Welcome to Canadian Punjabi Post
Follow us on

26

September 2024
 
ਟੋਰਾਂਟੋ/ਜੀਟੀਏ

ਪੈਟਰਿਕ ਮੇਅਰ: ਲਿੰਡਾ ਦੀ ਹਾਰ

October 23, 2018 09:23 AM

ਬਰੈਂਪਟਨ ਪੋਸਟ ਬਿਉਰੋ: ਵਿਵਾਦਾਂ ਵਿੱਚ ਘਿਰੇ ਰਹਿਣ ਅਤੇ ਕਈ ਸਿਆਸੀ ਉਤਰਾਵਾਂ ਚੜਾਵਾਂ ਦੇ ਬਾਵਜੂਦ ਪੈਟਰਿਕ ਬਰਾਊਨ ਨੇ ਬਰੈਂਪਟਨ ਲਈ ਮੇਅਰ ਦੀ ਜੰਗ ਵਿੱਚ ਮੌਜੂਦਾ ਮੇਅਰ ਲਿੰਡਾ ਜੈਫਰੀ ਨੂੰ ਹਰਾ ਦਿੱਤਾ ਹੈ। ਇਸ ਸਿਆਸੀ ਜਿੱਤ ਨਾਲ ਜਿੱਥੇ ਬਰਾਊਨ ਦੇ ਗੁਆਚੇ ਜਾਂਦੇ ਸਿਆਸੀ ਕੈਰੀਅਰ ਨੂੰ ਮੁੜ ਆਕਸੀਜਨ ਮਿਲ ਗਈ ਹੈ, ਉੱਥੇ ਲਿੰਡਾ ਜੈਫਰੀ ਦੇ 2003 ਤੋਂ ਲਗਾਤਾਰ ਚੱਲੇ ਆ ਰਹੇ ਸਫ਼ਲਤਾ ਪੂਰਵਕ ਸਿਆਸੀ ਜੀਵਨ ਉੱਤੇ ਆਰਜ਼ੀ ਤੌਰ ਉੱਤੇ ਫੁੱਲ ਸਟਾਪ ਲੱਗ ਗਿਆ ਜਾਪਦਾ ਹੈ। ਪੈਟਰਿਕ ਬਰਾਊਨ ਨੂੰ ਕੁੱਲ ਵੋਟਾਂ ਦਾ 44.37% ਵੋਟਾਂ ਹਾਸਲ ਕੀਤੀਆਂ ਜਦੋਂ ਕਿ ਲਿੰਡਾ ਜੈਫਰੀ ਦੇ ਹਿੱਸੇ 40.69% ਵੋਟਾਂ ਆਈਆਂ। ਖਬਰ ਲਿਖੇ ਜਾਣ ਤੱਕ ਕੁੱਝ ਵੋਟਿੰਗ ਲੋਕੇਸ਼ਨਾਂ ਦੇ ਨਤੀਜੇ ਆਉਣੇ ਬਾਕੀ ਸਨ।

 ਜਾਪਦਾ ਹੈ ਕਿ ਬਰੈਂਪਟਨ ਵਾਸੀਆਂ ਨੇ ਲਿੰਡਾ ਜੈਫਰੀ ਨੂੰ ਐਲ ਆਰ ਟੀ ਦੇ ਮੁੱਦੇ ਉੱਤੇ ਬਰੈਂਪਟਨ ਨੂੰ ਮਿਲਣ ਵਾਲੇ ਸੈਂਕੜੇ ਮਿਲੀਅਨ ਡਾਲਰ ਗੁਆਉਣ ਅਤੇ ਸਿਟੀ ਕਾਉਂਸਲ ਵਿੱਚ ਏਕੇ ਨੂੰ ਕਾਇਮ ਨਾ ਰੱਖ ਸਕੱਣ ਦੀ ਯੋਗਤਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ। ਇਸ ਚੋਣ ਨੇ ਇਹ ਵੀ ਸਿੱਧ ਕਰ ਦਿੱਤਾ ਹੈ ਕਿ ਬਰੈਂਪਟਨ ਵਾਸੀ ਆਪਣੇ ਸ਼ਹਿਰ ਦੀ ਹੋਣੀ ਦਾ ਫੈਸਲਾ ਕਰਨ ਦੇ ਸਮਰੱਥ ਹਨ ਜਿਹਨਾਂ ਨੇ ਉੜੋਤਿੜੀ ਦੋ ਵਾਰ (2014 ਅਤੇ 2018) ਵਿੱਚ ਮੇਅਰਾਂ ਨੂੰ ਬਦਲ ਕੇ ਤੁਰਦਾ ਕੀਤਾ ਹੈ। ਇਹ ਬਦਲਾਅ ਨਵੇਂ ਚੁਣੇ ਗਏ ਮੇਅਰ ਪੈਟਰਿਕ ਬਰਾਊਨ ਲਈ ਵੀ ਸੰਕੇਤ ਹੈ ਕਿ ਕੀਤੇ ਵਾਅਦਿਆਂ ਮੁਤਾਬਕ ਕੰਮ ਨਾ ਕਰਨ ਦਾ ਨਤੀਜਾ ਕੀ ਹੋ ਸਕਦਾ ਹੈ।

 ਚੇਤੇ ਰਹੇ ਕਿ ਲਿਬਰਲ ਹੋਣ ਨਾਤੇ ਲਿੰਡਾ ਜੈਫਰੀ ਨੂੰ ਪ੍ਰੋਵਿੰਸ਼ੀਅਲ ਅਤੇ ਫੈਡਰਲ ਲਿਬਰਲ ਮਸ਼ੀਨਰੀ ਦਾ ਸਮਰੱਥਨ ਤਾਂ ਹਾਸਲ ਹੈ ਹੀ ਸੀ ਸਗੋਂ ਪ੍ਰੋਵਿੰਸ਼ੀਅਲ ਕੰਜ਼ਰਵੇਟਿਵ ਵੀ ਲਿੰਡਾ ਜੈਫਰੀ ਦਾ ਸਮਰੱਥਨ ਕਰਦੇ ਸਨ। ਪੈਟਰਿਕ ਬਰਾਊਨ ਨੂੰ ਇੱਕੋ ਹੀ ਵੱਡੇ ਆਗੂ ਸਾਬਕਾ ਪ੍ਰੀਮੀਅਰ ਬਿੱਲ ਡੇਵਿਸ ਦਾ ਸਾਥ ਹਾਸਲ ਸੀ ਜਦੋਂ ਕਿ ਤਕਰੀਬਨ ਸਾਰੇ ਹੀ ਲਿਬਰਲ ਅਤੇ ਕੰਜ਼ਰਵੇਟਿਵ ਐਮ ਪੀ ਅਤੇ ਐਮ ਪੀ ਪੀ ਲਿੰਡਾ ਜੈਫਰੀ ਦੇ ਹੱਕ ਵਿੱਚ ਸਨ। ਇੰਡੋ ਕੈਨੇਡੀਅਨ ਕਮਿਉਨਿਟੀ ਇਹਨਾਂ ਦੋਵਾਂ ਉਮੀਦਵਾਰਾਂ ਦੇ ਸਮਰੱਥਨ ਵਿੱਚ ਤਕਰੀਬਨ ਬਰਾਬਰ ਵੰਡੀ ਹੋਈ ਸੀ।

 

ਬਰੈਂਪਟਨ ਵਾਸੀਆਂ ਨੇ ਮੇਅਰ ਦੀ ਚੋਣ ਲੜ ਰਹੇ ਦੋ ਵੱਡੇ ਨਾਵਾਂ ਵਾਰਡ ਨੰਬਰ 9 ਅਤੇ 10 ਤੋਂ ਮੌਜੂਦਾ ਰੀਜਨਲ ਕਾਉਂਸਲਰ ਜੋਹਨ ਸਪਰੋਵਰੀ ਅਤੇ ਸਾਬਕਾ ਫੈਡਰਲ ਮੰਤਰੀ ਬਲ ਗੋਸਲ ਨੂੰ ਪਸੰਦ ਨਹੀਂ ਕੀਤਾ ਹੈ। ਇਹਨਾਂ ਨੂੰ ਕਰਮਵਾਰ ਮਹਿਜ਼ 4.81 ਅਤੇ 5.12 ਪ੍ਰਤੀਸ਼ਤ ਵੋਟਾਂ ਹੀ ਮਿਲੀਆਂ ਹਨ।

 ਬਰੈਂਪਟਨ ਵਾਰਡ ਨੰਬਰ 9 ਅਤੇ 10 ਵਿੱਚ ਆਸ ਮੁਤਾਬਕ ਨਤੀਜੇ ਰਹੇ ਹਨ ਜਿੱਥੇ ਰੀਜਨਲ ਕਾਉਂਸਲਰ ਲਈ ਗੁਰਪ੍ਰੀਤ ਸਿੰਘ ਢਿੱਲੋਂ (55.5%) ਚੁਣੇ ਗਏ ਹਨ ਜਿਹਨਾਂ ਨੇ ਕਰਮਵਾਰ ਮਿਸ਼ੇਲ ਸ਼ਾਹ (24.22%) ਵਿੱਕੀ ਢਿੱਲੋਂ (20.27%) ਨੂੰ ਹਰਾਇਆ ਹੈ। ਸਿਟੀ ਕਾਉਂਸਲ ਲਈ ਹਰਕੀਰਤ ਸਿੰਘ ਨੇ ਚੋਣ ਜਿੱਤੀ ਹੈ। ਇਸ ਵਾਰਡ ਤੋਂ ਮਾਈਕਲ ਫਰਕੁਾਰਸਨ 18.29% ਵੋਟਾਂ ਲੈ ਕੇ ਦੂਜੇ ਨੰਬਰ ਉੱਤੇ ਰਿਹਾ ਹੈ।

 ਸਕੂਲ ਬੋਰਡ ਲਈ ਇਹਨਾਂ ਵਾਰਡਾਂ ਤੋਂ ਮਸ਼ਹੂਰ ਕਮਿਉਨਿਟੀ ਵਰਕਰ ਬਲਬੀਰ ਕੌਰ ਸੋਹੀ ਚੁਣੀ ਗਈ ਹੈ। ਬਰੈਂਪਟਨ ਵਿੱਚ ਰੀਜਨਲ ਕਾਉਂਸਲ ਲਈ ਵਾਰਡ 1 ਅਤੇ 5 ਚੋਂ ਪਾਲ ਵਿਸੈਂਟ, 2 ਅਤੇ 6 ਤੋਂ ਮਾਈਕਲ ਪਾਲ ਪਾਲੈਸ਼ੀ, 3 ਅਤੇ 4 ਤੋਂ ਮਾਰਟਿਨ ਮੀਡੀਰੋਸ, 7 ਅਤੇ 8 ਤੋਂ ਪਾਲ ਫੋਰਟਿਨੀ ਚੁਣੇ ਗਏ ਹਨ।

 

ਪੰਜਾਬੀ ਕਮਿਉਨਿਟੀ ਨਾਲ ਸਬੰਧਿਤ ਹਾਰਨ ਵਾਲੇ ਕੁੱਝ ਨਾਮਵਰ ਉਮੀਦਵਾਰਾਂ ਵਿੱਚ ਰੀਜਨਲ ਕਾਉਂਸਲ ਲਈ ਵਾਰਡ 2 ਅਤੇ 6 ਤੋਂ ਗੁਰਪ੍ਰੀਤ ਕੌਰ ਬੈਂਸ, ਰੀਜਨਲ ਕਾਉਂਸਲ ਲਈ ਵਾਰਡ 9 ਅਤੇ 10 ਤੋਂ ਸਾਬਕਾ ਸਿਟੀ ਕਾਉਂਸਲਰ ਵਿੱਕੀ ਢਿੱਲੋਂ, ਸਿਟੀ ਕਾਉਂਸਲ ਲਈ ਵਾਰਡ ਨੰਬਰ 3 ਅਤੇ 4 ਤੋਂ ਹਰਪ੍ਰੀਤ ਸਿੰਘ ਹੰਸਰਾ, ਵਾਰਡ 7 ਅਤੇ 8 ਤੋਂ ਹਰਵੀਨ ਧਾਲੀਵਾਲ ਅਤੇ ਮਾਰਟਿਨ ਸਿੰਘ ਦੇ ਨਾਮ ਸ਼ਾਮਲ ਹਨ।

 ਬਰੈਂਪਟਨ ਸਿਟੀ ਕਾਉਂਸਲ ਲਈ ਵਾਰਡ ਨੰਬਰ 1 ਅਤੇ 5 ਤੋਂ ਰੋਵੇਨਾ ਸੈਂਟੋਜ਼, 2 ਅਤੇ 6 ਤੋਂ ਡੱਗ ਵ੍ਹਿਲਹਾਂਸ, 3 ਅਤੇ 4 ਤੋਂ ਜੈਫ ਬਾਊਮੈਨ, 7 ਅਤੇ 8 ਤੋਂ ਸ਼ਾਰਮੇਨ ਵਿਲੀਅਮਜ਼ ਦੀ ਜਿੱਤ ਹੋਈ ਹੈ।

 ਬਰੈਂਪਟਨ ਸਿਟੀ ਕਾਉਂਸਲ ਲਈ ਵਾਰਡ ਨੰ 7 ਅਤੇ 8 ਵਿੱਚ ਮਾਰਟਿਨ ਸਿੰਘ (22.32%), ਹਰਵੀਨ ਧਾਲੀਵਾਲ (17%), ਗੁਰਵਿੰਦਰ ਸਿੰਘ (3.59%) ਅਤੇ ਮੋਕਸ਼ੀ ਵਿਰਕ (1.76%) ਪੰਜਾਬੀ ਉਮੀਦਵਾਰਾਂ ਨੂੰ ਕੁੱਲ 44% ਦੇ ਕਰੀਬ ਵੋਟਾਂ ਪਈਆਂ ਜਦੋਂ ਕਿ ਜੇਤੂ ਉਮੀਦਵਾਰ ਸ਼ਾਰਮੇਨ ਵਿਲੀਅਮਜ਼ ਨੂੰ ਸਿਰਫ਼ 25.78% ਵੋਟਾਂ ਹਾਸਲ ਹੋਈਆਂ। ਇਹ ਇੱਕ ਅਜਿਹਾ ਵਾਰਡ ਸੀ ਜਿੱਥੇ ਤੋਂ ਏਕਾ ਹੋਣ ਦੀ ਸੂਰਤ ਵਿੱਚ ਪੰਜਾਬੀ ਉਮੀਦਵਾਰ ਸਹਿਜਤਾ ਨਾਲ ਜਿੱਤ ਸਕਦਾ ਸੀ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਸੀਸਾਗਾ ਵਿੱਚ ਸੜਕ ਹਾਦਸੇ ਵਿਚ ਚਾਰ ਲੋਕ ਜ਼ਖਮੀ ਕਿੰਗ ਸਿਟੀ ਵਿੱਚ ਟਾਰਗਿਟ ਗੋਲੀਬਾਰੀ ਕਰਨ ਵਾਲਾ ਗ੍ਰਿਫ਼ਤਾਰ ਪੋਰਸ਼ ਚੋਰੀ ਦੇ ਵਾਇਰਲ ਵੀਡੀਓ ਵਿੱਚ ਦਿਸੀ ਬਰੈਂਪਟਨ ਦੀ ਲੜਕੀ `ਤੇ ਹੁਣ ਲੱਗੇ ਟੋਰਾਂਟੋ ਵਿੱਚ ਆਟੋ ਚੋਰੀ ਦੇ ਚਾਰਜਿਜ਼ ਬਰੈਂਪਟਨ ਦੇ ਵਿਅਕਤੀ `ਤੇ ਇੱਕ ਲੱਖ 70 ਹਜ਼ਾਰ ਡਾਲਰ ਦੀ ਠੱਗੀ ਦਾ ਦੋਸ਼, ਇੱਕ ਗ੍ਰਿਫ਼ਤਾਰ ਬਰੈਂਪਟਨ ਨਿਵਾਸੀ ਪੁਨੀਤ ਜੋਹਲ ਨੂੰ ‘ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਲਾਈ ਕਰਨ ਲਈ ਕੀਤਾ ਸਨਮਾਨਿਤ ਨਕਲੀ ਪੁਲਿਸ ਅਧਿਕਾਰੀ ਬਣਕੇ ਕੀਤਾ ਫੋਨ, ਠੱਗੇ 6 ਹਜ਼ਾਰ ਡਾਲਰ, ਪੁਲਿਸ ਨੇ ਬਰੈਂਪਟਨ ਦੇ ਵਿਅਕਤੀ `ਤੇ ਲਗਾਇਆ ਚਾਰਜਿਜ਼, ਦੂਜੇ ਮੁਲਜ਼ਮ ਦੀ ਭਾਲ ਜਾਰੀ ਟੀ.ਪੀ.ਏ.ਆਰ. ਕਲੱਬ ਦੇ 26 ਮੈਂਬਰਾਂ ਨੇ ਪੀਟਰਬੋਰੋ ਵਿਖੇ ਦੂਸਰੇ ‘ਮੋਨਾਰਕ ਬਟਰਫ਼ਲਾਈ ਫੈਸਟੀਵਲ’ ਦੌਰਾਨ 10 ਕਿਲੋਮੀਟਰ ਦੌੜ ਵਿਚ ਲਿਆ ਹਿੱਸਾ ਪਰਵਾਸੀ ਪੰਜਾਬੀ ਪੈੱਨਸ਼ਨਰਾਂ ਦਾ ਭਰਵਾਂ ਸਲਾਨਾ ਇਜਲਾਸ: ਪੈੱਨਸ਼ਨ ਸਬੰਧੀ ਮੰਗਾਂ ਤੋਂ ਇਲਾਵਾ ਸੀਨੀਅਰ ਸਿਟੀਜ਼ਨਾਂ ਦੇਫ਼ੈੱਡਰਲ, ਪ੍ਰੋਵਿੰਸ਼ੀਅਲ ਤੇ ਸਥਾਨਕ ਸਰਕਾਰਾਂ ਦੇ ਪੱਧਰ ਦੇਮਸਲੇ ਵੀ ਵਿਚਾਰੇ ਗਏ ਓਂਟਾਰੀਓ ਦੇ ਇਲਾਕਿਆਂ ਵਿੱਚ ਮੀਂਹ ਦੀ ਚਿਤਾਵਨੀ, ਟੋਰਾਂਟੋ ਵਿੱਚ 50 ਮਿ.ਮੀ. ਤੱਕ ਪੈ ਸਕਦਾ ਹੈ ਮੀਂਹ ਟੋਰਾਂਟੋ ਵਿਰੋਧ ਪ੍ਰਦਰਸ਼ਨ ਲਈ ਸਕੂਲ ਟਰਿਪ ਦੀ ਜਾਂਚ ਹੋਵੇ : ਫੋਰਡ