ਵਿਨੀਪੈਗ, 27 ਅਪ੍ਰੈਲ (ਪੋਸਟ ਬਿਊਰੋ): ਅਪ੍ਰੈਲ ਦੀ ਸ਼ੁਰੂਆਤ ਵਿੱਚ ਗਾਰਡਨ ਹਿੱਲ ਫਰਸਟ ਨੇਸ਼ਨ ਦੇ ਇੱਕ ਵਿਅਕਤੀ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੇ ਜਾਣ ਤੋਂ ਬਾਅਦ ਵਿਨੀਪੈਗ ਦੇ ਇੱਕ ਵਿਅਕਤੀ `ਤੇ ਚਾਰਜਿਜ਼ ਲਗਾਇਆ ਗਿਆ ਹੈ।
1 ਅਪ੍ਰੈਲ ਨੂੰ ਅਧਿਕਾਰੀਆਂ ਨੂੰ ਏਗਨੇਸ ਸਟਰੀਟ ਦੇ 400 ਬਲਾਕ ਵਿੱਚ ਬੁਲਾਇਆ ਗਿਆ ਸੀ ਅਤੇ ਪੁਲਿਸ ਨੂੰ ਇੱਕ ਵਿਅਕਤੀ ਮਿਲਿਆ ਜਿਸਨੂੰ ਗੋਲੀ ਲੱਗੀ ਸੀ। ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਉਸਦੀ ਮੌਤ ਹੋ ਗਈ।
ਉਸ ਵਿਅਕਤੀ ਦੀ ਪਹਿਚਾਣ 30 ਸਾਲਾ ਬਰੇਂਟਨ ਸੀਨ ਪਾਲ ਹਾਰਪਰ ਦੇ ਰੂਪ ਵਿੱਚ ਹੋਈ। ਉਹ ਗਾਰਡਨ ਹਿੱਲ ਫਰਸਟ ਨੇਸ਼ਨ ਤੋਂ ਸੀ ਪਰ ਵਿਨੀਪੈਗ ਵਿੱਚ ਰਹਿ ਰਿਹਾ ਸੀ।
22 ਅਪ੍ਰੈਲ ਨੂੰ ਪੁਲਿਸ ਰੋਥੇਸੇ ਸਟਰੀਟ ਦੇ 1100 ਬਲਾਕ ਵਿੱਚ ਗਈ ਅਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। 56 ਸਾਲਾ ਕਰਿਸਟੋਫਰ ਏਰਿਕਸਨ `ਤੇ ਸੈਕੰਡ ਡਿਗਰੀ ਕਤਲ ਦਾ ਚਾਰਜਿਜ਼ ਲਗਾਇਆ ਗਿਆ ਹੈ। ਉਹ ਹਿਰਾਸਤ ਵਿੱਚ ਹੈ।