ਟੋਰਾਂਟੋ, 25 ਅਪ੍ਰੈਲ (ਪੋਸਟ ਬਿਊਰੋ) : ਯੌਰਕ ਖੇਤਰ ਪੁਲਿਸ ਨੇ ਵੌਨ ਮਿੱਲਜ਼ ਸ਼ਾਪਿੰਗ ਮਾਲ ਵਿੱਚ ਵਾਪਰੀ ਇੱਕ ਕਥਿਤ ਜਿਣਸੀ ਹਮਲੇ ਦੀ ਘਟਨਾ ਦੇ ਸਬੰਧ ਵਿੱਚ ਟੋਰਾਂਟੋ ਦੇ ਇੱਕ 28 ਸਾਲਾ ਵਿਅਕਤੀ 'ਤੇ ਦੋਸ਼ ਲਾਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਬੀਤੀ 11 ਅਪ੍ਰੈਲ ਨੂੰ ਵਾਪਰੀ ਸੀ ਪਰ ਪੀੜਤ ਸਾਹਮਣੇ ਆਉਣ 'ਤੇ ਤਿੰਨ ਦਿਨ ਬਾਅਦ ਹੀ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ। ਪੀੜਤ ਨੇ ਦੱਸਿਆ ਕਿ ਉਸ ਨਾਲ ਇੱਕ ਵਿਅਕਤੀ ਨੇ ਸੰਪਰਕ ਕੀਤਾ ਜਿਸਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਜਿਣਸੀ ਤਰੀਕੇ ਨਾਲ ਛੂਹਿਆ ਅਤੇ ਫਿਰ ਹੋਰ ਜਿਣਸੀ ਸੰਪਰਕ ਦੇ ਬਦਲੇ ਉਨ੍ਹਾਂ ਨੂੰ ਚੀਜ਼ਾਂ ਖਰੀਦਣ ਦੀ ਪੇਸ਼ਕਸ਼ ਕੀਤੀ। ਟੋਰਾਂਟੋ ਦੇ ਰਹਿਣ ਵਾਲੇ ਇਸ ਵਿਅਕਤੀ, ਜਿਸਦੀ ਪਛਾਣ ਪੁਲਿਸ ਨੇ 28 ਸਾਲਾ ਜੈਰਤਨ ਸਿੰਘ ਵਜੋਂ ਕੀਤੀ ਹੈ, 'ਤੇ ਜਿਣਸੀ ਹਮਲੇ ਅਤੇ ਜਿਣਸੀ ਸੰਪਰਕ ਲਈ ਵਰਗਲਾਉਣ ਸਮੇਤ ਕਈ ਦੋਸ਼ ਲੱਗੇ ਹਨ। ਪੁਲਿਸ ਨੇ ਮੁਲਜ਼ਮ ਦੀ ਤਸਵੀਰ ਜਾਰੀ ਕੀਤੀ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਹੋਰ ਪੀੜਤ ਜਾਂ ਗਵਾਹ ਵੀ ਹੋ ਸਕਦੇ ਹਨ ਜੋ ਅਜੇ ਤੱਕ ਸਾਹਮਣੇ ਨਹੀਂ ਆਏ ਹਨ।
ਅਧਿਕਾਰੀਆਂ ਨੇ ਜਸਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਜਾਂਚਕਰਤਾਵਾਂ ਨਾਲ ਸੰਪਰਕ ਕਰਨ ਜਾਂ ਯੌਰਕ ਰੀਜਨਲ ਪੁਲਿਸ ਸਪੈਸ਼ਲ ਵਿਕਟਿਮ ਯੂਨਿਟ ਨੂੰ 1-866-876-5423, ਐਕਸਟੈਂਸ਼ਨ 7071 'ਤੇ ਕਾਲ ਕਰਨ ਦੀ ਅਪੀਲ਼ ਕੀਤੀ ਹੈ।