ਟੋਰਾਂਟੋ, 23 ਅਪ੍ਰੈਲ (ਪੋਸਟ ਬਿਊਰੋ): ਟੋਰਾਂਟੋ ਪੁਲਿਸ ਵੀਕੈਂਡ ‘ਤੇ ਦੱਖਣ-ਪੱਛਮੀ ਸਕਾਰਬਰੋ ਵਿੱਚ ਇੱਕ ਵਿਅਕਤੀ ‘ਤੇ ਹਮਲਾ ਕਰਨ ਵਾਲੇ ਅਣਪਛਾਤੇ ਦੀ ਭਾਲ ਕਰ ਰਹੀ ਹੈ। ਘਟਨਾ 19 ਅਪ੍ਰੈਲ ਨੂੰ ਡੈਨਫੋਰਥ ਅਤੇ ਵਿਕਟੋਰੀਆ ਪਾਰਕ ਐਵੇਨਿਊ ਦੇ ਨੇੜੇ ਵਾਪਰੀ।ਜਾਂਚਕਰਤਾਵਾਂ ਦਾ ਦੋਸ਼ ਹੈ ਕਿ ਹਮਲਾਵਰ ਇੱਕ ਵਿਅਕਤੀ ਕੋਲ ਆਇਆ ਅਤੇ ਉਸ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਫਿਰ ਹਮਲਾਵਰ ਨੇ ਉਸ 'ਤੇ ਹਮਲਾ ਕੀਤਾ ਤੇ ਡੈਨਫੋਰਥ ਦੇ ਪੂਰਬ ਵੱਲ ਭੱਜ ਗਿਆ। ਪੀੜਤ ਨੂੰ ਜਾਨਲੇਵਾ ਸੱਟਾਂ ਨਹੀਂ ਲੱਗੀਆਂ।
ਪੁਲਸ ਨੇ ਸ਼ੱਕੀ ਬਾਰੇ ਦੱਸਿਆਂ ਕਿ ਉਹ ਕਰੀਬ 25 ਸਾਲ ਦਾ ਹੈ, ਛੇ ਫੁੱਟ ਲੰਬਾ, ਭੂਰੇ ਵਾਲ ਹਨ ਤੇ ਪੋਨੀਟੇਲ ਕੀਤੀ ਹੋਈ ਹੈ, ਚਿਹਰੇ `ਤੇ ਵੀ ਵਾਲ ਹਨ ਅਤੇ ਉਸਦੀ ਸੱਜੀ ਅੱਖ ਦੇ ਹੇਠਾਂ ਤੇ ਦੋਵੇਂ ਹੱਥਾਂ 'ਤੇ ਇੱਕ ਟੈਟੂ ਹੈ। ਜਾਣਕਾਰੀ ਰੱਖਣ ਵਾਲਾ ਕੋਈ ਵੀ ਵਿਅਕਤੀ ਪੁਲਿਸ ਨਾਲ 416-808-5500 'ਤੇ ਸੰਪਰਕ ਕਰ ਸਕਦਾ ਹੈ।