ਸਮੱਗਰੀ-ਮਟਰ ਦੇ ਉਬਲੇ ਦਾਣੇ ਪੰਜਾਹ ਗਰਾਮ, ਉਬਲੇ ਅਤੇ ਮਸਲੇ ਹੋਏ ਆਲੂ ਪੰਜ, ਨਮਕ, ਲਾਲ ਮਿਰਚ ਪਾਊਡਰ ਸਵਾਦ ਅਨੁਸਾਰ, ਨਿੰਬੂ ਦਾ ਰਸ ਇੱਕ ਵੱਡਾ ਚਮਚ, ਹਰਾ ਧਨੀਆ, ਤੇਲ ਤਲਣ ਲਈ, ਜ਼ੀਰਾ ਇੱਕ ਛੋਟਾ ਚਮਚ, ਚਾਟ ਮਸਾਲਾ ਇੱਕ ਛੋਟਾ ਚਮਚ, ਟਮਾਟਰ ਇੱਕ ਬਰੀਕ ਕੱਟਿਆ ਹੋਇਆ, ਟੋਮੈਟੋ ਸੌਸ ਦੋ ਵੱਡੇ ਚਮਚ, ਅੱਧੀ ਸ਼ਿਮਲਾ ਮਿਰਚ ਬਰੀਕ ਕੱਟੀ ਹੋਈ, ਪਨੀਰ ਦੇ ਟੁਕੜੇ ਦੋ ਵੱਡੇ ਚਮਚ।
ਵਿਧੀ- ਕੜਾਹੀ ਵਿੱਚ ਤੇਲ ਗਰਮ ਕਰੋ। ਜ਼ੀਰੇ ਨਾਲ ਤੜਕਾ ਲਓ। ਥੋੜ੍ਹੇ ਜਿਹੇ ਮਟਰ ਪਾ ਕੇ ਆਲੂ ਚੰਗੀ ਤਰ੍ਹਾਂ ਪਕਾ ਲਓ। ਫਿਰ ਸਾਰੇ ਮਸਾਲੇ, ਵੇਸਣ ਪਾ ਕੇ ਕੁਝ ਮਿੰਟ ਤੱਕ ਪਕਾਓ। ਮਸਾਲੇ ਨੂੰ ਠੰਢ ਕਰ ਲਓ। ਫਿਰ ਇਸ ਮਿਸ਼ਰਣ ਨਾਲ ਕਬਾਬ ਬਣਾ ਲਓ। ਤਵੇ ਉੱਤੇ ਮੱਖਣ ਪਾ ਕੇ ਕਬਾਬ ਸੁਨਹਿਰਾ ਹੋਣ ਤੱਕ ਸੇਕ ਲਓ।
ਗ੍ਰੇਵੀ ਬਣਾਉਣ ਲਈ: ਕੜਾਹੀ ਵਿੱਚ ਤੇਲ ਗਰਮ ਕਰ ਕੇ ਜ਼ੀਰਾ ਤੜਕਾਓ। ਕੱਟੇ ਹੋਏ ਆਲੂ ਤੇ ਮਟਰ ਪਾ ਕੇ ਸੁਨਹਿਰਾ ਹੋਣ ਤੱਕ ਪਕਾਓ। ਸਾਰੇ ਮਸਾਲੇ, ਕੱਟੇ ਟਮਾਟਰ, ਸ਼ਿਮਲਾ ਮਿਰਚ, ਪਨੀਰ, ਟਮਾਟਰਾਂ ਦੀ ਚਟਣੀ ਪਾ ਕੇ ਕੁਝ ਸਮੇਂ ਤੱਕ ਹੋਰ ਪਕਾ ਲਓ।