Welcome to Canadian Punjabi Post
Follow us on

26

September 2024
 
ਟੋਰਾਂਟੋ/ਜੀਟੀਏ

ਸੀਨੀਅਰਜ਼ ਐਸੋਸੀਏਸ਼ਨ ਦੀ ਐੱਮ ਪੀ ਰਾਮੇਸ਼ਵਰ ਸੰਘਾ ਨਾਲ ਮੁਲਾਕਾਤ

October 25, 2018 10:46 AM

(ਹਰਜੀਤ ਬੇਦੀ): ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੇ ਐਮ ਪੀਜ਼ ਨੂੰ ਮਿਲਣ ਦੀ ਲੜੀ ਵਜੋਂ ਪਿਛਲੇ ਦਿਨੀ ਪਰਧਾਨ ਪਰਮਜੀਤ ਬੜਿੰਗ ਦੀ ਅਗਵਾਈ ਵਿੱਚ ਪੰਜ ਮੈਂਬਰੀ ਵਫਦ ਨੇ ਐਮ ਪੀ ਰਾਮੇਸ਼਼ਵਰ ਸੰਘਾ ਨਾਲ ਫੈਡਰਲ ਸਰਕਾਰ ਨਾਲ ਸਬੰਧਤ ਮੰਗਾ ਬਾਰੇ ਗੱਲਬਾਤ ਕੀਤੀ। ਐਸੋਸੀਏਸ਼ਨ ਵਲੋਂ 10 ਸਾਲ ਤੋਂ ਘੱਟ ਸਟੇਅ ਵਾਲੇ 65 ਸਾਲ ਦੀ ਉਮਰ ਪੂਰੀ ਕਰ ਚੁੱਕੇ ਸੀਨੀਅਰਜ਼ ਲਈ ਘੱਟੋ ਘੱਟ 500 ਡਾਲਰ ਮਾਸਕ ਗੁਜ਼ਾਰਾ ਭੱਤਾ ਦੇਣ ਬਾਰੇ ਕਾਫੀ ਚਰਚਾ ਹੋਈ। ਸੰਘਾ ਸਾਹਿਬ ਦੇ ਇਹ ਕਹਿਣ ਤੇ ਕਨੇਡਾ ਦੀ ਇਸ ਬਾਰੇ ਸੰਧੀ ਨਹੀਂ ਹੈ ਤੇ ਐਸੋਸੀਏਸ਼ਨ ਨੇ ਆਪਣਾ ਪੱਖ ਰਖਦੇ ਹੋਏ ਇਹ ਸ਼ਪਸ਼ਟ ਕੀਤਾ ਕਿ ਇਹ ਪੈਨਸ਼ਨ ਦੀ ਮੰਗ ਨਹੀਂ ਜੀਵਨ ਨਿਰਬਾਹ ਲਈ ਨਿਗੂਣੀ ਰਾਸ਼ੀ ਦੀ ਮੰਗ ਹੈ ਤਾਂ ਗੱਲ ਨੂੰ ਸਮਝਦੇ ਹੋਏ ਇਸ ਨਾਲ ਪੂਰੀ ਸਹਿਮਤੀ ਪਰਗਟ ਕੀਤੀ। ਇਸੇ ਤਰ੍ਹਾਂ ਮੌਜੂਦਾ ਬਦੇਸ਼ੀ ਪਰਾਪਰਟੀ ਦੀ ਲਿਮਟ ਇੱਕ ਲੱਖ ਡਾਲਰ ਤੋਂ ਵਧਾ ਕੇ ਇੱਕ ਮਿਲੀਅਨ ਡਾਲਰ ਬਾਰੇ ਵੀ ਸਹਿਮਤੀ ਪਰਗਟਾਈ। ਨਾਨ-ਟੈਕਸੇਬਲ ਇਨਕਮ 24175 ਤੋਂ ਵਧਾ ਕੇ 35000 ਦੀ ਮੰਗ ਕੀਤੀ।ਪਿਛਲੇ ਸਮੇਂ 32000 ਡਾਲਰ ਦੀ ਹੱਦ ਸਿਰਫ ਡਰੱਗ ਪਲੇਨ ਲਈ ਹੀ ਸੀ ਨਾ ਕਿ ਕਨੇਡਾ ਰੈਵੇਨਿਊ ਨਾਲ ਸਬੰਧਤ ਸੀ। ਇਸੇ ਤਰ੍ਹਾਂ ਰਿਟਾਇਰਮੈਂਟ ਤੋਂ ਕੰਮ ਕਰ ਰਹੇ ਸੀਨੀਅਰਜ਼ ਦੀ ਆਮਦਨ ਤੇ ਰਿਬੇਟ ਪੁਰਾਣੀ ਦਰ 3500 ਡਾਲਰ ਤੋਂ ਵਧਾਉਣ ਦੀ ਮੰਗ ਬਾਰੇ ਵਿਚਾਰ ਕਰਦਿਆਂ ਐਸੋਸੀਏਸ਼ਨ ਵਲੋਂ ਦੱਸਿਆ ਗਿਆ ਕਿ ਇਹ ਤਾਂ 1 ਘੰਟਾ ਰੋਜਾਨਾ ਤੋਂ ਵੀ ਘੱਟ ਕੰਮ ਦਿਨ ਬਣਦੇ ਹਨ ਇਸ ਲਈ ਇਸ ਨੂੰ ਵਧਾਉਣ ਤੇ ਜੋਰ ਦਿੱਤਾ। ਇਸੇ ਤਰ੍ਹਾਂ ਕਨੇਡਾ ਤੋਂ ਬਾਹਰਲੀ ਆਮਦਨ ਜੋ ਕਨੇਡਾ ਵਿੱਚ ਨਹੀਂ ਆਉਂਦੀ ਅਤੇ ਨਾ ਹੀ ਵਰਤੀ ਜਾਂਦੀ ਹੈ ਉਸ ਨੂੰ ਇਨਕਮ ਟੈਕਸ ਰਿਟਰਨ ਵਿੱਚ ਭਰਨ ਤੋਂ ਛੋਟ ਬਾਰੇ ਵੀ ਐਮ ਪੀ ਦਾ ਹਾਂ ਪੱਖੀ ਵਿਚਾਰ ਸੀ। ਜਿੰਨ੍ਹਾਂ ਮਾਪਿਆਂ ਦੇ ਸਾਰੇ ਬੱਚੇ ਕਨੇਡਾ ਵਿੱਚ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਨੇਡਾਂ ਦੀ ਪੀ ਆਰ ਦੀ ਮੰਗ ਤੇ ਪੂਰੀ ਸਹਿਮਤੀ ਜਤਾਈ। ਇਸ ਵਫਦ ਵਿੱਚ ਸ਼ਾਮਲ ਮੈਂਬਰਾਂ ਬਲਵਿੰਦਰ ਬਰਾੜ, ਪ੍ਰੋ: ਨਿਰਮਲ ਸਿੰਘ ਧਾਰਨੀ, ਕਰਤਾਰ ਚਾਹਲ ਅਤੇ ਅਮਰੀਕ ਸਿੰਘ ਕੁਮਰੀਆਂ ਨੇ ਐਸੋਸੀਏਸ਼ਨ ਦਾ ਪੱਖ ਸ਼ਪਸ਼ਟ ਰੂਪ ਵਿੱਚ ਰੱਖਣ ਲਈ ਬੜੇ ਸੁਚੱਜੇ ਢੰਗ ਨਾਲ ਯੋਗਦਾਨ ਪਾਇਆ।
ਇਸ ਮੀਟਿੰਗ ਤੋਂ ਬਾਦ ਟਿੱਮ ਹੌਰਟਨ ਵਿੱਚ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ 26 ਅਕਤੂਬਰ ਦਿਨ ਸ਼ੁੱਕਰਵਾਰ 2:30 ਵਜੇ ਐਮ ਪੀ ਰਾਜ ਗਰੇਵਾਲ ਨਾਲ ਨਿਸ਼ਚਤ ਹੋਈ ਮੀਟਿੰਗ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਬਿਨਾਂ ਇਹ ਅਪੀਲ ਕੀਤੀ ਗਈ ਕਿ 6 ਨਵੰਬਰ ਨੂੰ ਫਲਾਵਰ ਸਿਟੀ ਲਈ ਵਾਇਸ ਪਰੈਜੀਡੈਂਟ ਦੀ ਹੋ ਰਹੀ ਚੋਣ ਵਾਸਤੇ ਐਸੋਸੀਏਸ਼ਨ ਵਲੋਂ ਨਾਮਜਦ ਊਮੀਦਵਾਰ ਅਮਰੀਕ ਸਿੰਘ ਕੁਮਰੀਆ ਦੀ ਭਰਪੂਰ ਮੱਦਦ ਕੀਤੀ ਜਾਵੇ। ਐਸੋਸੀਏਸ਼ਨ ਨਾਲ ਸਬੰਧਤ ਸਾਰੇ ਕਲੱਬਾਂ ਤੋਂ ਬਿਨਾਂ ਬਾਹਰ ਰਹਿ ਗਏ ਸਿਟੀ ਨਾਲ ਰਜਿਟਰਡ ਕਲੱਬਾਂ ਨੂੰ ਉਸ ਦੀ ਮੱਦਦ ਲਈ ਬੇਨਤੀ ਕੀਤੀ ਗਈ। ਪਰੈੱਸ ਵਿੱਚ ਛਪੀ ਸੇਵਾ ਦਲ ਦੀ ਖਬਰ ਵਿੱਚ ਦੱਸਿਆ ਗਿਆ ਹੈ ਕਿ "ਸੇਵਾ ਦਲ ਕੋਲ ਲੋਕਾਂ ਦਾ ਪੈਸਾ ਜਮ੍ਹਾਂ ਹੈ ਅਤੇ ਐਸੋਸੀਏਸ਼ਨ ਨਾਲ ਝਗੜੇ ਕਾਰਣ ਇਹ 17400 ਡਾਲਰ ਫਰੀਜ਼ ਹੈ"। ਇਸ ਤੇ ਇਹ ਸਪਸ਼ਟ ਕੀਤਾ ਗਿਆ ਕਿ ਜਿਸ ਸਮੇਂ ਐਸੋਸੀਏਸ਼ਨ ਦੁਆਰਾ ਇਕੱਠਾ ਕੀਤਾ ਇਹ ਪੈਸਾ ਜਮ੍ਹਾਂ ਹੋਇਆ ਸੀ ਉਸ ਵੇਲੇ ਸੇਵਾ ਦਲ ਤਾਂ ਹੋਂਦ ਵਿੱਚ ਹੀ ਨਹੀਂ ਸੀ। ਐਸੋਸੀਏਸ਼ਨ ਸਬੰਧੀ ਕਿਸੇ ਵੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਬਲਵਿੰਦਰ ਬਰਾੜ 647-262-4026, ਪ੍ਰੋ: ਨਿਰਮਲ ਧਾਰਨੀ 416-670-5874, ਕਰਤਾਰ ਚਾਹਲ 647-854-8746, ਦੇਵ ਸੂਦ 416-533-0722 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਸੀਸਾਗਾ ਵਿੱਚ ਸੜਕ ਹਾਦਸੇ ਵਿਚ ਚਾਰ ਲੋਕ ਜ਼ਖਮੀ ਕਿੰਗ ਸਿਟੀ ਵਿੱਚ ਟਾਰਗਿਟ ਗੋਲੀਬਾਰੀ ਕਰਨ ਵਾਲਾ ਗ੍ਰਿਫ਼ਤਾਰ ਪੋਰਸ਼ ਚੋਰੀ ਦੇ ਵਾਇਰਲ ਵੀਡੀਓ ਵਿੱਚ ਦਿਸੀ ਬਰੈਂਪਟਨ ਦੀ ਲੜਕੀ `ਤੇ ਹੁਣ ਲੱਗੇ ਟੋਰਾਂਟੋ ਵਿੱਚ ਆਟੋ ਚੋਰੀ ਦੇ ਚਾਰਜਿਜ਼ ਬਰੈਂਪਟਨ ਦੇ ਵਿਅਕਤੀ `ਤੇ ਇੱਕ ਲੱਖ 70 ਹਜ਼ਾਰ ਡਾਲਰ ਦੀ ਠੱਗੀ ਦਾ ਦੋਸ਼, ਇੱਕ ਗ੍ਰਿਫ਼ਤਾਰ ਬਰੈਂਪਟਨ ਨਿਵਾਸੀ ਪੁਨੀਤ ਜੋਹਲ ਨੂੰ ‘ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਲਾਈ ਕਰਨ ਲਈ ਕੀਤਾ ਸਨਮਾਨਿਤ ਨਕਲੀ ਪੁਲਿਸ ਅਧਿਕਾਰੀ ਬਣਕੇ ਕੀਤਾ ਫੋਨ, ਠੱਗੇ 6 ਹਜ਼ਾਰ ਡਾਲਰ, ਪੁਲਿਸ ਨੇ ਬਰੈਂਪਟਨ ਦੇ ਵਿਅਕਤੀ `ਤੇ ਲਗਾਇਆ ਚਾਰਜਿਜ਼, ਦੂਜੇ ਮੁਲਜ਼ਮ ਦੀ ਭਾਲ ਜਾਰੀ ਟੀ.ਪੀ.ਏ.ਆਰ. ਕਲੱਬ ਦੇ 26 ਮੈਂਬਰਾਂ ਨੇ ਪੀਟਰਬੋਰੋ ਵਿਖੇ ਦੂਸਰੇ ‘ਮੋਨਾਰਕ ਬਟਰਫ਼ਲਾਈ ਫੈਸਟੀਵਲ’ ਦੌਰਾਨ 10 ਕਿਲੋਮੀਟਰ ਦੌੜ ਵਿਚ ਲਿਆ ਹਿੱਸਾ ਪਰਵਾਸੀ ਪੰਜਾਬੀ ਪੈੱਨਸ਼ਨਰਾਂ ਦਾ ਭਰਵਾਂ ਸਲਾਨਾ ਇਜਲਾਸ: ਪੈੱਨਸ਼ਨ ਸਬੰਧੀ ਮੰਗਾਂ ਤੋਂ ਇਲਾਵਾ ਸੀਨੀਅਰ ਸਿਟੀਜ਼ਨਾਂ ਦੇਫ਼ੈੱਡਰਲ, ਪ੍ਰੋਵਿੰਸ਼ੀਅਲ ਤੇ ਸਥਾਨਕ ਸਰਕਾਰਾਂ ਦੇ ਪੱਧਰ ਦੇਮਸਲੇ ਵੀ ਵਿਚਾਰੇ ਗਏ ਓਂਟਾਰੀਓ ਦੇ ਇਲਾਕਿਆਂ ਵਿੱਚ ਮੀਂਹ ਦੀ ਚਿਤਾਵਨੀ, ਟੋਰਾਂਟੋ ਵਿੱਚ 50 ਮਿ.ਮੀ. ਤੱਕ ਪੈ ਸਕਦਾ ਹੈ ਮੀਂਹ ਟੋਰਾਂਟੋ ਵਿਰੋਧ ਪ੍ਰਦਰਸ਼ਨ ਲਈ ਸਕੂਲ ਟਰਿਪ ਦੀ ਜਾਂਚ ਹੋਵੇ : ਫੋਰਡ