Welcome to Canadian Punjabi Post
Follow us on

26

September 2024
 
ਟੋਰਾਂਟੋ/ਜੀਟੀਏ

ਸੀਨੀਅਰਜ਼ ਐਸੋਸੀਏਸ਼ਨ ਵੱਲੋਂ ਸੀਨੀਅਰਜ਼ ਦੀਆਂ ਸਮੱਸਿਆਵਾਂ ਸਬੰਧੀ ਐਮ ਪੀ ਰਾਜ ਗਰੇਵਾਲ ਨਾਲ ਵਿਚਾਰ ਵਟਾਂਦਰਾ

October 31, 2018 10:32 AM

(ਹਰਜੀਤ ਬੇਦੀ): ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੇ ਐਮ ਪੀਜ਼ ਨੂੰ ਮਿਲਣ ਦੀ ਲੜੀ ਵਜੋਂ ਪਿਛਲੇ ਦਿਨੀ ਪਰਧਾਨ ਪਰਮਜੀਤ ਬੜਿੰਗ ਦੀ ਅਗਵਾਈ ਵਿੱਚ 8 ਮੈਂਬਰੀ ਵਫਦ ਨੇ ਐਮ ਪੀ ਰਾਜ ਗਰੇਵਾਲ ਨਾਲ ਉਹਨਾਂ ਦੇ ਦਫਤਰ ਵਿੱਚ ਫੈਡਰਲ ਸਰਕਾਰ ਨਾਲ ਸਬੰਧਤ ਮੰਗਾ ਬਾਰੇ ਗੱਲਬਾਤ ਕੀਤੀ।ਇਸ ਵਫਦ ਵਿੱਚ ਪ੍ਰੀਤਮ ਸਰਾਂ, ਕਰਤਾਰ ਚਾਹਲ, ਵਸਾਖਾ ਸਿੰਘ,ਪ੍ਰੋ: ਨਿਰਮਲ ਸਿੰਘ ਧਾਰਨੀ, ਬਲਵਿੰਦਰ ਬਰਾੜ, ਅਮਰੀਕ ਕੁਮਰੀਆ ਅਤੇ ਦੇਵ ਸੂਦ ਸ਼ਾਮਲ ਸਨ। ਜਿੰਂਨ੍ਹਾਂ ਨੇ ਬੜੇ ਸੁਚੱਜੇ ਢੰਗ ਨਾਲ ਐਸੋਸੀਏਸ਼ਨ ਦੀਆਂ ਮੰਗਾਂ ਬਾਰੇ ਗੱਲਬਾਤ ਕੀਤੀ। ਐਸੋਸੀਏਸ਼ਨ ਵਲੋਂ 10 ਸਾਲ ਤੋਂ ਘੱਟ ਸਟੇਅ ਵਾਲੇ 65 ਸਾਲ ਦੀ ਉਮਰ ਪੂਰੀ ਕਰ ਚੁੱਕੇ ਸੀਨੀਅਰਜ਼ ਲਈ ਘੱਟੋ ਘੱਟ 500 ਡਾਲਰ ਮਾਸਕ ਗੁਜ਼ਾਰਾ ਭੱਤਾ ਦੇਣ ਬਾਰੇ ਰਾਜ ਗਰੇਵਾਲ ਨੇ ਅਸਹਿਮਤੀ ਪਰਗਟ ਕਰਦੇ ਹੋਏ ਕਿਹਾ ਕਿ ਕਨੇਡਾ ਵਿੱਚ 10 ਸਾਲ ਦੀ ਠਹਿਰ ਹੋਣ ਨਾਲ ਹੀ ਕੁਨੈਕਟੀਵਿਟੀ ਬਣਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਫਾਈਨੈਂਸ਼ਲ ਕਨੇਡਾ ਕਮੇਟੀ ਦਾ ਮੈਂਬਰ ਹਾਂ ਅਤੇ ਤੁਹਾਡੀ ਸੀਨੀਅਰਜ਼ ਐਸੋਸੀਏਸ਼ਨ ਤੋਂ ਬਿਨਾਂ ਇਹ ਮੰਗ ਕਿਸੇ ਵੀ ਹੋਰ ਗਰੁੱਪ ਨੇ ਨਹੀਂ ਕੀਤੀ। ਪਰ ਮੈਂ ਤੁਹਾਡੀ ਇਸ ਮਸਲੇ ਨੂੰ ਉਠਾਊਣ ਲਈ ਸ਼ਲਾਘਾਂ ਕਰਦਾ ਹਾਂ ਪਰ ਇਹ ਸਮੂਹ ਕਨੇਡੀਅਨ ਸੀਨੀਅਰਜ਼ ਦੀ ਮੰਗ ਨਹੀਂ ਬਣੀ। ਬਦੇਸ਼ੀ ਪਰਾਪਰਟੀ ਦੀ ਲਿਮਟ 1ਲੱਖ ਡਾਲਰ ਤੋਂ 1 ਮਿਲੀਅਨ ਡਾਲਰ ਕਰਨ ਦੀ ਮੰਗ ਤੇ ਕਿਹਾ ਕਿ ਮੈਂ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿਉਂਕਿ ਇਸ ਨਾਲ ਕਨੇਡਾ ਵਿੱਚ ਹੋਰ ਵਧੇਰੇ ਧਨ ਬਾਹਰੋਂ ਆਵੇਗਾ। ਗਰੀਬੀ ਰੇਖਾ ਦੀ ਹੱਦ 24175 ਡਾਲਰ ਤੋਂ ਵਧਾਉਣ ਬਾਰੇ ਵੀ ਸਹਿਮਤੀ ਪਰਗਟ ਕੀਤੀ।ਇਹ ਲਿਮਟ ਅਜੇ ਸਿਰਫ ਕੁੱਝ ਡਰੱਗਜ਼ ਲਈ ਹੀ 32000 ਡਾਲਰ ਹੈ। ਕਿਸੇ ਹੋਰ ਦੇਸ਼ ਦੀ ਆਮਦਨ ਨੂੰ ਇਨਕਮ ਟੈਕਸ ਰਿਟਰਨ ਵਿੱਚੋਂ ਛੋਟ ਬਾਰੇ ਉਸ ਨੇ ਕਿਹਾ ਕਿ ਜੇ ਕਿਸੇ ਬਾਹਰਲੇ ਦੇਸ਼ ਵਿੱਚ ਹੋਈ ਆਮਦਨ ਤੇ ਉੱਥੇ ਟੈਕਸ ਪੇਅ ਕੀਤਾ ਹੈ ਤਾਂ ਇੱਥੇ ਉਸ ਤੇ ਟੈਕਸ ਨਹੀਂ ਲੱਗੇਗਾ ਪਰ ਉਸ ਨੂੰ ਇਨਕਮ ਟੈਕਸ ਰਿਟਰਨ ਵਿੱਚ ਸ਼ੋਅ ਕਰਨਾ ਲਾਜ਼ਮੀ ਹੈ।
ਕੰਮ ਕਰ ਰਹੇ ਰਿਟਾਇਰਡ ਵਿਅਕਤੀਆਂ ਨੂੰ 3500 ਡਾਲਰ ਤੋਂ ਵੱਧ ਦੀ ਆਮਦਨ ਤੇ ਟੈਕਸ ਰਿਬੇਟ ਬਾਰੇ ਉਸ ਨੇ ਕਿਹਾ ਕਿ ਮੈਂ ਇਸ ਨਾਲ ਸਹਿਮਤ ਹਾਂ ਤੇ ਇਸ ਵਿੱਚ ਵਾਧੇ ਨੂੰ ਰਿਕਮੈਂਡ ਕਰਾਂਗਾ। ਉਸ ਨੇ ਇਸ ਗੱਲ ਨੂੰ ਮੰਨਿਆ ਕਿ ਓ ਏ ਐਸ ਅਤੇ ਜੀ ਆਈ ਐਸ ਵਿੱਚ ਜੀਵਨ ਨਿਰਬਾਹ ਲਈ ਵਧੇ ਹੋਏ ਖਰਚੇ ਮੁਤਾਬਕ ਵਾਧਾ ਹੋਣਾ ਚਾਹੀਦਾ ਹੈ। ਜਿੰਨ੍ਹਾ ਮਾਪਿਆਂ ਦੇ ਸਾਰੇ ਬੱਚੇ ਕਨੇਡਾ ਆ ਚੁੱਕੇ ਹਨ ਉਹਨਾਂ ਲਈ ਪੀ ਆਰ ਦੇਣ ਲਈ ਪਹਿਲ ਬਾਰੇ ਉਸਨੇ ਸਹਿਮਤੀ ਪਰਗਟ ਕਤਿੀ ਤੇ ਕਿਹਾ ਕਿ ਅਜਿਹੇ ਮਾਪਿਆਂ ਨੂੰ 2 ਸਾਲ ਦੇ ਅੰਦਰ ਅੰਦਰ ਇੰਮੀਗਰੇਸ਼ਨ ਮਿਲਣੀ ਚਾਹੀਦੀ ਹੈ। ਇਸ ਗੱਲਬਾਤ ਤੋਂ ਬਾਦ ਉਸ ਨੇ ਕਿਹਾ ਕਿ ਇਹਨਾਂ ਮੰਗਾਂ ਸਬੰਧੀ ਉਹ ਜੋ ਵੀ ਯਤਨ ਕਰੇਗਾ ਉਸ ਦੀ ਫੀਡ ਬੈਕ ਐਸੋਸੀਏਸ਼ਨ ਨੂੰ ਦੇਵੇਗਾ। ਹੁਣ ਤੱਕ ਇਹਨਾਂ ਮਸਲਿਆਂ ਬਾਰੇ ਐਸੋਸੀਏਸ਼ਨ ਬਰੈਂਪਟਨ ਦੇ ਸਾਰੇ ਐਮ ਪੀਜ਼ ਨੂੰ ਮਿਲ ਚੁੱਕੀ ਹੈ। ਇਸ ਤੋਂ ਬਾਦ ਪਰੋਵਿੰਸ਼ਲ ਮੰਗਾਂ ਲਈ ਐਮ ਪੀ ਪੀਜ਼ ਨੂੰ ਮਿਲਣ ਦਾ ਪਰੋਗਰਾਮ ਹੈ। ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਸਬੰਧੀ ਕਿਸੇ ਵੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਬਲਵਿੰਦਰ ਬਰਾੜ 647-262-4026, ਪ੍ਰੋ: ਨਿਰਮਲ ਧਾਰਨੀ 416-670-5874, ਕਰਤਾਰ ਚਾਹਲ 647-854-8746, ਦੇਵ ਸੂਦ 416-533-0722 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਸੀਸਾਗਾ ਵਿੱਚ ਸੜਕ ਹਾਦਸੇ ਵਿਚ ਚਾਰ ਲੋਕ ਜ਼ਖਮੀ ਕਿੰਗ ਸਿਟੀ ਵਿੱਚ ਟਾਰਗਿਟ ਗੋਲੀਬਾਰੀ ਕਰਨ ਵਾਲਾ ਗ੍ਰਿਫ਼ਤਾਰ ਪੋਰਸ਼ ਚੋਰੀ ਦੇ ਵਾਇਰਲ ਵੀਡੀਓ ਵਿੱਚ ਦਿਸੀ ਬਰੈਂਪਟਨ ਦੀ ਲੜਕੀ `ਤੇ ਹੁਣ ਲੱਗੇ ਟੋਰਾਂਟੋ ਵਿੱਚ ਆਟੋ ਚੋਰੀ ਦੇ ਚਾਰਜਿਜ਼ ਬਰੈਂਪਟਨ ਦੇ ਵਿਅਕਤੀ `ਤੇ ਇੱਕ ਲੱਖ 70 ਹਜ਼ਾਰ ਡਾਲਰ ਦੀ ਠੱਗੀ ਦਾ ਦੋਸ਼, ਇੱਕ ਗ੍ਰਿਫ਼ਤਾਰ ਬਰੈਂਪਟਨ ਨਿਵਾਸੀ ਪੁਨੀਤ ਜੋਹਲ ਨੂੰ ‘ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਲਾਈ ਕਰਨ ਲਈ ਕੀਤਾ ਸਨਮਾਨਿਤ ਨਕਲੀ ਪੁਲਿਸ ਅਧਿਕਾਰੀ ਬਣਕੇ ਕੀਤਾ ਫੋਨ, ਠੱਗੇ 6 ਹਜ਼ਾਰ ਡਾਲਰ, ਪੁਲਿਸ ਨੇ ਬਰੈਂਪਟਨ ਦੇ ਵਿਅਕਤੀ `ਤੇ ਲਗਾਇਆ ਚਾਰਜਿਜ਼, ਦੂਜੇ ਮੁਲਜ਼ਮ ਦੀ ਭਾਲ ਜਾਰੀ ਟੀ.ਪੀ.ਏ.ਆਰ. ਕਲੱਬ ਦੇ 26 ਮੈਂਬਰਾਂ ਨੇ ਪੀਟਰਬੋਰੋ ਵਿਖੇ ਦੂਸਰੇ ‘ਮੋਨਾਰਕ ਬਟਰਫ਼ਲਾਈ ਫੈਸਟੀਵਲ’ ਦੌਰਾਨ 10 ਕਿਲੋਮੀਟਰ ਦੌੜ ਵਿਚ ਲਿਆ ਹਿੱਸਾ ਪਰਵਾਸੀ ਪੰਜਾਬੀ ਪੈੱਨਸ਼ਨਰਾਂ ਦਾ ਭਰਵਾਂ ਸਲਾਨਾ ਇਜਲਾਸ: ਪੈੱਨਸ਼ਨ ਸਬੰਧੀ ਮੰਗਾਂ ਤੋਂ ਇਲਾਵਾ ਸੀਨੀਅਰ ਸਿਟੀਜ਼ਨਾਂ ਦੇਫ਼ੈੱਡਰਲ, ਪ੍ਰੋਵਿੰਸ਼ੀਅਲ ਤੇ ਸਥਾਨਕ ਸਰਕਾਰਾਂ ਦੇ ਪੱਧਰ ਦੇਮਸਲੇ ਵੀ ਵਿਚਾਰੇ ਗਏ ਓਂਟਾਰੀਓ ਦੇ ਇਲਾਕਿਆਂ ਵਿੱਚ ਮੀਂਹ ਦੀ ਚਿਤਾਵਨੀ, ਟੋਰਾਂਟੋ ਵਿੱਚ 50 ਮਿ.ਮੀ. ਤੱਕ ਪੈ ਸਕਦਾ ਹੈ ਮੀਂਹ ਟੋਰਾਂਟੋ ਵਿਰੋਧ ਪ੍ਰਦਰਸ਼ਨ ਲਈ ਸਕੂਲ ਟਰਿਪ ਦੀ ਜਾਂਚ ਹੋਵੇ : ਫੋਰਡ