ਸਮੱਗਰੀ-ਡੇਢ ਕੱਪ ਸਫੇਦ ਉਬਲੇ ਹੋਏ ਛੋਲੇ, ਅੱਧਾ ਕੱਪ ਛੋਲਿਆਂ ਦੀ ਦਾਲ, ਇੱਕ ਵੱਡਾ ਚਮਚ ਹਰੇ ਮਟਰ, ਅੱਧਾ ਕੱਪ ਫਿੱਕੇ ਮਖਾਣੇ, ਅੱਧਾ ਕੱਪ ਕੁਕਿੰਗ ਆਇਲ, ਚਾਟ ਮਸਾਲਾ, ਨਮਕ, ਹਰੀ ਮਿਰਚ, ਗਰਮ ਮਸਾਲਾ ਅਤੇ ਲਾਲ ਮਿਰਚ ਲੋੜ ਅਨੁਸਾਰ।
ਵਿਧੀ- ਛੋਲਿਆਂ ਨੂੰ ਛੇ-ਸੱਤ ਘੰਟੇ ਪਾਣੀ ਵਿੱਚ ਭਿਉਂ ਕੇ ਰੱਖਣ ਪਿੱਛੋਂ ਕੁੱਕਰ ਵਿੱਚ ਪਾਣੀ, ਨਮਕ ਤੇ ਇੱਕ-ਦੋ ਬੂੰਦਾਂ ਤੇਲ ਦੀਆਂ ਪਾ ਕੇ ਅੱਸੀ ਫੀਸਦੀ ਉਬਾਲ ਲਓ। ਠੰਢਾ ਹੋਣ ਉੱਤੇ ਮਿਕਸਰ ਵਿੱਚ ਪੀਸ ਲਓ। ਧਿਆਨ ਰਹੇ ਕਿ ਪਾਣਾ ਨਾ ਹੋਵੇ। ਛੋਲਿਆਂ ਦੀ ਦਾਲ ਨੂੰ ਕੁੱਕਰ ਵਿੱਚ ਪਾਣੀ, ਨਮਕ ਤੇ ਹਲਦੀ ਪਾ ਕੇ ਪੰਜਾਹ ਫੀਸਦੀ ਪਕਾ ਲਓ। ਮਖਾਣਿਆਂ ਨੂੰ ਕੜਾਹੀ ਵਿੱਚ ਰੋਸਟ ਕਰ ਕੇ ਮਿਕਸੀ ਵਿੱਚ ਦਰਦਰਾ ਪੀਸ ਲਓ। ਮਟਰਾਂ ਨੂੰ ਅਲੱਗ ਤੋਂ ਦਰਦਰਾ ਪੀਸ ਲਓ। ਛੋਲਿਆਂ ਦੀ ਦਾਲ ਤੇ ਮਟਰਾਂ ਨੂੰ ਤੇਲ ਵਿੱਚ ਤੜਕਾ ਲਾ ਕੇ ਸਾਰੇ ਮਸਾਲੇ ਪਾਓ। ਹਰੀ ਮਿਰਚ ਨੂੰ ਬਰੀਕ ਪੀਸ ਕੇ ਪਾਓ। ਇੱਕ ਬਾਉਲ ਵਿੱਚ ਮਖਾਣੇ ਤੇ ਛੋਲੇ ਲੈ ਕੇ ਛੋਟੇ-ਛੋਟੇ ਗੋਲੇ ਬਣਾਏ। ਉਨ੍ਹਾਂ ਵਿੱਚ ਦਾਲ ਤੇ ਮਟਰ ਦਾ ਮਿਸ਼ਰਣ ਭਰੋ ਅਤੇ ਟਿੱਕੀ ਦੀ ਸ਼ੇਪ ਦਿਓ। ਇੰਝ ਹੀ ਸਾਰੀਆਂ ਟਿੱਕੀਆਂ ਬਣਾ ਕੇ ਨਾਨਸਟਿਕ ਤਵੇ ਉੱਤੇ ਸ਼ੈਲੋ ਫਰਾਈ ਕਰੋ। ਦੋਵਾਂ ਪਾਸਿਓਂ ਤੋਂ ਸੁਨਹਿਰਾ ਹੋਣ ਦੇ ਬਾਅਦ ਨੈਪਕਿਨ ਉੱਤੇ ਕੱਢੋ ਅਤੇ ਫਿਰ ਗਰਮਾਗਰਮ ਹੀ ਹਰੀ ਚਟਣੀ ਤੇ ਇਮਲੀ ਦੀ ਚਟਨੀ ਨਾਲ ਸਰਵ ਕਰੋ।