Welcome to Canadian Punjabi Post
Follow us on

26

September 2024
 
ਟੋਰਾਂਟੋ/ਜੀਟੀਏ

‘ਡਾਇਬੇਟੀਜ਼ ਪ੍ਰੋਫ਼ੈਸ਼ਨਰਜ਼ ਕਾਨਫ਼ਰੰਸ' `ਚ ਸੋਨੀਆ ਸਿੱਧੂ ਨੇ ਸਿਹਤ ਮੰਤਰੀ ਵੱਲੋਂ ਕੀਤੀ ਸ਼ਮੂਲੀਅਤ

October 18, 2018 08:54 AM

ਬਰੈਂਪਟਨ, -ਬੀਤੇ ਦਿਨੀਂ ਹੈਲੀਫ਼ੈਕਸ ਵਿਚ ਹੋਈ ਸਾਲ 2018 ਦੀ ਡਾਇਬੇਟੀਜ਼ ਪ੍ਰੋਫ਼ੈਸ਼ਨਲ ਕਾਨਫ਼ਰੰਸ ਜਿਸ ਵਿਚ 1800 ਡੈਲੀਗੇਟਾਂ ਨੇ ਭਾਗ ਲਿਆ, ਵਿਚ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਸ਼ਮੂਲੀਅਤ ਕੀਤੀ ਅਤੇ ਉੱਥੇ ਡੈਲੀਬੇਟਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੈਨੇਡਾ ਦੇ ਸਿਹਤ ਮੰਤਰੀ ਮਾਣਯੋਗ ਗਿਨੇਤ ਪੈਤੀਪਾ ਵੱਲੋਂ ਆਪਣੇ ਵਿਚਾਰ ਪ੍ਰਗਟ ਕੀਤੇ। ਕਾਨਫ਼ਰੰਸ ਵਿਚ ਖੋਜ-ਕਰਤਾਵਾਂ ਅਤੇ ਹੈੱਲਥ-ਕੇਅਰ ਪ੍ਰੋਫ਼ੈਸ਼ਨਲਾਂ ਨੂੰ ਕੈਨੇਡਾ ਅਤੇ ਦੁਨੀਆਂ ਦੇ ਹੋਰ ਦੇਸ਼ਾਂ ਵਿਚ ਡਾਇਬੇਟੀਜ਼ ਵਿਚ ਹੋ ਰਹੀ ਨਵੀਂ ਖੋਜ ਅਤੇ ਇਸ ਦੇ ਇਲਾਜ ਤੇ ਪ੍ਰਹੇਜ਼ ਬਾਰੇ ਵਿਚਾਰ ਸਾਂਝੇ ਕਰਨ ਦਾ ਬਹੁਤ ਵਧੀਆ ਮੌਕਾ ਮਿਲਿਆ। ਆਪਣੇ ਸੰਬੋਧਨ ਦੌਰਾਨ ਸੋਨੀਆ ਨੇ ਡੈਲੀਗੇਟਾਂ ਨੂੰ ਕੈਨੇਡਾ ਵਿਚ ਡਾਇਬੇਟੀਜ਼ ਸਬੰਧੀ ਹੋ ਰਹੇ ਕੰਮ-ਕਾਜ ਬਾਰੇ ਤਾਜ਼ਾ ਜਾਣਕਾਰੀ ਦਿੱਤੀ।
ਕਾਨਫ਼ਰੰਸ ਵਿਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਕਿਹਾ,"ਕੈਨੇਡਾ ਸਰਕਾਰ ਡਾਇਬੇਟੀਜ਼ ਦੀ ਖੋਜ, ਇਲਾਜ, ਪ੍ਰਹੇਜ਼ ਅਤੇ ਇਸ ਦੀ ਸ਼ੁਰੂਆਤ ਵਿਚ ਪਹਿਚਾਣ ਲਈ ਪੂੰਜੀ ਨਿਵੇਸ਼ ਕਰ ਰਹੀ ਹੈ ਤਾਂ ਜੋ ਘੱਟ ਤੋਂ ਘੱਟ ਕੈਨੇਡੀਅਨਾਂ ਨੂੰ ਇਨ੍ਹਾਂ ਹਾਲਤਾਂ ਦਾ ਸਾਹਮਣਾ ਕਰਨਾ ਪਵੇ ਅਤੇ ਜੇਕਰ ਇਹ ਰੋਗ ਹੋ ਜਾਂਦਾ ਹੈ ਤਾਂ ਉਸ ਦਾ ਬੇਹਤਰ ਇਲਾਜ ਕਰਵਾਇਆ ਜਾ ਸਕੇ।" ਡੈਲੀਗੇਟਾਂ ਨੂੰ ਮੁਖ਼ਾਤਿਬ ਹੁੰਦਿਆਂ ਉਨ੍ਹਾਂ ਕਿਹਾ,"ਕੈਨੇਡਾ 'ਇਨਸੂਲੀਨ' (Insulin) ਦੀ ਜਨਮ-ਭੂਮੀ ਹੈ ਅਤੇ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਕਿ ਸਾਡਾ ਦੇਸ਼ ਇਸ ਰੋਗ ਸਬੰਧੀ ਜਾਗਰੂਕਤਾ ਫ਼ੈਲਾਉਣ ਅਤੇ ਇਸ ਇਸ 'ਤੇ ਕਾਬੂ ਪਾਉਣ ਲਈ ਸਾਰੇ ਸੰਸਾਰ ਦੀ ਅਗਵਾਈ ਨਾ ਕਰ ਸਕੇੇ।"
ਡਾਇਬੇਟੀਜ਼ ਸਬੰਧੀ ਇਹ ਇਸ ਕਿਸਮ ਦੀ ਤੀਸਰੀ ਕਾਨਫ਼ਰੰਸ ਹੈ ਜਿਸ ਵਿਚ ਸੋਨੀਆ ਸਿੱਧੂ ਨੇ ਪਿਛਲੇ 12 ਮਹੀਨਿਆਂ ਵਿਚ ਸ਼ਮੂਲੀਅਤ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਟਲੀ ਦੇ ਰੋਮ ਅਤੇ ਭਾਰਤ ਦੇ ਸ਼ਹਿਰ ਕੋਲਕਾਤਾ ਵਿਚ ਹੋਈਆਂ ਦੋ ਅੰਤਰ-ਰਾਸ਼ਟਰੀ ਕਾਨਫ਼ਰੰਸਾਂ ਵਿਚ ਸ਼ਾਮਲ ਹੋ ਕੇ ਇਸ ਰੋਗ ਨਾਲ ਲੜਨ ਲਈ ਕੈਨੇਡਾ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ।
ਇੱਥੇ ਇਹ ਜਿ਼ਕਰਯੋਗ ਹੈ ਕਿ ਐੱਮ.ਪੀ. ਸੋਨੀਆ ਸਿੱਧੂ ਆਲ ਪਾਰਟੀ ਡਾਇਬੇਟੀਜ਼ ਕਾਕੱਸ ਦੇ ਚੇਅਰ-ਪਰਸਨ ਹਨ ਅਤੇ ਇਹ ਕਾਕੱਸ 11 ਮਿਲੀਅਨ ਡਾਇਬੇਟੀਜ਼ ਅਤੇ ਪ੍ਰੀ-ਡਾਇਬੇਰੀਜ਼ ਕੈਨੇਡਾ-ਵਾਸੀਆਂ ਲਈ ਇਸ ਰੋਗ ਦੇ ਇਲਾਜ ਲਈ ਯੋਗ ਹੱਲ ਤਲਾਸ਼ਣ ਲਈ ਕੰਮ ਕਰਦਾ ਹੈ। ਇਸ ਦੇ ਨਾਲ ਹੀ ਸੋਨੀਆ ਹਾਊਸ ਆਫ਼ ਕਾਮਨਜ਼ ਦੀ ਸਟੈਂਡਿੰਗ ਕਮੇਟੀ ਆਨ ਹੈੱਲਥ ਦਾ ਵੀ ਅਹਿਮ ਹਿੱਸਾ ਹਨ ਜਿਸ ਵਿਚ ਉਨ੍ਹਾਂ ਨੇ ਕੈਨੇਡਾ ਅਤੇ ਦੁਨੀਆਂ ਦੇ ਹੋਰ ਦੇਸ਼ਾਂ ਵਿਚ ਡਾਇਬੇਟੀਜ਼ ਬਾਰੇ ਅਧਿਐੱਨ ਕਰਨ ਲਈ ਬੀੜਾ ਉਠਾਇਆ ਹੋਇਆ ਹੈ ਅਤੇ ਇਹ ਅਧਿਐੱਨ ਇਸ ਮਹੀਨੇ ਸੰਪੰਨ ਹੋਣ ਦੀ ਸੰਭਾਵਨਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਸੀਸਾਗਾ ਵਿੱਚ ਸੜਕ ਹਾਦਸੇ ਵਿਚ ਚਾਰ ਲੋਕ ਜ਼ਖਮੀ ਕਿੰਗ ਸਿਟੀ ਵਿੱਚ ਟਾਰਗਿਟ ਗੋਲੀਬਾਰੀ ਕਰਨ ਵਾਲਾ ਗ੍ਰਿਫ਼ਤਾਰ ਪੋਰਸ਼ ਚੋਰੀ ਦੇ ਵਾਇਰਲ ਵੀਡੀਓ ਵਿੱਚ ਦਿਸੀ ਬਰੈਂਪਟਨ ਦੀ ਲੜਕੀ `ਤੇ ਹੁਣ ਲੱਗੇ ਟੋਰਾਂਟੋ ਵਿੱਚ ਆਟੋ ਚੋਰੀ ਦੇ ਚਾਰਜਿਜ਼ ਬਰੈਂਪਟਨ ਦੇ ਵਿਅਕਤੀ `ਤੇ ਇੱਕ ਲੱਖ 70 ਹਜ਼ਾਰ ਡਾਲਰ ਦੀ ਠੱਗੀ ਦਾ ਦੋਸ਼, ਇੱਕ ਗ੍ਰਿਫ਼ਤਾਰ ਬਰੈਂਪਟਨ ਨਿਵਾਸੀ ਪੁਨੀਤ ਜੋਹਲ ਨੂੰ ‘ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਲਾਈ ਕਰਨ ਲਈ ਕੀਤਾ ਸਨਮਾਨਿਤ ਨਕਲੀ ਪੁਲਿਸ ਅਧਿਕਾਰੀ ਬਣਕੇ ਕੀਤਾ ਫੋਨ, ਠੱਗੇ 6 ਹਜ਼ਾਰ ਡਾਲਰ, ਪੁਲਿਸ ਨੇ ਬਰੈਂਪਟਨ ਦੇ ਵਿਅਕਤੀ `ਤੇ ਲਗਾਇਆ ਚਾਰਜਿਜ਼, ਦੂਜੇ ਮੁਲਜ਼ਮ ਦੀ ਭਾਲ ਜਾਰੀ ਟੀ.ਪੀ.ਏ.ਆਰ. ਕਲੱਬ ਦੇ 26 ਮੈਂਬਰਾਂ ਨੇ ਪੀਟਰਬੋਰੋ ਵਿਖੇ ਦੂਸਰੇ ‘ਮੋਨਾਰਕ ਬਟਰਫ਼ਲਾਈ ਫੈਸਟੀਵਲ’ ਦੌਰਾਨ 10 ਕਿਲੋਮੀਟਰ ਦੌੜ ਵਿਚ ਲਿਆ ਹਿੱਸਾ ਪਰਵਾਸੀ ਪੰਜਾਬੀ ਪੈੱਨਸ਼ਨਰਾਂ ਦਾ ਭਰਵਾਂ ਸਲਾਨਾ ਇਜਲਾਸ: ਪੈੱਨਸ਼ਨ ਸਬੰਧੀ ਮੰਗਾਂ ਤੋਂ ਇਲਾਵਾ ਸੀਨੀਅਰ ਸਿਟੀਜ਼ਨਾਂ ਦੇਫ਼ੈੱਡਰਲ, ਪ੍ਰੋਵਿੰਸ਼ੀਅਲ ਤੇ ਸਥਾਨਕ ਸਰਕਾਰਾਂ ਦੇ ਪੱਧਰ ਦੇਮਸਲੇ ਵੀ ਵਿਚਾਰੇ ਗਏ ਓਂਟਾਰੀਓ ਦੇ ਇਲਾਕਿਆਂ ਵਿੱਚ ਮੀਂਹ ਦੀ ਚਿਤਾਵਨੀ, ਟੋਰਾਂਟੋ ਵਿੱਚ 50 ਮਿ.ਮੀ. ਤੱਕ ਪੈ ਸਕਦਾ ਹੈ ਮੀਂਹ ਟੋਰਾਂਟੋ ਵਿਰੋਧ ਪ੍ਰਦਰਸ਼ਨ ਲਈ ਸਕੂਲ ਟਰਿਪ ਦੀ ਜਾਂਚ ਹੋਵੇ : ਫੋਰਡ