ਦਹੀਂ, ਹਲਦੀ ਅਤੇ ਨਿੰਬੂ-ਦੋ ਵੱਡੇ ਚਮਚ ਦਹੀਂ ਵਿੱਚ ਦੋ ਬੂੰਦਾਂ ਨਿੰਬੂ ਰਸ ਦੇ ਨਾਲ ਦੋ ਚੁਟਕੀ ਹਲਦੀ ਮਿਲਾ ਕੇ ਟੈਨਿੰਗ ਹੋਈ ਸਕਿਨ ਉੱਤੇ 10 ਤੋਂ 15 ਮਿੰਟ ਲਈ ਲਗਾਓ। ਫਿਰ ਸਿੰਪਲ ਪਾਣੀ ਨਾਲ ਧੋ ਲਓ। ਹਫਤੇ ਵਿੱਚ ਦੋ ਤੋਂ ਤਿੰਨ ਵਾਰ ਇਸਤੇਮਾਲ ਕਰਨ ਉੱਤੇ ਪੂਰੀ ਤਰ੍ਹਾਂ ਟੈਨਿੰਗ ਦੂਰ ਹੋ ਜਾਏਗੀ।
ਟਮਾਟਰ, ਪਪੀਤਾ ਤੇ ਗਲਿਸਰੀਨ-ਧੁੱਪ ਵਿੱਚ ਬੈਠਣ ਤੋਂ ਪਹਿਲਾਂ ਪਪੀਤੇ ਵਿੱਚ ਟਮਾਟਰ ਦਾ ਗੁੱਦਾ ਤੇ ਗਲਿਸਰੀਨ ਮਿਲਾ ਕੇ ਟੈਨ ਹੋਏ ਹੱਥਾਂ-ਪੈਰਾਂ ਅਤੇ ਮੂੰਹ ਉੱਤੇ ਲਾ ਲਓ। ਇਸ ਪੇਸਟ ਦੇ ਇਸਤੇਮਾਲ ਨਾਲ ਸਕਿਨ ਦਾ ਰੰਗ ਕਾਲਾ ਨਹੀਂ ਪਵੇਗਾ ਨਾਲ ਹੀ ਇਹ ਪੈਕ ਧੂਪ ਦੀਆਂ ਹਾਨੀਕਾਰਕ ਕਿਰਨਾਂ ਤੋਂ ਸਕਿਨ ਨੂੰ ਖਰਾਬ ਹੋਣ ਤੋਂ ਵੀ ਬਚਾਏਗਾ।
ਦੁੱਧ, ਮਲਾਈ ਅਤੇ ਗਲਿਸਰੀਨ-ਇਸ ਮੌਸਮ ਵਿੱਚ ਟੈਨਿੰਗ ਦੇ ਨਾਲ ਰੁੱਖਾਪਣ ਬਹੁਤ ਵਧ ਜਾਂਦਾ ਹੈ। ਇਸ ਲਈ ਸਕਿਨ ਵਿੱਚ ਨਮੀ ਨੂੰ ਬਰਕਰਾਰ ਰੱਖਣ ਲਈ ਮਲਾਈ ਵਿੱਚ ਗਲਿਸਰੀਨ ਮਿਲਾ ਕੇ ਰਾਤ ਸਮੇਂ ਚਿਹਰੇ ਉੱਤੇ ਲਾਗਓ ਇਸ ਨਾਲ ਸਕਿਨ ਦਾ ਗਲੋ ਵੀ ਵਧੇਗਾ ਨਾਲ ਹੀ ਸਕਿਨ ਵਿੱਚ ਨਮੀ ਵੀ ਬਣੀ ਰਹੇਗੀ।
ਲੱਸੀ ਅਤੇ ਦਲੀਆ-ਦੋ ਚਮਚ ਲੱਸੀ ਵਿੱਚ ਦਲੀਆਂ ਭਿਓਂ ਲਓ। ਫਿਰ ਇਸ ਪੇਸਟ ਨਾਲ 10 ਮਿੰਟ ਚਿਹਰੇ ਦੀ ਮਸਾਜ ਕਰੋ। ਟੈਨਿੰਗ ਦੂਰ ਹੋ ਜਾਏਗੀ। ਲੱਸੀ ਸਕਿਨ ਨੂੰ ਠੰਢਕ ਦੇਵੇਗੀ ਤਾਂ ਦਲੀਆ ਕਲੀਜਿੰਗ ਦਾ ਕੰਮ ਕਰੇਗਾ।
ਐਲੋਵੇਰਾ ਯੁਕਤ ਮਾਇਸ਼ਚਰਾਈਜ਼ਰ-ਸਕਿਨ ਦੇ ਪੀ ਐੱਚ ਲੈਵਲ ਨੂੰ ਬੈਲੇਂਸ ਕਰਨ ਲਈ ਐਲੋਵੇਰਾ ਯੁਕਤ ਮਾਇਸ਼ਚਰਾਈਜ਼ਰ ਲਗਾਓ।