Welcome to Canadian Punjabi Post
Follow us on

26

September 2024
 
ਟੋਰਾਂਟੋ/ਜੀਟੀਏ

ਪੰਜਾਬੀ ਪੋਸਟ ਵਿਸ਼ੇਸ਼: ਟੋਰੀ ਕਨਵੈਨਸ਼ਨ: ਮੋਸ਼ਨਾਂ ਤੋਂ ਐਕਸ਼ਨਾਂ ਤੱਕ ਦੇ ਸੁਆਲ

November 19, 2018 08:42 AM

ਡੱਗ ਫੋਰਡ ਦੇ ਪ੍ਰੀਮੀਅਰ ਚੁਣੇ ਜਾਣ ਤੋਂ ਬਾਅਦ ਪ੍ਰੋਵਿੰਸ਼ੀਅਲ ਟੋਰੀ ਪਾਰਟੀ ਦੀ ਹੋਈ ਪਹਿਲੀ 2018 ਕਨਵੈਨਸ਼ਨ ਗਹਿਮਾ ਗਹਿਮੀ ਵਾਲੀ ਰਹੀ। ਇਸ ਵਿੱਚ ਕੁੱਝ ਅਜਿਹੇ ਮੋਸ਼ਨ ਪਾਸ ਹੋਏ ਜਿਸ ਨਾਲ ਖੱਬੇ ਪੱਖੀ ਸਿਆਸੀ ਧਿਰਾਂ ਅਤੇ ਮੀਡੀਆ ਨੂੰ ਗੱਲਾਂ ਕਰਨ ਦਾ ਅਵਸਰ ਮਿਲ ਗਿਆ ਹੈ। ਇਸਦੇ ਉਲਟ ਟੋਰੀ ਪਾਰਟੀ ਨੇ ਉਹ ਗੱਲਾਂ ਅਤੇ ਮੋਸ਼ਨ ਪਾਸ ਕੀਤੇ ਜਿਸ ਵਾਸਤੇ ਉਹ 15-16 ਸਾਲ ਤੋਂ ਲਿਬਰਲ ਰਾਜ ਦੇ ਸਮਾਪਤ ਹੋਣ ਦੀ ਉਡੀਕ ਵਿੱਚ ਸੀ। 

ਸੱਭ ਤੋਂ ਵੱਧ ਚਰਚਿਤ ਮੋਸ਼ਨ ਜੈਂਡਰ ਆਈਡੈਂਟਿਟੀ (ਲਿੰਗਕ ਪਹਿਚਾਣ ) ਬਾਰੇ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਉਂਟੇਰੀਓ ਟੋਰੀਆਂ ਨੂੰ ਇਸ ਗੱਲ ਉੱਤੇ ਬਹਿਸ ਕਰਨੀ ਚਾਹੀਦੀ ਹੈ ਕਿ ਕੀ ਪਾਰਟੀ ਨੂੰ ਲਿੰਗਕ ਪਹਿਚਾਣ ਨੂੰ ਮਾਨਤਾ ਦੇਣੀ ਚਾਹੀਦੀ ਹੈ ਜਾਂ ਨਹੀਂ। ਇਸ ਮੋਸ਼ਨ ਵਿੱਚ ਕਿਹਾ ਗਿਆ ਹੈ ਕਿ ਜੈਂਡਰ ਆਈਡੈਂਟਿਟੀ ਇੱਕ ਵਿਵਾਦਪੂਰਣ ਮੁੱਦਾ ਹੈ ਜੋ ਸਾਇੰਸ ਦੇ ਸਿਧਾਂਤਾਂ ਉੱਤੇ ਆਧਾਰਿਤ ਨਹੀਂ ਹੈ। ਇਸ ਕਾਰਣ ਉਂਟੇਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਜੈਂਡਰ ਆਈਡੈਂਟਿਟੀ ਦੇ ਮੁੱਦੇ ਨੂੰ ਸਕੂਲਾਂ ਦੇ ਸਿਲੇਬਲ ਵਿੱਚੋਂ ਬਾਹਰ ਕੱਢ ਦੇਵੇ। 

ਵਰਨਣਯੋਗ ਹੈ ਕਿ ਜੈਂਡਰ ਆਈਡੈਂਟਿਟੀ ਉਹ ਸਿਧਾਂਤ ਹੈ ਜਿਸ ਵਿੱਚ ਮਰਦ ਅਤੇ ਇਸਤਰੀ ਤੋਂ ਇਲਾਵਾ ਹੋਰ ਸੈਕਸੁਅਲ ਪਹਿਚਾਣ ਵਾਲਿਆਂ ਨੂੰ ਆਪਣੀ ਸ਼ਨਾਖਤ ਦੱਸਣ ਦਾ ਹੱਕ ਦਿੱਤਾ ਜਾਂਦਾ ਹੈ। ਇੱਥੇ ਇਹ ਗੱਲ ਸਪੱਸ਼ਟ ਕਰਨੀ ਬਣਦੀ ਹੈ ਕਿ ਇਹ ਮੋਸ਼ਨ ਸਿਰਫ਼ ਬਹਿਸ ਕਰਨ ਲਈ ਪਾਸ ਹੋਇਆ ਹੈ ਨਾ ਕਿ ਟੋਰੀ ਪਾਰਟੀ ਲਈ ਪਾਲਸੀ ਵਜੋਂ ਪਾਸ ਹੋਇਆ ਹੈ। ਇਸਦੇ ਬਾਵਜੂਦ ਇਸ ਮੋਸ਼ਨ ਕਾਰਣ ਖੱਬੇ ਪੱਖੀ ਸਿਆਸੀ ਪਾਰਟੀਆਂ ਲਿਬਰਲ ਅਤੇ ਐਨ ਡੀ ਪੀ ਵਿੱਚ ਬਹੁਤ ਚਰਚਾ ਆਰੰਭ ਹੋ ਚੁੱਕੀ ਹੈ ਅਤੇ ਮੀਡੀਆ ਨੇ ਵੀ ਇਸ ਮੋਸ਼ਨ ਨੂੰ ਬਹੁਤ ਉਛਾਲਿਆ ਹੈ। ਅਗਲੇ ਸਾਲ ਹੋਣ ਵਾਲੀ ਕਨਵੈਨਸ਼ਨ ਵਿੱਚ ਇਸ ਮੋਸ਼ਨ ਉੱਤੇ ਬਹਿਸ ਹੋਵੇਗੀ।

 

ਕਨਵੈਨਸ਼ਨ ਵਿੱਚ ਆਟੋ ਬੀਮਾ ਸੁਧਾਰਾਂ ਬਾਰੇ ਮੋਸ਼ਨ ਪਾਸ ਨਹੀਂ ਹੋਇਆ। ਇਸ ਮੋਸ਼ਨ ਦਾ ਮਕਸਦ ਆਟੋ ਬੀਮਾਂ ਦਰਾਂ ਨੂੰ ਘੱਟ ਕਰਨਾ ਅਤੇ ਬੀਮਾਂ ਲਾਭਾਂ ਨੂੰ ਪਹਿਲਾਂ ਵਰਗਾ ਹੀ ਰੱਖਣ ਦੀ ਗੱਲ ਕੀਤੀ ਗਈ ਸੀ। ਇਸ ਮੋਸ਼ਨ ਬਾਰੇ ਹਾਲੇ ਬਹੁਤੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ ਪਰ ਇਸਦਾ ਫੇਲ ਹੋਣਾ ਇੱਕ ਦਿਲਚਸਪ ਗੱਲ ਹੈ।

 

ਕਨਵੈਨਸ਼ਨ ਨੂੰ ਫੈਡਰਲ ਟੋਰੀ ਆਗੂ ਐਂਡਰੀਊ ਸ਼ੀਅਰ ਨੇ ਵੀ ਸੰਬੋਧਨ ਕੀਤਾ। ਉਸਨੇ ਪ੍ਰੋਵਿੰਸ਼ੀਅਲ ਡੈਲੀਗੇਟਾਂ ਨੂੰ ਅਪੀਲ ਕੀਤੀ ਕਿ ਅਗਲੇ ਸਾਲ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਹਰਾਉਣ ਲਈ ਹੁਣ ਤੋਂ ਹੀ ਕਮਰਕੱਸੇ ਕੱਸ ਲੈਣ ਦੀ ਲੋੜ ਹੈ। ਉਸਨੇ ਵਾਰ 2 ਲੀਸਾ ਮੈਕਲੀਓਡ ਦੇ ਕੰਮਕਾਜ ਦੀ ਸ਼ੈਲੀ ਅਤੇ ਹਿੰਮਤ ਦੀ ਗੱਲ ਕੀਤੀ। ਉਸਦਾ ਇਹ ਪ੍ਰਤੀਕਰਮ ਲੀਸਾ ਮੈਕਲੀਓਡ ਬਾਰੇ ਪੈਟਰਿਕ ਬਰਾਊਨ ਦੀ ਪੁਸਤਕ ਵਿੱਚ ਲਾਏ ਗਏ ਦੋਸ਼ਾਂ ਕਾਰਣ ਪੈਦਾ ਹੋਇਆ ਜਾਪਦਾ ਸੀ। ਜਸਟਿਨ ਟਰੂਡੋ ਉੱਤੇ ਹਮਲਾ ਕਰਦੇ ਹੋਏ ਐਂਡੀਰੀਊ ਸ਼ੀਅਰ ਨੇ ਕਿਹਾ ਕਿ ਲਿਬਰਲਾਂ ਦੇ ਖਰਚਿਆਂ ਨੂੰ ਕਾਬੂ ਨਕੇਲ ਪਾਉਣ ਲਈ ਕੰਜ਼ਰਵੇਟਿਵ ਪਾਰਟੀ ਦਾ ਜਿੱਤਣਾ ਬਹੁਤ ਲਾਜ਼ਮੀ ਹੈ। 

ਸ਼ੁੱਕਰਵਾਰ ਵਾਲੇ ਦਿਨ ਪਾਰਟੀ ਡੈਲੀਗੇਟਾਂ ਨੂੰ ਸੰਬੋਧਨ ਕਰਦੇ ਹੋਏ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਸੀ ਕਿ 15 ਸਾਲਾਂ ਦੇ ਲਿਬਰਲ ਸਕੈਂਡਲਾਂ ਨੂੰ ਝੱਲਣ ਤੋਂ ਬਾਅਦ ਅਸੀਂ ਸਰਕਾਰ ਬਣਾਈ ਹੈ ਅਤੇ ਪਿਛਲੇ 15 ਸਾਲ ਦਾ ਸਮਾਂ ਮਾੜੇ ਵਿੱਤੀ ਪ੍ਰਬੰਧ ਅਤੇ ਫਜ਼ੂਲਖਰਚੇ ਦੀ ਕਹਾਣੀ ਤੋਂ ਵੱਧ ਕੁੱਝ ਨਹੀਂ ਹੈ। ਉਹਨਾਂ ਦਾਅਵਾ ਕੀਤਾ ਕਿ ਜੂਨ 2018 ਵਿੱਚ ਟੋਰੀ ਸਰਕਾਰ ਬਣਨ ਤੋਂ ਬਾਅਦ ਹੀ ਪ੍ਰਗਤੀ ਦੇ ਰਸਤੇ ਖੁੱਲੇ ਹਨ।

 

ਇਸ ਦਰਮਿਆਨ ਪਾਰਟੀ ਦੀ ਐਗਜ਼ੈਕਟਿਵ ਲਈ ਹੋਈ ਚੋਣ ਵਿੱਚ ਬਰਾਇਨ ਪੈਟਰਸਨ ਨੂੰ ਪ੍ਰ੍ਰੈਜ਼ੀਡੈਂਟ ਚੁਣਿਆ ਲਿਆ ਗਿਆ ਹੈ। ਉਸਦੇ ਖਿਲਾਫ਼ ਜਿਮ ਕਾਰਾਹੇਲੀਓਸ ਪ੍ਰੈਜ਼ੀਡੈਂਟ ਅਹੁਦੇ ਲਈ ਉਮੀਦਵਾਰ ਸੀ। ਜਿਮ ਕਾਰਾਹੇਲੀਓਸ ਕੈਂਬਰਿਜ ਤੋਂ ਟੋਰੀ ਐਮ ਪੀ ਪੀ ਬਲਿੰਡਾ ਕਾਰਾਹੇਲੀਓਸ ਦਾ ਪਤੀ ਹੈ ਜਿਸਦੇ ਵਿੱਤ ਮੰਤਰੀ ਵਿੱਕ ਫਿਡੇਲੀ ਅਤੇ ਹੋਰ ਆਗੂਆਂ ਨਾਲ ਬਹੁਤ ਚੰਗੇ ਸਬੰਧ ਨਹੀਂ ਰਹੇ ਹਨ। ਬਰਾਇਨ ਪੈਟਰਸਨ ਨੂੰ ਪ੍ਰੀਮੀਅਰ ਡੱਗ ਫੋਰਡ ਦੀ ਹਮਾਇਤ ਹਾਸਲ ਸੀ ਜਿਸ ਬਾਰੇ ਉਹ ਖੁੱਲਮ ਖੁੱਲਾ ਪ੍ਰਚਾਰ ਕਰਦਾ ਆਇਆ ਹੈ।

ਪਾਰਟੀ ਪ੍ਰਧਾਨ ਰਿੱਕ ਡਾਇਕਸਟਰਾ ਵੱਲੋਂ 2017 ਵਿੱਚ ਲੱਗੇ ਸੈਕਸੁਅਲ ਬਦਸਲੂਕੀ ਕਰਨ ਦੇ ਦੋਸ਼ਾਂ ਤੋਂ ਬਾਅਦ ਅੱਧ ਵਿਚਾਲੇ ਅਸਤੀਫਾ ਦੇਣ ਤੋਂ ਬਾਅਦ ਜੈਗ ਬਡਵਾਲ ਪ੍ਰਧਾਨ ਨੂੰ ਪ੍ਰਧਾਨ ਬਣਾਇਆ ਗਿਆ ਸੀ। ਜੈਗ ਨੇ ਚੋਣ ਨਾ ਲੜਨ ਦਾ ਫੈਸਲਾ ਕੀਤਾ ਸੀ। ਪਿਛਲੀ ਟਰਮ ਦਾ ਸਾਬਕਾ ਪ੍ਰਧਾਨ ਹੋਣ ਨਾਤੇ ਜੈਗ ਪਾਰਟੀ ਦੀ ਐਗਜੈਕਟਿਵ ਦਾ ਮੈਂਬਰ ਹੋਵੇਗਾ। ਡੈਲੀਗੇਟਾਂ ਵਿੱਚ ਚੱਲ ਰਹੀ ਘੁਸਰ ਮੁਸਰ ਵਿੱਚ ਇੱਕ ਗੱਲ ਸਾਹਮਣੇ ਆਈ ਕਿ ਡੱਗ ਫੋਰਡ ਦੇ ਚੋਣ ਜਿੱਤਣ ਤੋਂ ਬਾਅਦ ਟੋਰੀ ਪਾਰਟੀ ਵਿੱਚ ਐਥੀਨਕ ਭਾਈਚਾਰੇ ਦਾ ਜੋਰ ਘੱਟਦਾ ਜਾ ਰਿਹਾ ਹੈ। ਐਗਜੈਕਟਿਵ ਲਈ ਚੁਣੇ ਗਏ ਹੋਰ ਮੈਂਬਰਾਂ ਦੇ ਨਾਮ ਰਿਪੋਰਟ ਲਿਖੇ ਜਾਣ ਤੱਕ ਪਤਾ ਨਹੀਂ ਲੱਗੇ ਸਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਸੀਸਾਗਾ ਵਿੱਚ ਸੜਕ ਹਾਦਸੇ ਵਿਚ ਚਾਰ ਲੋਕ ਜ਼ਖਮੀ ਕਿੰਗ ਸਿਟੀ ਵਿੱਚ ਟਾਰਗਿਟ ਗੋਲੀਬਾਰੀ ਕਰਨ ਵਾਲਾ ਗ੍ਰਿਫ਼ਤਾਰ ਪੋਰਸ਼ ਚੋਰੀ ਦੇ ਵਾਇਰਲ ਵੀਡੀਓ ਵਿੱਚ ਦਿਸੀ ਬਰੈਂਪਟਨ ਦੀ ਲੜਕੀ `ਤੇ ਹੁਣ ਲੱਗੇ ਟੋਰਾਂਟੋ ਵਿੱਚ ਆਟੋ ਚੋਰੀ ਦੇ ਚਾਰਜਿਜ਼ ਬਰੈਂਪਟਨ ਦੇ ਵਿਅਕਤੀ `ਤੇ ਇੱਕ ਲੱਖ 70 ਹਜ਼ਾਰ ਡਾਲਰ ਦੀ ਠੱਗੀ ਦਾ ਦੋਸ਼, ਇੱਕ ਗ੍ਰਿਫ਼ਤਾਰ ਬਰੈਂਪਟਨ ਨਿਵਾਸੀ ਪੁਨੀਤ ਜੋਹਲ ਨੂੰ ‘ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਲਾਈ ਕਰਨ ਲਈ ਕੀਤਾ ਸਨਮਾਨਿਤ ਨਕਲੀ ਪੁਲਿਸ ਅਧਿਕਾਰੀ ਬਣਕੇ ਕੀਤਾ ਫੋਨ, ਠੱਗੇ 6 ਹਜ਼ਾਰ ਡਾਲਰ, ਪੁਲਿਸ ਨੇ ਬਰੈਂਪਟਨ ਦੇ ਵਿਅਕਤੀ `ਤੇ ਲਗਾਇਆ ਚਾਰਜਿਜ਼, ਦੂਜੇ ਮੁਲਜ਼ਮ ਦੀ ਭਾਲ ਜਾਰੀ ਟੀ.ਪੀ.ਏ.ਆਰ. ਕਲੱਬ ਦੇ 26 ਮੈਂਬਰਾਂ ਨੇ ਪੀਟਰਬੋਰੋ ਵਿਖੇ ਦੂਸਰੇ ‘ਮੋਨਾਰਕ ਬਟਰਫ਼ਲਾਈ ਫੈਸਟੀਵਲ’ ਦੌਰਾਨ 10 ਕਿਲੋਮੀਟਰ ਦੌੜ ਵਿਚ ਲਿਆ ਹਿੱਸਾ ਪਰਵਾਸੀ ਪੰਜਾਬੀ ਪੈੱਨਸ਼ਨਰਾਂ ਦਾ ਭਰਵਾਂ ਸਲਾਨਾ ਇਜਲਾਸ: ਪੈੱਨਸ਼ਨ ਸਬੰਧੀ ਮੰਗਾਂ ਤੋਂ ਇਲਾਵਾ ਸੀਨੀਅਰ ਸਿਟੀਜ਼ਨਾਂ ਦੇਫ਼ੈੱਡਰਲ, ਪ੍ਰੋਵਿੰਸ਼ੀਅਲ ਤੇ ਸਥਾਨਕ ਸਰਕਾਰਾਂ ਦੇ ਪੱਧਰ ਦੇਮਸਲੇ ਵੀ ਵਿਚਾਰੇ ਗਏ ਓਂਟਾਰੀਓ ਦੇ ਇਲਾਕਿਆਂ ਵਿੱਚ ਮੀਂਹ ਦੀ ਚਿਤਾਵਨੀ, ਟੋਰਾਂਟੋ ਵਿੱਚ 50 ਮਿ.ਮੀ. ਤੱਕ ਪੈ ਸਕਦਾ ਹੈ ਮੀਂਹ ਟੋਰਾਂਟੋ ਵਿਰੋਧ ਪ੍ਰਦਰਸ਼ਨ ਲਈ ਸਕੂਲ ਟਰਿਪ ਦੀ ਜਾਂਚ ਹੋਵੇ : ਫੋਰਡ