ਬੀਜਾਪੁਰ, 24 ਅਪ੍ਰੈਲ (ਪੋਸਟ ਬਿਊਰੋ): ਛੱਤੀਸਗੜ੍ਹ ਦੇ ਬੀਜਾਪੁਰ ਜਿ਼ਲ੍ਹੇ ਦੇ ਕਰੇਗੁਟਾ ਖੇਤਰ ਵਿਚ ਸੁਰੱਖਿਆ ਬਲਾਂ ਵੱਲੋਂ ਸ਼ੁਰੂ ਕੀਤੇ ਗਏ ਇਕ ਵੱਡੇ ਨਕਸਲ ਵਿਰੋਧੀ ਅਭਿਆਨ ਵਿਚ ਤਿੰਨ ਨਕਸਲੀ ਮਾਰੇ ਗਏ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਤਲਾਸ਼ੀ ਮੁਹਿੰਮ 21 ਅਪ੍ਰੈਲ ਨੂੰ ਸ਼ੁਰੂ ਕੀਤੀ ਗਈ ਸੀ। ਇੰਡੋ ਤਿੱਬਤੀ ਬਾਰਡਰ ਪੁਲਿਸ (ਆਈਟੀਬੀਪੀ) ਨੇ ਕਿਹਾ ਕਿ ਛੱਤੀਸਗੜ੍ਹ ਦੇ ਨਾਰਾਇਣਪੁਰ ਵਿਚ ਚਾਰ ਔਰਤਾਂ ਸਮੇਤ ਪੰਜ ਨਕਸਲੀਆਂ ਦੇ ਆਤਮ ਸਮਰਪਣ ਕਰਨ ਤੋਂ ਕੁਝ ਦਿਨ ਬਾਅਦ ਇਹ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਆਈਟੀਬੀਪੀ ਨੇ ਕਿਹਾ ਕਿ ਪੰਜ ਸਰਗਰਮ ਨਕਸਲੀ ਜਿਨ੍ਹਾਂ ਵਿਚ ਦਸਰੀ ਧਰੁਵ (26), ਚੰਨੂ ਗੋਟਾ (28), ਜੋਤੀ ਵਡੇ (19), ਸੀਤਾ ਵਡੇ (19), ਸੁਨੀਤਾ ਵਡੇ (25) ਸ਼ਾਮਲ ਹਨ, ਨੇ ਅਜ ਆਤਮ ਸਮਰਪਣ ਕਰ ਦਿੱਤਾ ਅਤੇ ਆਤਮ ਸਮਰਪਣ ਕਰਨ ਵਾਲੇ ਨਕਸਲੀਆਂ ਨੂੰ ਹਰ ਇੱਕ ਨੂੰ 50,000 ਰੁਪਏ ਦਾ ਚੈੱਕ ਸੌਂਪਿਆ ਗਿਆ।