Welcome to Canadian Punjabi Post
Follow us on

26

September 2024
 
ਟੋਰਾਂਟੋ/ਜੀਟੀਏ

‘ਅਸੀਂ ਲਿੰਡਾ ਦੇ ਨਾਲ ਹਾਂਂ’

October 22, 2018 07:48 AM

ਸੋਸ਼ਲ ਮੀਡੀਆ `ਤੇ ਸੁਨੇਹਾ ਹੋਇਆ ਵਾਇਰਲ  

ਬਰੈਂਪਟਨ, 21 ਅਕਤੂਬਰ (ਪੋਸਟ ਬਿਊਰੋ)- ਅੱਜ ਓਂਟਾਰੀਓ ਵਿਚ ਮਿਉਂਸਪਲ ਚੋਣਾਂ ਦਾ ਦਿਨ ਹੈ। ਟੋਰਾਂਟੋ, ਮਿਸੀਸਾਗਾ, ਮਾਰਖਮ, ਮਿਲਟਨ ਆਦਿ ਸ਼ਹਿਰਾਂ ਦੇ ਮੇਅਰ ਦੀ ਚੋਣ ਵਿਚ ਬਹੁਤੀ ਰੱਦੋ ਬਦਲ ਨਜ਼ਰ ਨਹੀਂ ਆ ਰਹੀ। ਬਰੈਂਪਟਨ ਵਿਚ ਮੇਅਰ ਦੀ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਵੱਖ-ਵੱਖ ਸਰਵੇਖਣਾਂ ਨੇ ਲਿੰਡਾ ਜਾਫਰੀ ਤੇ ਪੈਟ੍ਰਿਕ ਨੂੰ ਬਰਾਬਰ ਦਿਖਾਇਆ ਹੈ। ਇਨ੍ਹਾਂ ਸਰਵੇਖਣਾਂ ਦੇ ਆਉਣ ਤੋਂ ਬਾਅਦ ਜੋ ਲੋਕ ਲਿੰਡਾ ਜਾਫਰੀ ਦੀ ਜਿੱਤ ਯਕੀਨੀ ਸਮਝਦੇ ਸਨ, ਉਹ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਹਨ ਤੇ ਤੀਜੇ ਤੇ ਚੌਥੇ ਨੰਬਰ `ਤੇ ਆ ਰਹੇ ਉਮੀਦਵਾਰਾਂ ਦੀ ਹਿਮਾਇਤ `ਤੇ ਵੀ ਕੰਮ ਕਰਦੇ ਨਜ਼ਰ ਆ ਰਹੇ ਹਨ। ਚੋਣ ਪ੍ਰਚਾਰ ਕੱਲ ਤੋਂ ਬੰਦ ਹੋ ਚੁੱਕਿਆ ਹੈ, ਪਰ ਸੋਸ਼ਲ ਮੀਡੀਆ `ਤੇ ਇਸ ਸਮੇਂ ਵੱਖ-ਵੱਖ ਉਮੀਦਵਾਰਾਂ ਦੇ ਇਸ਼ਤਿਆਰ ਘੁੰਮ ਰਹੇ ਹਨ, ਜਿਨ੍ਹਾਂ ਵਿਚੋਂ ਬਹੁ ਗਿਣਤੀ ‘ਅਸੀਂ ਲਿੰਡਾਂ ਦੇ ਨਾਲ ਹਾਂ’ ਦੀ ਹੈ। ਇਸ ਚੋਣ ਮੁਹਿੰਮ ਦੌਰਾਨ ਬਹੁਤ ਸਾਰੇ ਰਾਜਨੀਤਿਕ, ਧਾਰਮਿਕ, ਸਮਾਜਿਕ ਤੇ ਖੇਡ ਸੰਗਠਨਾਂ ਨੇ ਆਪਣੇ ਚਹੇਤੇ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਐਲਾਨ ਵੀ ਖੁਲੇ੍ਹਆਮ ਕੀਤਾ ਹੋਇਆ ਹੈ। ਬਰੈਂਪਟਨ ਤੋਂ ਐਮਪੀ ਰੂਬੀ ਸਹੋਤਾ, ਕਮਲ ਖਹਿਰਾ, ਸੋਨੀਆ ਸਿੱਧੂ, ਰਮੇਸ਼ਵਰ ਸੰਘਾ ਤੇ ਰਾਜ ਗਰੇਵਾਲ, ਐਮਪੀਪੀ ਪ੍ਰਭਮੀਤ ਸਰਕਾਰੀਆ, ਸਾਰਾ ਸਿੰਘ (ਡਿਪਟੀ ਲੀਡਰ ਐਨਡੀਪੀ ਪਾਰਟੀ), ਕੈਬਿਨ ਯਾਰਡ ਅਤੇ ਗੁਰਰਤਨ ਸਭ ਨੇ ਲਿੰਡਾ ਦੀ ਹਿਮਾਇਤ ਦੀ ਅਪੀਲ ਕੀਤੀ ਹੈ। ਇਸੇ ਤਰ੍ਹਾਂ ਕੌਂਸਲਰ, ਰੀਜਨਲ ਕੌਂਸਲਰ ਤੇ ਸਕੂਲ ਟਰੱਸਟੀ ਲਈ ਮੈਦਾਨ ਵਿਚ ਉਮੀਦਵਾਰਾਂ ਨੇ ਵੀ ਆਪਣੀ ਪੂਰੀ ਸਲੇਟ ਤਿਆਰ ਕਰਕੇ ਲਿੰਡਾ ਦੀ ਹਿਮਾਇਤ ਦਾ ਐਲਾਨ ਕੀਤਾ ਹੋਇਆ ਹੈ। ਦੂਸਰੇ ਪਾਸੇ ਪੈਟ੍ਰਿਕ ਬ੍ਰਾਊਨ ਨੂੰ ਜਿ਼ਆਦਾਤਰ ਰਿਟਾਇਰ ਹੋ ਰਹੇ ਕੌਂਸਲ ਮੈਬਰ, ਸਾਬਕਾ ਐਮਪੀ ਗੁਰਬਖਸ਼ ਮੱਲ੍ਹੀ ਤੇ ਵੱਖ-ਵੱਖ ਹਿੰਦੂ ਸੰਸਥਾਵਾਂ ਤੋਂ ਸਮਰਥਨ ਹਾਸਿਲ ਹੋ ਚੁੱਕਿਆ ਹੈ। ਦੂਜੇ ਪਾਸੇ ਲੇਬਰ ਯੂਨੀਅਨ ਤੇ ਓਂਟਾਰੀਓ ਗੁਰਦੁਆਰਾਜ਼ ਕਮੇਟੀ ਵੀ ਪੂਰੀ ਤਰ੍ਹਾਂ ਲਿੰਡਾ ਜਾਫਰੀ ਨਾਲ ਡਟ ਚੁੱਕੀ ਹੈ। ਸਾਬਕਾ ਐਮਪੀ ਗੁਰਬਖਸ਼ ਮੱਲ੍ਹੀ ਵਲੋਂ ਪੈਟ੍ਰਿਕ ਬ੍ਰਾਊਨ ਦੀ ਹਿਮਾਇਤ ਕੀਤੇ ਜਾਣ ਤੋਂ ਬਾਅਦ ਕੁੱਝ ਸਿੱਖ ਸੰਸਥਾਵਾਂ ਨੇ ਇਤਰਾਜ਼ ਜਤਾਉਦਿਆਂ ਕਿਹਾ ਹੈ ਕਿ ਜਿਹੜੇ ਲੋਕ ਜੈਨੋਸਾਈਡ ਦਾ ਮੋਸ਼ਨ ਲਿਆਉਣ ਕਰਕੇ ਹਰਿੰਦਰ ਮੱਲ੍ਹੀ ਦਾ ਵਿਰੋਧ ਕਰ ਰਹੇ ਸਨ, ਅੱਜ ਗੁਰਬਖਸ਼ ਮੱਲ੍ਹੀ ਉਨ੍ਹਾਂ ਨਾਲ ਜਾ ਖੜ੍ਹਿਆ ਹੈ ਤੇ ਜਿਹੜੇ ਲੋਕ ਹਰਿੰਦਰ ਮੱਲ੍ਹੀ ਦੀ ਹਿਮਾਇਤ ਕਰਦੇ ਸਨ, ਉਹ ਲਿੰਡਾ ਜਾਫਰੀ ਨਾਲ ਖੜ੍ਹੇ ਹਨ।

ਭਾਵੇ ਮੁੱਖ ਧਾਰਾ ਦਾ ਮੀਡੀਆ ਕਹਿੰਦਾ ਹੈ ਕਿ ਪੈਟ੍ਰਿਕ ਬ੍ਰਾਊਨ ਦੀ ਗ੍ਰਾਊਡ ਗੇਮ ਕਾਫ਼ੀ ਮਜਬੂਤ ਹੈ, ਪਰ ਸਥਾਨਕ ਲੋਕਾਂ ਵਲੋਂ ਰੱਖੇ ਪ੍ਰੋਗਰਾਮਾਂ ਉਤੇ ਨਜ਼ਰ ਮਾਰੀਏ ਤਾਂ ਲਿੰਡਾ ਜਾਫਰੀ ਦੀ ਹਰ ਰੈਲੀ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਅੱਜ ਫੈਸਲਾ ਵੋਟਰਾਂ ਹੱਥ ਹੈ, ਉਨ੍ਹਾਂ ਹੀ ਫੈਸਲਾ ਕਰਨਾ ਹੈ ਕਿ ਇਸ ਸ਼ਹਿਰ ਦੀ ਵਾਂਗਡੋਰ ਫੇਰ ਲਿੰਡਾ ਜਾਫਰੀ ਨੂੰ ਸੌਪਣੀ ਹੈ ਜਾਂ ਐਨ ਆਖਰੀ ਮੌਕੇ ਬਰੈਪਟਨ ਦਾ ਵਸਨੀਕ ਬਣ ਕੇ ਮੈਦਾਨ ਵਿਚ ਕੁੱਦਣ ਵਾਲੇ ਪੈਟ੍ਰਿਕ ਬ੍ਰਾਊਨ ਨੂੰ।

ਜਿਥੇ ਮੇਅਰ ਦੀ ਚੋਣ ਦਿਲਚਸਪ ਹੈ, ਉਥੇ ਹੀ ਵਾਰਡ 9 ਤੇ 10 ਤੋਂ ਗੁਰਪ੍ਰੀਤ ਢਿੱਲੋਂ, ਹਰਕੀਰਤ ਸਿੰਘ, ਵਾਰਡ 3 ਤੇ 4 ਤੋਂ ਹਰਪ੍ਰੀਤ ਹੰਸਰਾ, ਵਾਰਡ 2 ਤੇ 6 ਤੋਂ ਗੁਰਪ੍ਰੀਤ ਬੈਂਸ, ਵਾਰਡ 7 ਤੇ 8 ਤੋਂ ਫਸਵਾਂ ਮੁਕਾਬਲਾ ਰਹੇਗਾ ਮਾਰਟਨ ਸਿੰਘ ਤੇ ਹਰਵੀਨ ਧਾਲੀਵਾਲ ਦਾ। ਕੁਲ ਮਿਲਾ ਕੇ ਇਸ ਵਾਰ ਬਰੈਂਪਟਨ ਦੀ ਕੌਂਸਲ ਪਹਿਲਾਂ ਨਾਲੋਂ ਕਾਫ਼ੀ ਵਿਭਿੰਨ ਹੋਵੇਗੀ, ਕਿਉਕਿ ਰਵੀਨਾ ਸੰਤੋਸ਼ ਤੇ ਪਾਲ ਵਸੈਟੀ ਦੇ ਜਿੱਤਣ ਦੇ ਵੀ ਪੂਰੇ ਆਸਾਰ ਹਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਸੀਸਾਗਾ ਵਿੱਚ ਸੜਕ ਹਾਦਸੇ ਵਿਚ ਚਾਰ ਲੋਕ ਜ਼ਖਮੀ ਕਿੰਗ ਸਿਟੀ ਵਿੱਚ ਟਾਰਗਿਟ ਗੋਲੀਬਾਰੀ ਕਰਨ ਵਾਲਾ ਗ੍ਰਿਫ਼ਤਾਰ ਪੋਰਸ਼ ਚੋਰੀ ਦੇ ਵਾਇਰਲ ਵੀਡੀਓ ਵਿੱਚ ਦਿਸੀ ਬਰੈਂਪਟਨ ਦੀ ਲੜਕੀ `ਤੇ ਹੁਣ ਲੱਗੇ ਟੋਰਾਂਟੋ ਵਿੱਚ ਆਟੋ ਚੋਰੀ ਦੇ ਚਾਰਜਿਜ਼ ਬਰੈਂਪਟਨ ਦੇ ਵਿਅਕਤੀ `ਤੇ ਇੱਕ ਲੱਖ 70 ਹਜ਼ਾਰ ਡਾਲਰ ਦੀ ਠੱਗੀ ਦਾ ਦੋਸ਼, ਇੱਕ ਗ੍ਰਿਫ਼ਤਾਰ ਬਰੈਂਪਟਨ ਨਿਵਾਸੀ ਪੁਨੀਤ ਜੋਹਲ ਨੂੰ ‘ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਲਾਈ ਕਰਨ ਲਈ ਕੀਤਾ ਸਨਮਾਨਿਤ ਨਕਲੀ ਪੁਲਿਸ ਅਧਿਕਾਰੀ ਬਣਕੇ ਕੀਤਾ ਫੋਨ, ਠੱਗੇ 6 ਹਜ਼ਾਰ ਡਾਲਰ, ਪੁਲਿਸ ਨੇ ਬਰੈਂਪਟਨ ਦੇ ਵਿਅਕਤੀ `ਤੇ ਲਗਾਇਆ ਚਾਰਜਿਜ਼, ਦੂਜੇ ਮੁਲਜ਼ਮ ਦੀ ਭਾਲ ਜਾਰੀ ਟੀ.ਪੀ.ਏ.ਆਰ. ਕਲੱਬ ਦੇ 26 ਮੈਂਬਰਾਂ ਨੇ ਪੀਟਰਬੋਰੋ ਵਿਖੇ ਦੂਸਰੇ ‘ਮੋਨਾਰਕ ਬਟਰਫ਼ਲਾਈ ਫੈਸਟੀਵਲ’ ਦੌਰਾਨ 10 ਕਿਲੋਮੀਟਰ ਦੌੜ ਵਿਚ ਲਿਆ ਹਿੱਸਾ ਪਰਵਾਸੀ ਪੰਜਾਬੀ ਪੈੱਨਸ਼ਨਰਾਂ ਦਾ ਭਰਵਾਂ ਸਲਾਨਾ ਇਜਲਾਸ: ਪੈੱਨਸ਼ਨ ਸਬੰਧੀ ਮੰਗਾਂ ਤੋਂ ਇਲਾਵਾ ਸੀਨੀਅਰ ਸਿਟੀਜ਼ਨਾਂ ਦੇਫ਼ੈੱਡਰਲ, ਪ੍ਰੋਵਿੰਸ਼ੀਅਲ ਤੇ ਸਥਾਨਕ ਸਰਕਾਰਾਂ ਦੇ ਪੱਧਰ ਦੇਮਸਲੇ ਵੀ ਵਿਚਾਰੇ ਗਏ ਓਂਟਾਰੀਓ ਦੇ ਇਲਾਕਿਆਂ ਵਿੱਚ ਮੀਂਹ ਦੀ ਚਿਤਾਵਨੀ, ਟੋਰਾਂਟੋ ਵਿੱਚ 50 ਮਿ.ਮੀ. ਤੱਕ ਪੈ ਸਕਦਾ ਹੈ ਮੀਂਹ ਟੋਰਾਂਟੋ ਵਿਰੋਧ ਪ੍ਰਦਰਸ਼ਨ ਲਈ ਸਕੂਲ ਟਰਿਪ ਦੀ ਜਾਂਚ ਹੋਵੇ : ਫੋਰਡ