ਸੇਂਟ ਜੌਨਸ, 22 ਅਪ੍ਰੈਲ (ਪੋਸਟ ਬਿਊਰੋ): ਨਿਊਫਾਊਂਡਲੈਂਡ ਬ੍ਰਾਡਕਾਸਟਿੰਗ ਕੰਪਨੀ ਦੇ ਐਗਜ਼ੈਕਟਿਵ ਸਕਾਟ ਸਟਰਲਿੰਗ ਦੇ ਪੁੱਤਰ 45 ਸਾਲਾ ਜੈਫਰੀ ਸਿ਼ਆਮ ਸਟਰਲਿੰਗ ਦੀ ਨਿਊਪੋਰਟ ਬੀਚ, ਕੈਲੀਫੋਰਨੀਆ ਵਿੱਚ ਪੁਲਿਸ ਨਾਲ ਝਗੜੇ ਦੌਰਾਨ ਗੋਲੀ ਲੱਗਣ ਨਾਲ ਮੌਤ ਹੋ ਗਈ।
ਐਗਜ਼ੈਕਟਿਵ ਦੇ ਪੁੱਤਰ ਨੂੰ ਨਿਊਪੋਰਟ ਬੀਚ ਪੁਲਿਸ ਨੇ ਬੀਤੇ ਦਿਨੀਂ ਮੋਟਰਸਾਈਕਲ ਚਲਾਉਂਦੇ ਸਮੇਂ ਟ੍ਰੈਫਿਕ ਉਲੰਘਣਾ ਕਰਨ ‘ਤੇ ਰੋਕਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਸਟਰਲਿੰਗ ਸਹਿਯੋਗ ਨਹੀਂ ਕੀਤਾ ਤੇ ਪੁਲਸ ਅਧਿਕਾਰੀ ‘ਤੇ ਹੀ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਵਿਚ ਉਸ ਦੀ ਗੋਲੀ ਲੱਗਣ ਨਾਲ ਮੌਤ ਜੋ ਗਈ।
ਪੁਲਿਸ ਦੇ ਅਨੁਸਾਰ ਸਟਰਲਿੰਗ ਦਾ ਮੌਕੇ 'ਤੇ ਇਲਾਜ ਕੀਤਾ ਗਿਆ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਨਿਊਫਾਊਂਡਲੈਂਡ ਬ੍ਰੌਡਕਾਸਟਿੰਗ ਕੰਪਨੀ ਦੇ ਜਨਰਲ ਮੈਨੇਜਰ ਲਿੰਡਸੇ ਐਂਡਰਿਊਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੰਪਨੀ ਦੀ ਇਸ ਦੁੱਖ ਦੀ ਘੜੀ ਵਿਚ ਸਟਰਲਿੰਗ ਪਰਿਵਾਰ ਨਾਲ ਹਮਦਰਦੀ ਹੈ।