ਰੋਮ, 27 ਅਪ੍ਰੈਲ (ਪੋਸਟ ਬਿਊਰੋ): ਈਸਾਈ ਕੈਥੋਲਿਕ ਧਾਰਮਿਕ ਆਗੂ ਪੋਪ ਫਰਾਂਸਿਸ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਰੋਮ ਦੇ ਸਾਂਤਾ ਮਾਰੀਆ ਵਿਖੇ ਕੀਤਾ ਗਿਆ। ਉਨ੍ਹਾਂ ਦੀ ਦੇਹ ਨੂੰ ਸਾਂਤਾ ਮਾਰੀਆ ਮੈਗੀਓਰੇ ਦੇ ਬੇਸਿਲਿਕਾ ਵਿੱਚ ਦਫ਼ਨਾਇਆ ਗਿਆ। ਦੁਨੀਆਂ ਭਰ ਦੇ ਕਈ ਵੱਡੇ ਨੇਤਾ ਪੋਪ ਦੇ ਅੰਤਿਮ ਦਰਸ਼ਨ ਕਰਨ ਲਈ ਰੋਮ ਪਹੁੰਚੇ।
ਪੋਪ ਦੇ ਦਫ਼ਨਾਉਣ ਦੀ ਰਸਮ ਦਾ ਸਿੱਧਾ ਪ੍ਰਸਾਰਣ ਨਹੀਂ ਕੀਤਾ ਗਿਆ। ਪੋਪ ਦਾ 21 ਅਪ੍ਰੈਲ ਨੂੰ 88 ਸਾਲ ਦੀ ਉਮਰ ਵਿੱਚ ਸਟ੍ਰੋਕ ਅਤੇ ਦਿਲ ਦੀ ਅਸਫਲਤਾ ਤੋਂ ਬਾਅਦ ਦੇਹਾਂਤ ਹੋ ਗਿਆ। ਉਨ੍ਹਾਂ ਦੀ ਦੇਹ ਤਿੰਨ ਦਿਨਾਂ ਤੱਕ ਸੇਂਟ ਪੀਟਰਜ਼ ਬੇਸਿਲਿਕਾ ਵਿਖੇ ਇੱਕ ਤਾਬੂਤ ਵਿੱਚ ਜਨਤਕ ਦਰਸ਼ਨਾਂ ਲਈ ਰੱਖੀ ਗਈ ਸੀ।