Welcome to Canadian Punjabi Post
Follow us on

26

September 2024
 
ਮਨੋਰੰਜਨ

ਲੜਨ ਦਾ ਬਹੁਤ ਸ਼ੌਕ ਹੈ, ਸੋਚਿਆ ਰੀਅਲ ਲਾਈਫ ਵਿੱਚ ਐਕਸ਼ਨ ਕਰ ਲਵਾਂ : ਮਿਹਰ ਵਿਜ

March 25, 2020 09:14 AM

‘ਸੀਕ੍ਰੇਟ ਸੁਪਰਸਟਾਰ’, ‘ਬਜਰੰਗੀ ਭਾਈਜਾਨ’ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਅਭਿਨੇਤਰੀ ਮਿਹਰ ਵਿਜ ਹੁਣ ਡੀ-ਗਲੈਮ ਰੋਲ ਤੋਂ ਹਟ ਕੇ ਐਕਸ਼ਨ ਅਵਤਾਰ ਵਿੱਚ ਨਜ਼ਰ ਆ ਰਹੀ ਹੈ। ਇੱਕ ਮੁਲਾਕਾਤ ਵਿੱਚ ਉਸ ਨੇ ਆਪਣੇ ਨਵੇਂ ਅਵਤਾਰ ਬਾਰੇ ਗੱਲਬਾਤ ਕੀਤੀ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ਸੀਕ੍ਰੇਟ ਏਜੰਟ ਦਾ ਇਹ ਰੋਲ ਤੁਹਾਨੂੰ ਕਿਵੇਂ ਮਿਲਆ?
-ਮੈਂ ਹਮੇਸ਼ਾ ਤੋਂ ਨੀਰਜ ਸਰ ਦੇ ਨਾਲ ਕੰਮ ਕਰਨਾ ਚਾਹੁੰਦੀ ਸੀ। ਉਹ ਮੈਨੂੰ ਕਾਸਟ ਕਰਨ ਦੇ ਬਾਰੇ ਸੋਚ ਰਹੇ ਹਨ ਇਸ ਦਾ ਮੈਨੂੰ ਅਹਿਸਾਸ ਹੀ ਨਹੀਂ ਸੀ। ਇਸ ਲਈ ਜਦ ਪਤਾ ਲੱਗਾ ਤਾਂ ਮੈਂ ਤਾਂ ਉਡਣ ਹੀ ਲੱਗ ਪਈ। ਸਿੰਪਲੀ ਮੇਰੇ ਕੋਲ ਉਨ੍ਹਾਂ ਦਾ ਫੋਨ ਆਇਆ ਅਤੇ ਮੇਰੀ ਕਾਸਟਿੰਗ ਹੋ ਗਈ। ਤਿੰਨ-ਚਾਰ ਮੇਰੇ ਪਸੰਦੀਦਾ ਡਾਇਰੈਕਟਰ ਹਨ। ਇਨ੍ਹਾਂ ਵਿੱਚ ਨੀਰਜ ਸਰ, ਸ੍ਰੀ ਰਾਮ ਰਾਘਵਨ, ਸੁਜੀਤ ਸਰਕਾਰ ਵਰਗੇ ਦਿੱਗਜ ਹਨ। ਨੀਰਜ ਸਰ ਨੇ ਕਿਹਾ ਪਹਿਲੇ ਦਿਨ ਤੋਂ ਅਸੀਂ ਇਸ ਦੇ ਲਈ ਤੁਹਾਨੂੰ ਕਾਸਟ ਕਰਨਾ ਚਾਹੁੰਦੇ ਸੀ। ਤਦ ਮੈਂ ਸੋਚਿਆ ਐਕਸ਼ਨ ਤਾਂ ਮੈਂ ਬਚਪਨ ਤੋਂ ਕਰਨਾ ਚਾਹੁੰਦੀ ਸੀ। ਮੈਨੂੰ ਲੋਕਾਂ ਨੂੰ ਮਾਰਨ-ਕੁੱਟਣ ਦਾ ਬੜਾ ਸ਼ੌਕ ਹੈ। ਅਸਲ ਵਿੱਚ ਕਿਸੇ ਨੂੰ ਕੁੱਟ ਨਹੀਂ ਸਕਦੀ ਤਾਂ ਸੋਚਿਆ ਆਨਸਕਰੀਨ ਹੀ ਥੋੜ੍ਹਾ ਐਕਸ਼ਨ ਕਰ ਲਵਾਂ।
* ਤੁਹਾਡਾ ਇਸ ਸੀਰੀਜ਼ ਵਿੱਚ ਕੀ ਕਿਰਦਾਰ ਹੈ?
- ਮੈਂ ਸੀਕ੍ਰੇਟ ਏਜੰਟ ਦਾ ਰੋਲ ਨਿਭਾ ਰਹੀ ਹਾਂ। ਇੱਕ ਸੀਕਵੈਂਸ ਹੈ ਜਿੱਥੇ ਖੂਬ ਐਕਸ਼ਨ ਕਰ ਰਹੀ ਹਾਂ। ਮੇਰਾ ਕਿਰਦਾਰ ਉਂਝ ਇੱਕ ਸਿੰਪਲ ਲੜਕੀ ਦਾ ਹੈ, ਜੋ ਨੌਕਰੀ ਲਈ ਆਉਂਦੀ ਹੈ। ਫਿਰ ਜਦ ਦੇਸ਼ ਨੂੰ ਬਚਾਉਣ ਦੀ ਗੱਲ ਆਉਂਦੀ ਹੈ ਤਾਂ ਪਤਾ ਨਹੀਂ ਕਿੱਥੋਂ ਉਸ ਵਿੱਚ ਪਾਵਰ ਆ ਜਾਂਦੀ ਹੈ। ਉਹ ਆਪਣੇ ਫਰਜ਼ ਦੇ ਲਈ ਪਾਗਲ ਹੋ ਜਾਂਦੀ ਹੈ।
* ਇਹ ਸੀਰੀਜ਼ ਤਾਂ ਪਾਰਲੀਮੈਂਟ ਅਟੈਕ 'ਤੇ ਹੈ। ਕੀ ਇਸ ਨੂੰ ਕਰਨ ਤੋਂ ਪਹਿਲਾਂ ਦਿਮਾਗ ਵਿੱਚ ਕੋਈ ਗੱਲ ਆਈ?
- ਮੈਂ ਦਿੱਲੀ ਤੋਂ ਹਾਂ। ਜਦ 84 ਦੇ ਦੰਗੇ ਹੋਏ ਸਨ ਤਾਂ ਬਹੁਤ ਡਰ ਲੱਗਦਾ ਸੀ। ਅਸੀਂ ਬਹੁਤ ਛੋਟੇ ਸੀ, ਅਸੀਂ ਬਹੁਤ ਡਰੇ ਸਹਿੰਦੇ ਸੀ। ਅੱਜ ਵੀ ਚੰਗੀ ਤਰ੍ਹਾਂ ਉਹ ਪਲ ਯਾਦ ਹਨ। ਕੋਈ ਵੀ ਘਰੋਂ ਬਾਹਰ ਨਹੀਂ ਨਿਕਲਦਾ ਸੀ।
* ਰੀਅਲ ਲਾਈਫ ਵਿੱਚ ਕਦੇ ਕੋਈ ਮੌਕਾ ਮਿਲੇ ਤਾਂ ਲੋਕਾਂ ਨੂੰ ਬਚਾਉਣ ਦੇ ਲਈ ਕੀ ਕਰਨਾ ਚਾਹੋਗੇ?
- ਲੋਕਾਂ ਨੂੰ ਬਚਾਉਣ ਦਾ ਕੰਮ ਅੱਗੇ ਵਧ ਕੇ ਕਰਨਾ ਚਾਹਾਂਗੀ। ਇਸ ਬਾਰੇ ਮੈਂ ਬਹੁਤ ਵਾਰੀ ਸੋਚਿਆ ਹੈ। ਉਦਾਹਰਣ ਦੇ ਤੌਰ 'ਤੇ ਭਗਵਾਨ ਨਾ ਕਰੇ ਮੈਂ ਕਦੇ ਫਲਾਈਟ ਵਿੱਚ ਇਕੱਲੀ ਜਾ ਰਹੀ ਹਾਂ ਅਤੇ ਮੈਨੁੂੰ ਪਤਾ ਹੈ ਕਿ ਫਲਾਈਟ ਕ੍ਰੈਸ਼ ਹੋਣ ਵਾਲੀ ਹੈ ਜਾਂ ਹਾਈਜੈਕ ਹੋ ਗਈ ਤਾਂ ਮੈਂ ਮੇਕ ਸ਼ਿਓਰ ਕਰਾਂਗੀ ਕਿ ਉਸ ਹਾਲਾਤ ਵਿੱਚ ਮੈਂ ਡਰਾਂਗੀ ਨਹੀਂ ਸਗੋਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੀ। ਹਾਲਾਂਕਿ ਇਹ ਮੁਸ਼ਕਲ ਕੰਮ ਹੈ।
* ਆਪਣੇ ਕਰੀਅਰ ਵਿੱਚ ਕੀ ਚੇਂਜ ਪਾ ਰਹੇ ਹੋ ਅਤੇ ਕਿੰਨਾ ਇੰਜੁਆਏ ਕਰ ਰਹੇ ਹੋ?
- ਕਦੇ ਸੋਚਿਆ ਨਹੀਂ ਕਿ ਟੀ ਵੀ ਹੈ, ਫਿਲਮ ਹੈ ਜਾਂ ਵੈੱਬ ਸੀਰੀਜ਼ ਹੈ। ਆਖਰਕਾਰ ਸਾਡੇ ਲਈ ਤਾਂ ਹਰ ਕੰਮ ਦੇ ਲਈ ਪਲੇਟਫਾਰਮ ਹੈ। ਅਸੀਂ ਕਰੈਕਟਰ ਬਣਾਉਣਾ ਹੈ, ਕ੍ਰਿਏਟ ਕਰਨਾ ਹੈ। ਅਸੀਂ ਉਨ੍ਹਾਂ ਲੋਕਾਂ ਦੇ ਨਾਲ ਕੰਮ ਕਰ ਰਹੇ ਹਾਂ, ਜੋ ਆਪਣੇ ਕੰਮ ਵਿੱਚ ਬਹੁਤ ਗੰਭੀਰ ਹਨ।
* ਕੋਈ ਅਜਿਹਾ ਡਰ, ਜੋ ਤੁਸੀਂ ਲੰਬੇ ਸਮੇਂ ਤੋਂ ਦੂਰ ਕਰਨ ਦੀ ਕੋਸ਼ਿਸ਼ ਵਿੱਚ ਹੋ?
- ਦੇਖੋ, ਕੋਈ ਵਿਸ਼ੇਸ਼ ਡਰ ਨਹੀਂ ਹੁੰਦਾ। ਜਦ ਡਰ ਹੁੰਦਾ ਹੈ ਤਾਂ ਹਰ ਜਗ੍ਹਾ ਹੁੰਦਾ ਹੈ। ਕਈ ਵਾਰ ਮੈਂ ਘਰ ਵਿੱਚ ਇਕੱਲੀ ਹੁੰਦੀ ਹਾਂ ਤਾਂ ਲੱਗਦਾ ਹੈ ਕਿ ਕਿਤੇ ਮੈਂ ਮਰ ਨਾ ਜਾਵਾਂ। ਅਜਿਹੇ ਹੋਰ ਵੀ ਕਈ ਬੁਰੇ ਖਿਆਲ ਆਉਣ ਲੱਗਦੇ ਹਨ। ਇਨ੍ਹਾਂ ਨੂੰ ਹੀ ਦੂਰ ਕਰਨ ਦੀ ਕੋਸ਼ਿਸ਼ ਹੈ।

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਦੀ ਫਿ਼ਲਮ 'ਪੰਜਾਬ 95' `ਤੇ ਸੈਂਸਰ ਬੋਰਡ ਵੱਲੋਂ 120 ਕੱਟ ਲਾਉਣ ਦਾ ਹੁਕਮ ਗੁਰਦਾਸ ਮਾਨ ਦੀ ਨਵੀਂ ਐਲਬਮ ਦਾ ਨਵਾਂ ਗੀਤ 'ਮੈਂ ਹੀ ਝੂਠੀ' 5 ਸਤੰਬਰ ਨੂੰ ਹੋਵੇਗਾ ਰਿਲੀਜ਼ ਜਸਟਿਨ ਬੀਬਰ ਬਣੇ ਪਿਤਾ, ਇੰਸਟਾਗਰਾਮ `ਤੇ ਜੋੜੇ ਨੇ ਜੈਕ ਬਲੂਜ ਬੀਬਰ ਦੇ ਜਨਮ ਦੀ ਪਾਈ ਪੋਸਟ ਸਿਨੇਮਾਘਰਾਂ 'ਚ ਧੂੰਮਾਂ ਪਾਉਣ ਤੋਂ ਬਾਅਦ ਹੁਣ OTT `ਤੇ 'ਮੁੰਜਿਆ' ਕਰੇਗੀ ਧਮਾਕਾ ਸ਼ਰਧਾ ਕਪੂਰ ਇੰਸਟਾਗ੍ਰਾਮ 'ਤੇ ਤੀਜੀ ਸਭ ਤੋਂ ਵੱਧ ਫਾਲੋ ਕੀਤੀ ਗਈ ਭਾਰਤੀ ਬਣੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਿਕਾਰਡ ਤੋੜਿਆ ਜਦੋਂ ਇੱਕ ਪ੍ਰਸੰਸਕ ਔਰਤ ਦਾ ਹੱਥ ਹੇਮਾ ਮਾਲਿਨੀ ਨੂੰ ਲੱਗਾ ਤਾਂ ਬੇਚੈਨ ਹੋਈ ਹੇਮਾ, ਚਿੜਕੇ ਕਿਹਾ-ਹੱਥ ਨਾ ਲਾਓ ਸ਼ਿਲੋਹ ਜੋਲੀ ਨੇ ਆਧਿਕਾਰਿਕ ਤੌਰ `ਤੇ ਪਿਤਾ ਬਰੈਡ ਪਿਟ ਦਾ ਉਪਨਾਮ ਹਟਾਇਆ ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ਮੌਕੇ ਟੌਮ ਕਰੂਜ਼ ਨੇ ਕੀਤੇ ਸ਼ਾਨਦਾਰ ਸਟੰਟ, ਦੇਖਕੇ ਹਰ ਕੋਈ ਹੈਰਾਨ ਅੱਤਵਾਦੀ ਹਮਲੇ ਦੇ ਸ਼ੱਕ ਕਾਰਨ ਟੇਲਰ ਸਵਿਫ਼ਟ ਦੇ ਵਿਏਨਾ ਸੰਗੀਤ ਪ੍ਰੋਗਰਾਮ ਰੱਦ ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ