ਵਿਨੀਪੈਗ, 27 ਅਪ੍ਰੈਲ (ਪੋਸਟ ਬਿਊਰੋ): ਵਿਨੀਪੈਗ ਪੁਲਿਸ ਨੇ 13 ਸਾਲਾ ਲੜਕੀ ਨੂੰ ਲੱਭਣ ਵਿੱਚ ਲੋਕਾਂ ਤੋਂ ਮਦਦ ਮੰਗੀ ਹੈ, ਜੋ ਫਰਵਰੀ ਤੋਂ ਲਾਪਤਾ ਹੈ।
ਏਲਿਜਾਬੇਥ ਲੂਸੀਅਰ ਦੇ ਲਾਪਤਾ ਹੋਣ ਦੀ ਸੂਚਨਾ 24 ਅਪ੍ਰੈਲ ਨੂੰ ਦਿੱਤੀ ਗਈ ਸੀ, ਪਰ ਉਸਨੂੰ ਆਖਰੀ ਵਾਰ 22 ਫਰਵਰੀ ਨੂੰ ਸੇਂਟ ਬੋਨਿਫੇਸ ਇਲਾਕੇ ਵਿੱਚ ਵੇਖਿਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਲੂਸੀਅਰ ਦਾ ਕੱਦ ਪੰਜ ਫੁੱਟ ਇੱਕ ਇੰਚ ਅਤੇ ਭਾਰ 110 ਪਾਊਂਡ ਹੈ, ਉਸਦੇ ਵਾਲ ਭੂਰੇ ਹਨ ਅਤੇ ਅੱਖਾਂ ਭੂਰੀਆਂ ਹਨ।
ਜੇਕਰ ਕਿਸੇ ਦੇ ਕੋਲ ਲੂਸਿਅਰ ਬਾਰੇ ਜਾਣਕਾਰੀ ਹੈ, ਤਾਂ ਉਨ੍ਹਾਂ ਨੂੰ ਪੁਲਿਸ ਜਾਂ ਕ੍ਰਾਈਮ ਸਟਾਪਰਜ਼ ਨੂੰ ਕਾਲ ਕਰਨ ਲਈ ਕਿਹਾ ਗਿਆ ਹੈ।