ਹੈ। ਬਹੁਤ ਜ਼ਿਆਦਾ ਧੁੱਪ ਵਿੱਚ ਘੁੰਮਣਾ ਜਾਂ ਸੂਰਜ ਦੀਆਂ ਹਾਨੀਕਾਰਕ ਅਲਟਰ ਵਇਲੈਟ ਕਿਰਨਾਂ ਨਾਲ ਸਕਿਨ ਦੀ ਟੈਨਿੰਗ ਹੋਣਾ ਯਾਨੀ ਸਕਿਨ ਦਾ ਰੰਗ ਕਾਲਾ ਪੈਣ ਆਮ ਹੈ। ਮਾਹਰਾਂ ਦੀ ਮੰਨਣਾ ਹੈ ਕਿ ਸੰਤਰੇ ਦੇ ਇਸਤੇਮਾਲ ਨਾਲ ਟੈਨਿੰਗ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਸਕਿਨ ਦਾ ਰੰਗ ਸਾਫ ਹੁੰਦਾ ਹੈ। ਟੈਨਿੰਗ ਤੋਂ ਛੁਟਕਾਰਾ ਪਾਉਣ ਲਈ ਇੱਕ ਵੱਡਾ ਚਮਚ ਚਮਚ ਸੰਤਰੇ ਦੇ ਛਿਲਕੇ ਦਾ ਪਾਊਡਰ, ਇੱਕ ਚੁਟਕੀ ਹਲਦੀ, ਕੈਲੇਮਾਈਨ ਪਾਊਡਰ ਜਾਂ ਚੰਦਨ ਪਾਊਡਰ ਅਤੇ ਸ਼ਹਿਦ ਦੀਆਂ ਕੁਝ ਬੂੰਦਾਂ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਚਿਹਰੇ ਉੱਤੇ ਲਗਾ ਕੇ ਹਲਕੇ ਹੱਥਾਂ ਨਾਲ ਇੱਕ ਮਿੰਟ ਮਲੋ ਅਤੇ ਇਸ ਨੂੰ ਪੰਜ ਮਿੰਟ ਤੱਕ ਲੱਗਾ ਰਹਿਣ ਦਿਓ, ਫਿਰ ਇਸ ਨੂੰ ਪਣੀ ਨਾਲ ਧੋ ਲਓ।
ਸੰਤਰੇ ਦੇ ਰਸ ਵਿੱਚ ਸਾਈਟਿ੍ਰਕ ਐਸਿਡ ਹੁੰਦਾ ਹੈ, ਜੋ ਕੁਦਰਤੀ ਰੂਪ ਤੋਂ ਬਲੀਚਿੰਗ ਦਾ ਕੰਮ ਕਰਦਾ ਹੈ। ਜੇ ਤੁਸੀਂ ਚਾਹੋ ਤਾਂ ਸੰਤਰੇ ਦੇ ਜੂਸ ਨੂੰ ਆਈਸ ਟ੍ਰੇਅ ਵਿੱਚ ਫਰੀਜ ਕਰ ਸਕਦੇ ਹੋ ਅਤੇ ਬਾਅਦ ਵਿੱਚ ਫਰੈਸ਼ ਲੁਕ ਦੇ ਲਈ ਇਸ ਨੂੰ ਚਿਹਰੇ ਉੱਤੇ ਲਾ ਸਕਦੇ ਹੋ। ਤੁਸੀਂ ਸੰਤਰੇ ਦਾ ਗੁੱਦਾ ਵੀ ਚਿਹਰੇ ਉੱਤੇ ਮਲ ਸਕਦੇ ਹੋ। ਟੈਨਿੰਗ ਦੇ ਅਸਰ ਨੂੰ ਘੱਟ ਕਰਨ ਲਈ ਅਜਿਹਾ ਨਿਯਮਿਤ ਰੂਪ ਨਾਲ ਕਰੋ। ਸੰਤਰੇ ਨਾਲ ਤਿਆਰ ਕੀਤੇ ਬਿਊਟੀ ਪ੍ਰੋਡਕਸ ਦਾ ਇਸਤੇਮਾਲ ਕਰੋ। ਸੰਤਰੇ ਦੇ ਛਿਲਕੇ ਵਿੱਚ ਵਿਟਾਮਿਨ ਸੀ ਅਤੇ ਐਂਟੀ ਆਕਸੀਡੈਂਟ ਮੌਜੂਦ ਹੁੰਦਾ ਹੈ। ਇਹ ਕੁਦਰਤੀ ਕਲੀਂਜਰ ਦਾ ਕੰਮ ਕਰਦਾ ਹੈ, ਜਦ ਕਿ ਸ਼ਹਿਦ ਸਕਿਨ ਵਿੱਚ ਨਿਖਾਰ ਲਿਆਉਂਦਾ ਹੈ।