ਟੋਰਾਂਟੋ, 26 ਮਾਰਚ (ਪੋਸਟ ਬਿਊਰੋ) : ਫੈਡਰਲ ਸਰਕਾਰ ਵੱਲੋਂ ਵਿਦੇਸ਼ ਤੋਂ ਆਉਣ ਵਾਲੇ ਐਨਐਚਐਲ ਖਿਡਾਰੀਆਂ ਲਈ ਕੁਆਰਨਟੀਨ ਦਾ ਸਮਾਂ ਘਟਾ ਕੇ 7 ਦਿਨ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸੀਨੀਅਰ ਸਰਕਾਰੀ ਅਧਿਕਾਰੀ ਵੱਲੋਂ ਦਿੱਤੀ ਗਈ।
ਸਰਕਾਰੀ ਸੂਤਰ ਅਨੁਸਾਰ ਅਮਰੀਕਾ ਸਥਿਤ ਟੀਮਾਂ ਤੋਂ ਕੈਨੇਡੀਅਨ ਟੀਮਾਂ ਵਿੱਚ ਲਿਆਂਦੇ ਜਾਣ ਵਾਲੇ ਐਨਐਚਐਲ ਖਿਡਾਰੀਆਂ ਨੂੰ ਹੁਣ ਸਿਰਫ ਸੱਤ ਦਿਨਾਂ ਲਈ ਹੀ ਕੁਆਰਨਟੀਨ ਹੋਣਾ ਪਵੇਗਾ। ਫੈਡਰਲ ਸਰਕਾਰ ਤੇ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਪ੍ਰ਼ੋਵਿੰਸ਼ੀਅਲ ਤੇ ਲੋਕਲ ਹੈਲਥ ਏਜੰਸੀਆਂ ਨਾਲ ਕੀਤੇ ਗਏ ਸਮਝੌਤੇ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ।
ਮੌਜੂਦਾ ਰੈਗੂਲੇਸ਼ਨਜ਼ ਅਨੁਸਾਰ ਅਮਰੀਕਾ ਤੋਂ ਵਾਇਆ ਟਰੇਡ ਜਾਂ ਵੇਵਰ ਪਿੱਕ ਅੱਪ, ਐਨਐਚਐਲ ਖਿਡਾਰੀਆਂ ਨੂੰ 14 ਦਿਨ ਲਈ ਕੁਆਰਨਟੀਨ ਕੀਤਾ ਜਾਣਾ ਜ਼ਰੂਰੀ ਹੈ।ਇਸ ਸੀਜ਼ਨ ਬਹੁਤ ਘੱਟ ਮਾਤਰਾ ਵਿੱਚ ਖਿਡਾਰੀਆਂ ਦੀ ਅਦਲਾ ਬਦਲੀ ਹੋਈ ਹੈ ਤੇ ਮੈਚ ਵੀ ਬਹੁਤ ਘੱਟ ਖੇਡੇ ਗਏ ਹਨ।