ਬ੍ਰੈਂਪਟਨ, 27 ਅਪ੍ਰੈਲ (ਪੋਸਟ ਬਿਊਰੋ): ਪੁਲਿਸ ਦਾ ਕਹਿਣਾ ਹੈ ਕਿ ਦੋ ਸ਼ੱਕੀਆਂ ਵੱਲੋਂ ਬ੍ਰੈਂਪਟਨ ਵਿੱਚ ਇੱਕ ਲਗਜ਼ਰੀ ਆਟੋ ਰੈਂਟਲ ਕਾਰੋਬਾਰ ਵਿੱਚ ਦਾਖਲ ਹੋ ਕੇ ਚਾਬੀਆਂ ਦੇ ਕਈ ਸੈੱਟ ਅਤੇ ਨਾਲ ਹੀ ਲਗਭਗ 750,000 ਡਾਲਰ ਦੀਆਂ ਦੋ ਗੱਡੀਆਂ ਚੋਰੀ ਕਰਨ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਦੂਜਾ ਫ਼ਰਾਰ ਹੈ। ਇਹ ਘਟਨਾ 4 ਨਵੰਬਰ, 2023 ਨੂੰ ਵਾਪਰੀ ਸੀ।
ਪੀਲ ਰੀਜਨਲ ਪੁਲਿਸ (ਪੀਆਰਪੀ) ਦਾ ਕਹਿਣਾ ਹੈ ਕਿ ਚੋਰੀ ਕੀਤੇ ਗਏ ਵਾਹਨ ਇੱਕ 2022 ਅਤੇ ਇੱਕ 2022 ਰੋਲਸ ਰਾਇਸ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਲੰਬੀ ਜਾਂਚ ਤੋਂ ਬਾਅਦ ਇਹ ਪਤਾ ਲੱਗਿਆ ਹੈ ਕਿ ਉਹ ਦੋਵੇਂ ਅਣਦੱਸੇ ਵਿਦੇਸ਼ੀ ਬਾਜ਼ਾਰਾਂ ਵਿੱਚ ਨਿਰਯਾਤ ਕੀਤੇ ਗਏ ਸਨ।
1 ਅਪ੍ਰੈਲ ਨੂੰ, ਬ੍ਰੈਂਪਟਨ ਦੇ 29 ਸਾਲਾ ਚਰਮੀਤ ਮਠਾਰੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਰਾਦੇ ਨਾਲ ਤੋੜ-ਭੰਨ ਅਤੇ ਦਾਖਲ ਹੋਣ ਦੇ ਇੱਕ ਦੋਸ਼ ਅਤੇ ਮੋਟਰ ਵਾਹਨ ਚੋਰੀ ਦੇ ਦੋ ਚਾਰਜਿਜ਼ ਲਗਾਏ ਗਏ ਸਨ। ਉਸਨੂੰ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਸੀ।
ਇਸੇ ਤਰ੍ਹਾਂ ਦੇ ਅਪਰਾਧਾਂ ਲਈ ਇੱਕ ਹੋਰ ਸ਼ੱਕੀ - 26 ਸਾਲਾ ਨਿਖਿਲ ਸਿੱਧੂ, ਜੋਕਿ ਬਰੈਂਪਟਨ ਦਾ ਰਹਿਣ ਵਾਲਾ ਹੈ, ਉਸੀ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਉਸਦੀ ਭਾਲ ਜਾਰੀ ਹੈ ਅਤੇ ਉਸਦੇ ਟਿਕਾਣਿਆਂ ਦੀ ਜਾਂਚ ਕੀਤੀ ਜਾ ਰਹੀ ਹੈ।