Welcome to Canadian Punjabi Post
Follow us on

26

September 2024
 
ਟੋਰਾਂਟੋ/ਜੀਟੀਏ

"ਸੀ.ਆਰ.ਟੀ.ਸੀ. ਨੂੰ ਇੰਟਰਨੈੱਟ ਪ੍ਰੋਵਾਈਡਰਾਂ ਵੱਲੋਂ 'ਕੋਡ ਆਫ਼ ਕੰਡੱਕਟ' ਲਈ ਤੁਹਾਡੇ ਵਿਚਾਰਾਂ ਦੀ ਜ਼ਰੂਰਤ ਹੈ" : ਸੋਨੀਆ ਸਿੱਧੂ

November 15, 2018 10:12 AM

ਬਰੈਂਪਟਨ, -ਸੀ.ਸੀ.ਟੀ.ਐੱਸ. ਦੀ 2016-17 ਦੀ ਸਲਾਨਾ ਰਿਪੋਰਟ ਵਿਚ ਇੰਟਰਨੈੱਟ ਸੇਵਾਵਾਂ ਬਾਰੇ ਸਿ਼ਕਾਇਤਾਂ ਵਿਚ ਪਿਛਲੇ ਸਾਲ ਨਾਲੋਂ 38% ਵਾਧਾ ਹੋਣ 'ਤੇ ਕੈਨੇਡੀਅਨ ਰੇਡੀਓ ਐਂਡ ਟੈਲੀਵਿਜ਼ਨ ਕਮਿਸ਼ਨ (ਸੀ.ਆਰ.ਟੀ.ਸੀ.) ਨੇ ਐਲਾਨ ਕੀਤਾ ਹੈ ਕਿ ਉਹ ਇੰਟਰਨੈੱਟ ਸਰਵਿਸਿਜ਼ ਬਾਰੇ ਸਿ਼ਕਾਇਤਾਂ ਨੂੰ ਦੂਰ ਕਰਨ ਲਈ ਯੋਗ ਕਾਰਵਾਈ ਕਰ ਰਿਹਾ ਹੈ। ਨਤੀਜੇ ਵਜੋਂ, ਉਸ ਦੇ ਵੱਲੋਂ ਇੰਟਰਨੈੱਟ ਸਰਵਿਸਿਜ਼ ਪ੍ਰੋਵਾਈਡਰਾਂ ਲਈ ਕੋਡ ਆਫ਼ ਕੰਡੱਕਟ ਜ਼ਰੂਰੀ ਬਨਾਉਣ ਲਈ ਕੈਨੇਡਾ-ਵਾਸੀਆਂ ਨੂੰ ਇਸ ਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ ਗਿਆ ਹੈ।
ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਬਰੈਂਪਟਨ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਕਿਹਾ,"ਇੰਟਰਨੈੱਟ ਕੋਡ ਕੰਜਿ਼ਊਮਰ-ਫ਼ਰੈਂਡਲੀ ਬਿਜ਼ਨੈੱਸ ਕਦਰਾਂ-ਕੀਮਤਾਂ ਸਥਾਪਿਤ ਕਰੇਗਾ। ਬਿੱਲ ਮੈਨੇਜਮੈਂਟ ਟੂਲਜ਼, ਨੋਟੀਫ਼ੀਕੇਸ਼ਨਾਂ ਅਤੇ ਇਕੁਇਪਮੈਂਟ ਮੁੱਦਿਆਂ ਤੋਂ ਲੈ ਕੇ ਪ੍ਰਾਈਸਿੰਗ ਦੀ ਕਲੈਰਿਟੀ ਤੱਕ ਅਤੇ ਸਰਵਿਸ-ਕਾਲਾਂ ਦੇ ਮਸਲਿਆਂ ਬਾਰੇ ਮੈਂ ਕੈਨੇਡਾ-ਵਾਸੀਆਂ ਨੂੰ ਆਪਣੇ ਵਿਚਾਰ ਸੀ.ਆਰ.ਟੀ.ਸੀ. ਨਾਲ ਸਾਂਝੇ ਕਰਨ ਲਈ ਸੱਦਾ ਦਿੰਦੀ ਹਾਂ ਤਾਂ ਜੋ ਅਸੀਂ ਇਕ ਅਜਿਹਾ ਸਿਸਟਮ ਬਣਾ ਸਕੀਏ ਜੋ ਸਾਰਿਆਂ ਲਈ ਕਾਰਜਸ਼ੀਲ ਹੋਵੇ।"
ਸੀ.ਆਰ.ਟੀ.ਸੀ. ਵੱਲੋਂ ਲਿਆ ਜਾ ਰਿਹਾ ਅਹਿਮ ਕਦਮ ਇਸ ਮਸਲੇ 'ਤੇ ਉਸ ਦੇ ਵੱਲੋਂ ਕੀਤੀ ਜਾ ਰਹੀ ਇਨਕੁਆਇਰੀ ਤੋਂ ਇਲਾਵਾ ਹੈ ਜਿਹੜੀ ਕਿ 28 ਫ਼ਰਵਰੀ 2019 ਨੂੰ ਪੂਰੀ ਹੋਵੇਗੀ। ਇਸ ਇਨਕੁਆਇਰੀ ਤੋਂ ਬਾਅਦ ਸਰਕਾਰ ਨੂੰ ਰਿਪੋਰਟ ਪੇਸ਼ ਕੀਤੀ ਜਾਏਗੀ ਜਿਸ ਵਿਚ ਕੈਨੇਡਾ ਦੇ ਖ਼ਪਤਕਾਰਾਂ ਦੇ ਹੱਕ ਸੁਰੱਖਿ਼ਅਤ ਰੱਖਣ ਅਤੇ ਉਨ੍ਹਾਂ ਨੂੰ ਸਹੀ ਜਾਣਕਾਰੀ ਦੇਣ ਲਈ ਯੋਗ ਹੱਲ ਸੁਝਾਏ ਜਾਣਗੇ।
ਇਸ ਦੇ ਬਾਰੇ ਵਿਚਾਰ-ਵਟਾਂਦਰਾ ਕਰਨ ਅਤੇ ਬਹਿਸ ਨੂੰ ਅੱਗੇ ਤੋਰਨ ਲਈ ਸੀ.ਆਰ.ਟੀ.ਸੀ. ਨੇ 'ਇੰਟਰਨੈੱਟ ਕੋਡ ਵਰਕਿੰਗ ਡਾਕੂਮੈਂਟ' ਤਿਆਰ ਕੀਤਾ ਹੈ ਜਿਹੜਾ ਕਿ ਵਾਇਰਲੈੱਸ ਕੋਡ ਅਤੇ ਟੈਲੀਵਿਜ਼ਨ ਸਰਵਿਸ ਪ੍ਰੋਵਾਈਡਰ ਕੋਡ ਵਿਚ ਦਰਜ ਸੇਵਾ-ਸ਼ਰਤਾਂ ਦੇ ਆਧਾਰਿਤ ਹੈ।
ਕੈਨੇਡਾ-ਵਾਸੀ ਆਪਣੇ ਵਿਚਾਰ 19 ਦਸੰਬਰ 2018 ਤੀਕ ਹੇਠ-ਲਿਖੇ ਤਰੀਕਿਆਂ ਨਾਲ ਭੇਜ ਸਕਦੇ ਹਨ:
- ਉਹ ਇਸ ਸਬੰਧੀ ਔਨ-ਲਾਈਨ ਫ਼ਾਰਮ ਭਰ ਸਕਦੇ ਹਨ।
- ਉਹ ਆਪਣੇ ਵਿਚਾਰ ਲਿਖਤੀ-ਰੂਪ ਵਿਚ ਸੀ.ਆਰ.ਟੀ.ਸੀ. ਦੇ ਡਾਇਰੈੱਕਟਰ ਜਨਰਲ, ਔਟਵਾ ਨੂੰ ਭੇਜ ਸਕਦੇ ਹਨ।
- ਉਹ ਆਪਣੇ ਵਿਚਾਰ (819) 994-0218 'ਤੇ ਫ਼ੈਕਸ ਵੀ ਕਰ ਸਕਦੇ ਹਨ।
ਇੱਥੇ ਇਹ ਜਿ਼ਕਰਯੋਗ ਹੈ ਕਿ ਸੀ.ਆਰ.ਟੀ.ਸੀ.
ਟੈਲੀਕਮਿਊਨੀਕੇਸ਼ਨ ਸੇਵਾਵਾਂ ਨੂੰ ਰੈਗੂਲੇਟ ਕਰਨ ਅਤੇ ਵਾਇਰਲੈੱਸ ਕੋਡ ਆਫ਼ ਕੰਡੱਕਟ ਵਰਗੇ ਢੰਗ ਤਰੀਕੇ ਲਾਗੂ ਕਰਨ ਲਈ ਜਿ਼ੰਮੇਵਾਰ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਸੀਸਾਗਾ ਵਿੱਚ ਸੜਕ ਹਾਦਸੇ ਵਿਚ ਚਾਰ ਲੋਕ ਜ਼ਖਮੀ ਕਿੰਗ ਸਿਟੀ ਵਿੱਚ ਟਾਰਗਿਟ ਗੋਲੀਬਾਰੀ ਕਰਨ ਵਾਲਾ ਗ੍ਰਿਫ਼ਤਾਰ ਪੋਰਸ਼ ਚੋਰੀ ਦੇ ਵਾਇਰਲ ਵੀਡੀਓ ਵਿੱਚ ਦਿਸੀ ਬਰੈਂਪਟਨ ਦੀ ਲੜਕੀ `ਤੇ ਹੁਣ ਲੱਗੇ ਟੋਰਾਂਟੋ ਵਿੱਚ ਆਟੋ ਚੋਰੀ ਦੇ ਚਾਰਜਿਜ਼ ਬਰੈਂਪਟਨ ਦੇ ਵਿਅਕਤੀ `ਤੇ ਇੱਕ ਲੱਖ 70 ਹਜ਼ਾਰ ਡਾਲਰ ਦੀ ਠੱਗੀ ਦਾ ਦੋਸ਼, ਇੱਕ ਗ੍ਰਿਫ਼ਤਾਰ ਬਰੈਂਪਟਨ ਨਿਵਾਸੀ ਪੁਨੀਤ ਜੋਹਲ ਨੂੰ ‘ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਲਾਈ ਕਰਨ ਲਈ ਕੀਤਾ ਸਨਮਾਨਿਤ ਨਕਲੀ ਪੁਲਿਸ ਅਧਿਕਾਰੀ ਬਣਕੇ ਕੀਤਾ ਫੋਨ, ਠੱਗੇ 6 ਹਜ਼ਾਰ ਡਾਲਰ, ਪੁਲਿਸ ਨੇ ਬਰੈਂਪਟਨ ਦੇ ਵਿਅਕਤੀ `ਤੇ ਲਗਾਇਆ ਚਾਰਜਿਜ਼, ਦੂਜੇ ਮੁਲਜ਼ਮ ਦੀ ਭਾਲ ਜਾਰੀ ਟੀ.ਪੀ.ਏ.ਆਰ. ਕਲੱਬ ਦੇ 26 ਮੈਂਬਰਾਂ ਨੇ ਪੀਟਰਬੋਰੋ ਵਿਖੇ ਦੂਸਰੇ ‘ਮੋਨਾਰਕ ਬਟਰਫ਼ਲਾਈ ਫੈਸਟੀਵਲ’ ਦੌਰਾਨ 10 ਕਿਲੋਮੀਟਰ ਦੌੜ ਵਿਚ ਲਿਆ ਹਿੱਸਾ ਪਰਵਾਸੀ ਪੰਜਾਬੀ ਪੈੱਨਸ਼ਨਰਾਂ ਦਾ ਭਰਵਾਂ ਸਲਾਨਾ ਇਜਲਾਸ: ਪੈੱਨਸ਼ਨ ਸਬੰਧੀ ਮੰਗਾਂ ਤੋਂ ਇਲਾਵਾ ਸੀਨੀਅਰ ਸਿਟੀਜ਼ਨਾਂ ਦੇਫ਼ੈੱਡਰਲ, ਪ੍ਰੋਵਿੰਸ਼ੀਅਲ ਤੇ ਸਥਾਨਕ ਸਰਕਾਰਾਂ ਦੇ ਪੱਧਰ ਦੇਮਸਲੇ ਵੀ ਵਿਚਾਰੇ ਗਏ ਓਂਟਾਰੀਓ ਦੇ ਇਲਾਕਿਆਂ ਵਿੱਚ ਮੀਂਹ ਦੀ ਚਿਤਾਵਨੀ, ਟੋਰਾਂਟੋ ਵਿੱਚ 50 ਮਿ.ਮੀ. ਤੱਕ ਪੈ ਸਕਦਾ ਹੈ ਮੀਂਹ ਟੋਰਾਂਟੋ ਵਿਰੋਧ ਪ੍ਰਦਰਸ਼ਨ ਲਈ ਸਕੂਲ ਟਰਿਪ ਦੀ ਜਾਂਚ ਹੋਵੇ : ਫੋਰਡ