-ਬਚਾਉਣ ਗਏ ਪਿੰਡ ਵਾਸੀ ਦੀ ਗੈਸ ਚੜ੍ਹਨ ਕਾਰਨ ਮੌਤ
ਮੰਦਸੌਰ, 27 ਅਪ੍ਰੈਲ (ਪੋਸਟ ਬਿਊਰੋ): ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ, ਇੱਕ ਈਕੋ ਵੈਨ ਇੱਕ ਬਾਈਕ ਨਾਲ ਟਕਰਾ ਗਈ ਅਤੇ ਇੱਕ ਖੂਹ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਬਾਈਕ ਸਵਾਰ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਪਿੰਡ ਵਾਸੀ ਮਨੋਹਰ ਸਿੰਘ ਵੀ ਸ਼ਾਮਿਲ ਸੀ, ਜੋ ਕਾਰ ਸਵਾਰਾਂ ਨੂੰ ਬਚਾਉਣ ਲਈ ਖੂਹ ਵਿੱਚ ਉਤਰਿਆ ਸੀ।
ਖੂਹ ਵਿੱਚੋਂ ਲਾਸ਼ਾਂ ਕੱਢਣ ਲਈ ਐੱਸਡੀਈਆਰਐੱਫ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ। ਟੀਮ ਰੱਸੀਆਂ ਦੀ ਮਦਦ ਨਾਲ ਖੂਹ ਵਿੱਚ ਉਤਰ ਗਈ ਹੈ। ਵੈਨ ਨੂੰ ਕਰੇਨ ਦੀ ਮਦਦ ਨਾਲ ਕੱਢਿਆ ਗਿਆ।
ਤਿੰਨ ਸਾਲ ਦੀ ਇੱਕ ਬੱਚੀ ਸਮੇਤ ਚਾਰ ਜ਼ਖਮੀਆਂ ਨੂੰ ਬਚਾਇਆ ਗਿਆ ਅਤੇ ਮੰਦਸੌਰ ਜਿ਼ਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬਾਈਕ ਸਵਾਰ ਦੀ ਪਛਾਣ ਗੋਬਰ ਸਿੰਘ ਵਾਸੀ ਅਬਾਖੇੜੀ ਵਜੋਂ ਹੋਈ ਹੈ।
ਇਹ ਹਾਦਸਾ ਐਤਵਾਰ ਦੁਪਹਿਰ ਕਰੀਬ 1:15 ਵਜੇ ਜਿ਼ਲ੍ਹੇ ਦੇ ਨਾਰਾਇਣਗੜ੍ਹ ਥਾਣਾ ਖੇਤਰ ਦੇ ਬੁੱਢਾ-ਟਕਰਾਵਤ ਪੁਲੀ 'ਤੇ ਵਾਪਰਿਆ। ਵੈਨ ਵਿੱਚ 10 ਤੋਂ ਵੱਧ ਲੋਕ ਸਵਾਰ ਸਨ, ਜੋ ਉਜੈਨ ਜਿ਼ਲ੍ਹੇ ਦੇ ਉਨਹੇਲ ਤੋਂ ਨੀਮਚ ਜਿ਼ਲ੍ਹੇ ਦੇ ਮਨਸਾ ਇਲਾਕੇ ਵਿੱਚ ਆਂਤਰੀ ਮਾਤਾ ਮੰਦਰ ਦੇ ਦਰਸ਼ਨ ਲਈ ਜਾ ਰਹੇ ਸਨ।