ਟਮਾਟਰ ਵਿੱਚ ਲਾਈਕੋਪੇਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਇਹ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਕੇ ਉਸ ਨੂੰ ਸੁੰਦਰ ਬਣਾਉਂਦੇ ਹਨ। ਇਸ ਦੇ ਇਲਾਵਾ ਇਹ ਚਮੜੀ ਨੂੰ ਚਮਕਦਾਰ, ਗੋਰਾ ਤੇ ਝੁਰੜੀਆਂ ਨੂੰ ਵੀ ਘੱਟ ਕਰਦੇ ਹਨ। ਇਹ ਤੁਹਾਡੇ ਵਾਲਾਂ ਦੇ ਲਈ ਵੀ ਇੱਕ ਚੰਗੇ ਕੰਡੀਸ਼ਨਰ ਦਾ ਕੰਮ ਕਰਦੇ ਹਨ ਅਤੇ ਇਨ੍ਹਾਂ ਨੂੰ ਨਰਮ ਅਤੇ ਚਮਕਦਾਰ ਬਣਾਉਂਦੇ ਹਨ।
ਚਮੜੀ ਦੀ ਰੰਗਤ ਨਿਖਾਰੇ: ਟਮਾਟਰ ਸਿਹਤ ਪੱਖੋਂ ਬਿਹਤਰ ਹੋਣ ਦੇ ਨਾਲ ਹੀ ਇਹ ਸਕਿਨ ਉੱਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਅਸਲ ਵਿੱਚ ਇਹ ਸੱਚ ਹੈ, ਜੇ ਤੁਸੀਂ ਰੋਜ਼ ਟਮਾਟਰ ਜੂਸ ਲਓ ਜਾਂ ਟਮਾਟਰ ਨੂੰ ਆਪਣੀ ਸਕਿਨ ਉੱਤੇ ਰਗੜੋ ਤਾਂ ਕੁਝ ਦਿਨਾਂ ਵਿੱਚ ਤੁਸੀਂ ਸਕਿਨ ਵਿੱਚ ਨਿਖਾਰ ਮਹਿਸੂਸ ਕਰੋਗੇ।
ਸਕਿਨ ਨੂੰ ਬਣਾਏ ਕੋਮਲ: ਜੇ ਤੁਸੀਂ ਸਕਿਨ ਨੂੰ ਮੁਲਾਇਮ ਬਣਾਉਣਾ ਚਾਹੁੰਦੇ ਹੋ ਤਾਂ ਟਮਾਟਰ ਦਾ ਰਸ ਸ਼ਹਿਦ ਵਿੱਚ ਮਿਲਾ ਕੇ ਇਸ ਦਾ ਪੇਸਟ ਬਣਾ ਲਓ। ਇਸ ਦੇ ਪੇਸਟ ਨੂੰ ਚਿਹਰੇ ਉੱਤੇ ਲਾਓ ਅਤੇ 15 ਮਿੰਟ ਰੱਖੋ। ਬਾਅਦ ਵਿੱਚ ਸਾਫ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਨੂੰ ਮੁਲਾਇਮ ਅਤੇ ਚਮਕਦੀ ਸਕਿਨ ਮਿਲੇਗੀ।
ਸਕਿਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ: ਟਮਾਟਰ ਦੇ ਬੀਜ ਦਾ ਤੇਲ ਸਕਿਨ ਦੀ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਦਾ ਹੈ। ਟਮਾਟਰਾਂ ਵਿੱਚ ਕਈ ਤੱਤ ਹੁੰਦੇ ਹਨ, ਜੋ ਕਿ ਉਮਰ ਦੇ ਅਸਰ ਨੂੰ ਘੱਟ ਕਰਦੇ ਹਨ ਅਤੇ ਨਾਲ ਹੀ ਫਰੀ ਰੈਡੀਕਲਸ ਨਾਲ ਵੀ ਲੜਦੇ ਹਨ। ਟਮਾਟਰ ਦਾ ਤੇਲ ਸੋਰਾਸਿਸ ਅਤੇ ਐਕਜਿਮਾ ਘੱਟ ਕਰਨ ਲਈ ਵੀ ਕਾਰਗਰ ਹੈ। ਇਹ ਡੱਲ ਸਕਿਨ ਨੂੰ ਵੀ ਠੀਕ ਕਰਦਾ ਹੈ।
ਮੁਹਾਸਿਆਂ ਨੂੰ ਘੱਟ ਕਰਦਾ ਹੈ: ਟਮਾਟਰ ਵਿੱਚ ਵਿਟਾਮਿਨ ਸੀ ਹੁੰਦਾ ਹੈ ਇਸ ਲਈ ਇਹ ਮੁਹਾਸੇ ਦੂਰ ਕਰਨ ਵਿੱਚ ਕਾਰਗਰ ਹੈ। ਜੇ ਤੁਹਾਨੂੰ ਮੁਹਾਸਿਆਂ ਦੀ ਸਮੱਸਿਆ ਹੈ ਤਾਂ ਟਮਾਟਰ ਨੂੰ ਛਿੱਲ ਕੇ ਇਸ ਨੂੰ ਮਸਲ ਲਓ ਅਤੇ ਇਸ ਦਾ ਗੁੱਦਾ ਚਿਹਰੇ ਉੱਤੇ ਲਾਓ ਅਤੇ ਸੁਕਾ ਲਓ। ਫਿਰ ਪਾਣੀ ਨਾਲ ਧੋ ਲਓ। ਕੁਝ ਦਿਨਾਂ ਤੱਕ ਅਜਿਹਾ ਕਰਨ ਨਾਲ ਮੁਹਾਸੇ ਛੂ-ਮੰਤਰ ਹੋ ਜਾਣਗੇ।
ਸੜੀ ਹੋਈ ਚਮੜੀ ਨੂੰ ਠੰਢਕ ਪਹੁੰਚਾਏ: ਕਈ ਬਿਊਟੀ ਐਕਸਪਰਟਸ ਮੰਨਦੇ ਹਨ ਕਿ ਜੋ ਲੋਕ ਤਿੰਨ ਮਹੀਨੇ ਵਿੱਚ ਘੱਟ ਤੋਂ ਘੱਟ ਚਾਰ-ਪੰਜ ਟੇਬਲ ਸਪੂਨ ਟਮਾਟਰ ਦੇ ਪੇਸਟ ਦਾ ਇਸਤੇਮਾਲ ਕਰਦੇ ਹਨ ਉਨ੍ਹਾਂ ਨੂੰ ਕੁਦਰਤੀ ਰੂਪ ਤੋਂ ਧੁੱਪ ਨਾਲ ਸੜਨ ਤੋਂ ਛੁਟਕਾਰਾ ਮਿਲਦਾ ਹੈ। ਜੇ ਤੁਹਾਡੀ ਵੀ ਸਕਿਨ ਧੁੱਪ ਵਿੱਚ ਸੜਨ ਦੀ ਸਮੱਸਿਆ ਹੈ ਤਾਂ ਤੁਸੀਂ ਵੀ ਟਮਾਟਰ ਦਾ ਰਸ ਇਸਤੇਮਾਲ ਕਰ ਸਕਦੇ ਹੋ।
ਰੋਮ ਛਿਦਰਾਂ ਨੂੰ ਸਾਫ ਕਰਦਾ ਹੈ: ਰੋਮ ਛੇਕ ਸਾਫ ਕਰਨ ਲਈ ਤੁਸੀਂ ਇੱਕ ਟੇਬਲ ਸਪੂਨ ਪਾਣੀ ਵਿੱਚ ਟਮਾਟਰ ਦੇ ਰਸ ਦੀਆਂ ਤਿੰਨ-ਚਾਰ ਬੂੰਦਾਂ ਮਿਲਾ ਕੇ ਰੂੰ ਨਾਲ ਲਾ ਸਕਦੇ ਹੋ। ਤੁਹਾਨੂੰ ਆਪਣੀ ਸਕਿਨ ਨੂੰ ਇਸ ਮਿਸ਼ਰਣ ਨਾਲ ਹੌਲੀ-ਹੌਲੀ ਮਸਾਜ ਕਰਨਾ ਹੈ ਅਤੇ ਇਸ ਨੂੰ ਚਿਹਰੇ ਉੱਤੇ 10-15 ਮਿੰਟ ਤੱਕ ਰੱਖਣਾ ਹੈ। ਜੇ ਤੁਸੀਂ ਰੋਜ਼ਾਨਾ ਅਜਿਹਾ ਕਰਦੇ ਹੋ ਤਾਂ ਸਕਿਨ ਦੇ ਛਿਦਰਾਂ ਦਾ ਆਕਾਰ ਆਪਣੇ ਆਪ ਘੱਟ ਹੋ ਜਾਏਗਾ।
ਡੈਂਡਰਫ ਦੂਰ ਕਰਦਾ ਹੈ: ਜ਼ਿਆਦਾਤਰ ਲੋਕਾਂ ਦੇ ਵਾਲਾਂ ਦੀ ਸਮੱਸਿਆ ਹੈ ਡੈਂਡਰਫ। ਟਮਾਟਰ ਇਸ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਤੁਹਾਨੂੰ ਸਿਰਫ ਟਮਾਟਰ ਦਾ ਗੁੱਦਾ ਆਪਣੇ ਸਿਰ ਉੱਤੇ ਰਗੜਨਾ ਹੈ ਅਤੇ ਬੱਸ ਅਸਰ ਦੇਖੋ। ਚੰਗੇ ਨਤੀਜਿਆਂ ਲਈ ਇਸ ਨੂੰ ਹਫਤੇ ਵਿੱਚ ਇੱਕ ਜਾਂ ਦੋਰ ਵਾਰ ਲਗਾਓ।