Welcome to Canadian Punjabi Post
Follow us on

26

September 2024
 
ਟੋਰਾਂਟੋ/ਜੀਟੀਏ

ਮੇਅਰ ਪੈਟਿ੍ਰਕ ਬ੍ਰਾਊਨ ਨੇ ਕੀਤਾ ਪੰਜਾਬੀ ਫੂਡ ਸੇਵਾ ਦੇ ਵਲੰਟੀਅਰਜ਼ ਦਾ ਧੰਨਵਾਦ

May 22, 2020 09:59 AM

ਬਰੈਂਪਟਨ, 21 ਮਈ (ਪੋਸਟ ਬਿਊਰੋ)- ਜਿਸ ਦਿਨ ਤੋਂ ਕੈਨੇਡਾ ’ਚ ਲੌਕਡਾਊਨ ਸ਼ੁਰੂ ਹੋਇਆ ਹੈ, ਉਸ ਦਿਨ ਤੋਂ ਹੀ ਪੰਜਾਬੀ ਫੂੂਡ ਸੇਵਾ ਵਲੋਂ ਜਰੂਰਤਮੰਦ ਲੋਕਾਂ ਲਈ ਖਾਣਾ ਮੁਹੱਈਆ ਕਰਵਾਉਣ ਦੀ ਸੇਵਾ ਆਰੰਭ ਕਰ ਦਿੱਤੀ ਗਈ ਸੀ। ਅੱਜ ਇਸ ਮੁਹਿੰਮ ਨੂੰ ਚੱਲਦਿਆਂ ਪੂਰੇ 62 ਦਿਨ ਹੋ ਚੁੱਕੇ ਹਨ।ਦੋ ਮਹੀਨੇ ਦਾ ਇਹ ਸਫ਼ਰ ਤੈਅ ਕਰਨ ਉਤੇ ਬਰੈਂਪਟਨ ਦੇ ਮੇਅਰ ਪੈਟਿ੍ਰਕ ਬ੍ਰਾਊਨ ਕੱਲ੍ਹ ਉੇਚੇਚੇ ਤੌਰ ’ਤੇ ਬਰੈਂਪਟਨ ਸਥਿਤ ਪੰਜਾਬੀ ਫੂਡ ਸੇਵਾ ਦੀ ਯੁਨਿਟ ਵਿਚ ਆਏ।ਇਸ ਮੌਕੇ ਜਿਥੇ ਪੰਜਾਬੀ ਫੂਡ ਸੇਵਾ ਨਾਲ ਜੁੜੇ ਵਲੰਟੀਅਰ ਮੌਜੂਦ ਸਨ, ਉਥੇ ਹੀ ਪੰਜਾਬੀ ਭਾਈਚਾਰੇ ਦੀਆਂ ਕਈ ਜਾਣੀਆਂ ਪਹਿਚਾਣੀਆਂ ਸ਼ਖਸੀਅਤਾਂ ਵੀ ਮੌਜੂਦ ਸਨ।ਪੰਜਾਬੀ ਫੂਡ ਸੇਵਾ ਦੇ ਸੰਚਾਲਕ ਜਗਰਾਜ ਸਿੱਧੂ ਨੇ ਸਾਰੇ ਹੀ ਵਲਟੀਅਰਜ਼ ਦਾ ਧੰਨਵਾਦ ਕੀਤਾ ਤੇ ਇਸ ਦੇ ਨਾਲ ਹੀ ਜਿਨ੍ਹਾਂ ਵਲੋਂ ਰਸਦ ਦਾਨ ਕੀਤੀ ਗਈ, ਉਨ੍ਹਾਂ ਦਾ ਵੀ ਧੰਨਵਾਦ ਕੀਤਾ ਗਿਆ।ਜਗਰਾਜ ਸਿੱਧੂ ਨੇ ਦੱਸਿਆ ਕਿ ਕੋਈ ਹਿਸਾਬ ਹੀ ਨਹੀਂ ਕਿ ਕਿਥੋਂ ਇਹ ਸਾਰੀ ਰਸਦ ਆ ਰਹੀ ਹੈ ਤੇ ਨਾਲ ਦੀ ਨਾਲ ਇਹ ਸਭ ਕੁੱਝ ਕਿਥੇ ਜਾ ਰਿਹਾ ਹੈ। ਗੋਲੂ ਇਆਲੀ, ਜੋ ਪਹਿਲੇ ਦਿਨ ਤੋਂ ਇਸ ਮੁਹਿੰਮ ਨਾਲ ਜੁੜੇ ਹੋਏ ਹਨ, ਉਨ੍ਹਾਂ ਦੱਸਿਆ ਕਿ ਇਹ ਨਾ ਸਿਰਫ਼ ਪੰਜਾਬੀਆਂ ਲਈ, ਉਸ ਦੇ ਨਾਲ ਹੀ ਵੱਖ-ਵੱਖ ਕਮਿਉਨੀਟੀਜ਼ ਦੇ ਲੋਕ ਵੀ ਆ ਰਹੇ ਹਨ। ਕਾਲੇ ਭਾਈਚਾਰੇ ਤੋਂ ਸੀਰੀਅਨ, ਪਾਕਿਸਤਾਨੀ ਮੂਲ ਦੇ ਤੇ ਹੋਰ ਬਹੁਤ ਸਾਰੇ ਲੋਕ, ਜੋ-ਜੋ ਜਰੂਰਤਮੰਦ ਹੈ, ਉਹ ਇਥੋਂ ਬਿਨਾਂ ਕਿਸੇ ਹਿਚਕਿਚਾਹਟ ਤੋਂ ਰਸਦ ਲੈ ਕੇ ਜਾ ਰਿਹਾ ਹੈ।ਜਗਦੀਸ਼ ਗਰੇਵਾਲ ਵਲੋਂ ਮੇਅਰ ਪੈਟਿ੍ਰਕ ਬ੍ਰਾਊਨ ਨੂੰ ਫੂਡ ਸੇਵਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਵੀਂ ਯੁਨਿਟ ਜੋ ਕਿ ਬਰੈਂਪਟਨ ਵਿਚ ਨਾਰਥ ਪਾਰਕ ਤੇ ਏਅਰਪੋਰਟ ਦੇ ਕਾਰਨਰ ’ਤੇ ਸਥਿਤ ਹੈ, ਵਿਚ ਤਰਤੀਬਵਾਰ ਰੱਖੀ ਰਸਦ ਬਾਰੇ ਜਾਣਕਾਰੀ ਦਿੱਤੀ ਗਈ।ਮੇਅਰ ਪੈਟਿ੍ਰਕ ਬ੍ਰਾਊਨ ਦੇ ਨਾਲ ਨਾਲ ਰੀਜਨਲ ਕੌਂਸਲਰ ਗੁਰਪ੍ਰੀਤ ਢਿੱਲੋਂ ਤੇ ਸਿਟੀ ਕੌਂਸਲਰ ਹਰਕੀਰਤ ਸਿੰਘ ਨੇ ਵੀ ਪੰਜਾਬੀ ਫੂਡ ਸੇਵਾ ਦੇ ਵਲੰਟੀਅਰਜ਼ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਉਨ੍ਹਾਂ ਕਿਹਾ ਕਿ ਅਸੀਂ ਜਦੋਂ ਕੌਂਸਲ ਵਿਚ ਬੈਠਦੇ ਹਾਂ ਤੇ ਗੱਲ ਕਰਦੇ ਹਾਂ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੀ ਕਮਿਉਨਿਟੀ ਤੇ ਸਾਡੇ ਭਾਈਚਾਰੇ ਦੇ ਲੋਕ ਇਸ ਤਰ੍ਹਾਂ ਮਦਦ ਕਰ ਰਹੇ ਹਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਸੀਸਾਗਾ ਵਿੱਚ ਸੜਕ ਹਾਦਸੇ ਵਿਚ ਚਾਰ ਲੋਕ ਜ਼ਖਮੀ ਕਿੰਗ ਸਿਟੀ ਵਿੱਚ ਟਾਰਗਿਟ ਗੋਲੀਬਾਰੀ ਕਰਨ ਵਾਲਾ ਗ੍ਰਿਫ਼ਤਾਰ ਪੋਰਸ਼ ਚੋਰੀ ਦੇ ਵਾਇਰਲ ਵੀਡੀਓ ਵਿੱਚ ਦਿਸੀ ਬਰੈਂਪਟਨ ਦੀ ਲੜਕੀ `ਤੇ ਹੁਣ ਲੱਗੇ ਟੋਰਾਂਟੋ ਵਿੱਚ ਆਟੋ ਚੋਰੀ ਦੇ ਚਾਰਜਿਜ਼ ਬਰੈਂਪਟਨ ਦੇ ਵਿਅਕਤੀ `ਤੇ ਇੱਕ ਲੱਖ 70 ਹਜ਼ਾਰ ਡਾਲਰ ਦੀ ਠੱਗੀ ਦਾ ਦੋਸ਼, ਇੱਕ ਗ੍ਰਿਫ਼ਤਾਰ ਬਰੈਂਪਟਨ ਨਿਵਾਸੀ ਪੁਨੀਤ ਜੋਹਲ ਨੂੰ ‘ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਲਾਈ ਕਰਨ ਲਈ ਕੀਤਾ ਸਨਮਾਨਿਤ ਨਕਲੀ ਪੁਲਿਸ ਅਧਿਕਾਰੀ ਬਣਕੇ ਕੀਤਾ ਫੋਨ, ਠੱਗੇ 6 ਹਜ਼ਾਰ ਡਾਲਰ, ਪੁਲਿਸ ਨੇ ਬਰੈਂਪਟਨ ਦੇ ਵਿਅਕਤੀ `ਤੇ ਲਗਾਇਆ ਚਾਰਜਿਜ਼, ਦੂਜੇ ਮੁਲਜ਼ਮ ਦੀ ਭਾਲ ਜਾਰੀ ਟੀ.ਪੀ.ਏ.ਆਰ. ਕਲੱਬ ਦੇ 26 ਮੈਂਬਰਾਂ ਨੇ ਪੀਟਰਬੋਰੋ ਵਿਖੇ ਦੂਸਰੇ ‘ਮੋਨਾਰਕ ਬਟਰਫ਼ਲਾਈ ਫੈਸਟੀਵਲ’ ਦੌਰਾਨ 10 ਕਿਲੋਮੀਟਰ ਦੌੜ ਵਿਚ ਲਿਆ ਹਿੱਸਾ ਪਰਵਾਸੀ ਪੰਜਾਬੀ ਪੈੱਨਸ਼ਨਰਾਂ ਦਾ ਭਰਵਾਂ ਸਲਾਨਾ ਇਜਲਾਸ: ਪੈੱਨਸ਼ਨ ਸਬੰਧੀ ਮੰਗਾਂ ਤੋਂ ਇਲਾਵਾ ਸੀਨੀਅਰ ਸਿਟੀਜ਼ਨਾਂ ਦੇਫ਼ੈੱਡਰਲ, ਪ੍ਰੋਵਿੰਸ਼ੀਅਲ ਤੇ ਸਥਾਨਕ ਸਰਕਾਰਾਂ ਦੇ ਪੱਧਰ ਦੇਮਸਲੇ ਵੀ ਵਿਚਾਰੇ ਗਏ ਓਂਟਾਰੀਓ ਦੇ ਇਲਾਕਿਆਂ ਵਿੱਚ ਮੀਂਹ ਦੀ ਚਿਤਾਵਨੀ, ਟੋਰਾਂਟੋ ਵਿੱਚ 50 ਮਿ.ਮੀ. ਤੱਕ ਪੈ ਸਕਦਾ ਹੈ ਮੀਂਹ ਟੋਰਾਂਟੋ ਵਿਰੋਧ ਪ੍ਰਦਰਸ਼ਨ ਲਈ ਸਕੂਲ ਟਰਿਪ ਦੀ ਜਾਂਚ ਹੋਵੇ : ਫੋਰਡ