ਸਮੱਗਰੀ-20 ਗਰਾਮ ਗੌਂਦ, 20 ਗਰਾਮ ਬਾਦਾਮ, 20 ਗਰਾਮ ਚਿਰੌਂਜੀ, 20 ਗਰਾਮ ਕੱਦੂਕਸ ਕੀਤਾ ਹੋਇਆ ਨਾਰੀਅਲ, ਤੀਹ ਗਰਾਮ ਮਖਾਣੇ, ਵੱਡਾ ਚਮਚ ਪਿਸਤਾ, 20 ਗਰਾਮ ਕਿਸ਼ਮਿਸ਼, ਅੱਧਾ ਛੋਟਾ ਚਮਚ ਛੋਟੀ ਇਲਾਇਚੀ ਪਾਊਡਰ, ਇੱਕ ਛੋਟਾ ਚਮਚ ਜੀਰਾ, ਅੱਧਾ ਛੋਟਾ ਚਮਚ ਅਜਵਾਇਣ, ਬੂਰਾ ਖੰਡ ਸਵਾਦ ਅਨੁਸਾਰ, 150 ਗਰਾਮ ਦੇਸੀ ਘਿਓ।
ਵਿਧੀ- 100 ਗਰਾਮ ਘਿਓ ਕੜਾਈ ਵਿੱਚ ਪਾ ਕੇ ਗੌਂਦ ਨੂੰ ਭੁੰਨੋ। ਬਚੇ ਘਿਓ ਵਿੱਚ ਮਖਾਣੇ ਨੂੰ ਹਲਕੇ ਸੇਕ ਉੱਤੇ ਕਰਾਰਾ ਭੁੰਨ ਲਓ। ਗੌਂਦ ਨੂੰ ਮੋਟਾ ਮੋਟਾ ਕੁੱਟ ਲਓ ਅਤੇ ਮਖਾਣਿਆਂ ਨੂੰ ਦਰਦਰਾ। ਬਚੇ ਹੋਏ ਘਿਓ ਨੂੰ ਕੜਾਹੀ ਵਿੱਚ ਪਾਓ ਅਤੇ ਬਾਦਾਮ, ਚਿਰੌਂਜੀ ਤੇ ਪਿਸਤਾ ਭੁੰਨ ਕੇ ਕੱਢ ਲਓ। ਬਾਦਾਮ ਤੇ ਪਿਸਤਾ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲਓ। ਉਸੇ ਘਿਓ ਵਿੱਚ ਜੀਰਾ ਤੇ ਅਜਵਾਇਣ ਭੁੰਨੋ ਅਤੇ ਫਿਰਮ ਨਾਰੀਅਲ ਪਾ ਕੇ ਇੱਕ ਮਿੰਟ ਭੁੰਨੋ। ਹੁਣ ਕਿਸ਼ਮਿਸ਼ ਵੀ ਪਾ ਦਿਓ। ਫਿਰ ਸਾਰੀ ਸਮੱਗਰੀ ਮਿਕਸ ਕਰੋ। ਠੰਢਾ ਹੋਣ ਉੱਤੇ ਬੂਰਾ ਖੰਡ ਤੇ ਛੋਟੀ ਇਲਾਇਚੀ ਪਾਊਡਰ ਮਿਲਾ ਦਿਓ। ਡਰਾਈ ਫਰੂਟ ਪੰਜੀਰੀ ਤਿਆਰ ਹੈ।