Welcome to Canadian Punjabi Post
Follow us on

20

September 2024
ਬ੍ਰੈਕਿੰਗ ਖ਼ਬਰਾਂ :
ਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ.ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈ
 
ਟੋਰਾਂਟੋ/ਜੀਟੀਏ

ਓਨਟਾਰੀਓ ਪਹੁੰਚਿਆ ਫਰੀਡਮ ਕੌਨਵੌਏ

January 26, 2022 06:26 PM

ਓਨਟਾਰੀਓ, 26 ਜਨਵਰੀ (ਪੋਸਟ ਬਿਊਰੋ) : ਕਰੌਸਬਾਰਡਰ ਵੈਕਸੀਨ ਨੂੰ ਲਾਜ਼ਮੀ ਕੀਤੇ ਜਾਣ ਦੇ ਸਬੰਧ ਵਿੱਚ ਫੈਡਰਲ ਸਰਕਾਰ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੇ ਖਿਲਾਫ ਦੇਸ਼ ਭਰ ਤੋਂ ਸੈਂਕੜੇ ਟਰੱਕਾਂ ਦਾ ਕਾਫਲਾ ਓਨਟਾਰੀਓ ਪਹੁੰਚ ਗਿਆ ਹੈ। ਇਹ ਕਾਫਲਾ ਐਤਵਾਰ ਨੂੰ ਬੀਸੀ ਤੋਂ ਰਵਾਨਾ ਹੋਇਆ ਸੀ।
ਇਸ ਵੱਡੇ ਕਾਫਲੇ ਨੂੰ ਫਰੀਡਮ ਕੌਨਵੌਏ ਦਾ ਨਾਂ ਦਿੱਤਾ ਗਿਆ ਹੈ। ਇਸ ਵੀਕੈਂਡ ਇਸ ਕਾਫਲੇ ਵੱਲੋਂ ਓਟਵਾ ਵਿੱਚ ਰੈਲੀ ਕੀਤੀ ਜਾਵੇਗੀ। ਇਸ ਕਾਫਲੇ ਵਿੱਚ ਸ਼ਾਮਲ ਡਰਾਈਵਰ ਫੈਡਰਲ ਸਰਕਾਰ ਵੱਲੋਂ ਵੈਕਸੀਨ ਨੂੰ ਲਾਜ਼ਮੀ ਕੀਤੇ ਜਾਣ ਦੇ ਖਿਲਾਫ ਹਨ।ਮੰਗਲਵਾਰ ਸਵੇਰੇ ਇਹ ਕਾਫਲਾ ਰਿਜਾਇਨਾ ਤੋਂ ਤੁਰਿਆ ਤੇ ਦਿਨ ਵੇਲੇ ਵਿੰਨੀਪੈਗ ਵਿੱਚ ਰੁਕਣ ਤੋਂ ਬਾਅਦ ਓਨਟਾਰੀਓ ਪਹੁੰਚ ਗਿਆ। ਇਸ ਕਾਫਲੇ ਦਾ ਵੱਡੀ ਗਿਣਤੀ ਵਿੱਚ ਸਮਰਥਕਾਂ ਵੱਲੋਂ ਸਵਾਗਤ ਕੀਤਾ ਗਿਆ। ਰਿਜਾਇਨਾ ਪੁਲਿਸ ਸਰਵਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 1200 ਦੇ ਨੇੜੇ ਤੇੜੇ ਟਰੱਕ ਸੋਮਵਾਰ ਰਾਤ ਨੂੰ ਸਿਟੀ ਵਿੱਚੋਂ ਲੰਘੇ।
ਸ਼ਨਿੱਚਰਵਾਰ ਨੂੰ ਪਾਰਲੀਆਮੈਂਟ ਹਿੱਲ ਉੱਤੇ ਮੁਜ਼ਾਹਰਾ ਕਰਨ ਤੋਂ ਪਹਿਲਾਂ ਇਸ ਗਰੁੱਪ ਦੇ ਜੀਟੀਏ ਵਿੱਚੋਂ ਲੰਘਣ ਦੀ ਵੀ ਸੰਭਾਵਨਾ ਹੈ।ਜਿ਼ਕਰਯੋਗ ਹੈ ਕਿ ਫੈਡਰਲ ਸਰਕਾਰ ਦੇ ਨਵੇਂ ਵੈਕਸੀਨ ਨਿਯਮ ਤੋਂ ਭਾਵ ਹੈ ਕਿ ਟਰੱਕ ਡਰਾਈਵਰਾਂ ਨੂੰ ਕੈਨੇਡਾ ਦੀ ਸਰਹੱਦ ਪਾਰ ਕਰਨ ਤੋਂ ਪਹਿਲਾਂ ਦੋ ਹਫਤੇ ਦੇ ਕੁਆਰਨਟੀਨ ਤੋਂ ਬਚਣ ਲਈ ਵੈਕਸੀਨੇਸ਼ਨ ਪੂਰੀ ਕਰਵਾਉਣੀ ਹੋਵੇਗੀ ਤੇ ਨਹੀਂ ਤਾਂ ਕੋਵਿਡ-19 ਲਈ ਮੌਲੀਕਿਊਲਰ ਟੈਸਟ ਕਰਵਾਉਣਾ ਹੋਵੇਗਾ।
ਡਰਾਈਵਰਾਂ ਦਾ ਤਰਕ ਹੈ ਕਿ ਇਸ ਨਾਲ ਉਨ੍ਹਾਂ ਦੀ ਆਜ਼ਾਦੀ ਦੀ ਉਲੰਘਣਾ ਹੁੰਦੀ ਹੈ ਤੇ ਉਨ੍ਹਾਂ ਦੇ ਰੋਜ਼ੀ ਰੋਟੀ ਕਮਾਉਣ ਦੇ ਰਾਹ ਵਿੱਚ ਅੜਿੱਕਾ ਪੈਂਦਾ ਹੈ।ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਨਾਲ ਕੈਨੇਡਾ ਦੇ ਕਈ ਹਿੱਸਿਆਂ ਵਿੱਚ ਫੂਡ ਤੇ ਹੋਰਨਾਂ ਜ਼ਰੂਰੀ ਵਸਤਾਂ ਦੀ ਡਲਿਵਰੀ ਵਿੱਚ ਵੀ ਵਿਘਣ ਪਵੇਗਾ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤ ਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤ ਕਾਊਂਸਲਰ ਨਿਕ ਰੂਲਰ ਹੋਣਗੇ ਸ਼ਹਿਰ ਦੇ ਨਵੇਂ ਫਾਇਰ ਚੀਫ ਬਰੈਂਪਟਨ ਦੇ ਮੌਸਮ `ਤੇ ਇੱਕ ਨਜ਼ਰ, ਅੱਜ ਧੁੱਪ ਨਿਕਲੀ ਰਹੇਗੀ ਈਟੋਬਿਕੋਕ ਵਿੱਚ ਵਾਹਨ ਪਲਟਣ ਕਾਰਨ 1 ਵਿਅਕਤੀ ਜਖ਼ਮੀ ਓਂਟਾਰੀਓ ਫਾਰਮਾਸਿਸਟਾਂ ਦੇ ਕਾਰਜ ਖੇਤਰ ਨੂੰ ਹੋਰ ਵਧਾਉਣ `ਤੇ ਕੀਤਾ ਜਾ ਰਿਹਾ ਵਿਚਾਰ ਮਿਸੀਸਾਗਾ ਵਿੱਚ ਕਾਰ `ਚ ਔਰਤ ਨੂੰ ਲੱਗੀ ਗੋਲੀ, ਪੁਲਿਸ ਨੇ ਸ਼ੱਕੀ ਵਾਹਨ ਦੀਆਂ ਤਸਵੀਰਾਂ ਕੀਤੀਆਂ ਜਾਰੀ ਟੋਰਾਂਟੋ ਦਾ ਨਵਾਂ ਪਾਰਕ ਲੇਸਲੀ ਲੁਕਆਊਟ ਲੋਕਾਂ ਲਈ ਖੁੱਲ੍ਹਿਆ, ਮੇਅਰ ਓਲੀਵੀਆ ਚਾਓ ਨੇ ਕੀਤਾ ਉਦਘਾਟਨ ਕਿੰਗਸਟਨ, ਓਂਟਾਰੀਓ ਵਿਚ ਇੱਕ ਕੈਂਪ ਵਿਚ ਚਾਕੂ ਨਾਲ ਹਮਲਾ, 2 ਲੋਕਾਂ ਦੀ ਮੌਤ, ਤੀਸਰੇ ਦੀ ਹਾਲਤ ਗੰਭੀਰ, ਮੁਲਜ਼ਮ ਗ੍ਰਿਫ਼ਤਾਰ ਬਾਇਵਰਡ ਮਾਰਕੀਟ ਵਿੱਚ ਦੇਰ ਰਾਤ ਛੁਰੇਬਾਜ਼ੀ ਦੌਰਾਨ ਇੱਕ ਵਿਅਕਤੀ ਦੀ ਮੌਤ