ਫਲੋਰੀਡਾ, 13 ਅਪ੍ਰੈਲ (ਪੋਸਟ ਬਿਊਰੋ): ਅਮਰੀਕਾ ਦੇ ਫਲੋਰੀਡਾ ਦੀ ਰਹਿਣ ਵਾਲੀ 52 ਸਾਲਾ ਔਰਤ ਕਿੰਬਰਲੀ ਸ਼ਾਪਰ ਨੂੰ ਮਨੁੱਖੀ ਅਵਸ਼ੇਸ਼ਾਂ ਨੂੰ ਖਰੀਦਣ ਅਤੇ ਵੇਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿੰਬਰਲੀ ਆਪਣੇ ਕਾਰੋਬਾਰ 'ਵਿਕਡ ਵੰਡਰਲੈਂਡ' ਅਤੇ ਫੇਸਬੁੱਕ ਮਾਰਕੀਟਪਲੇਸ ਰਾਹੀਂ ਮਨੁੱਖੀ ਹੱਡੀਆਂ ਅਤੇ ਖੋਪੜੀਆਂ ਵੇਚਦੀ ਸੀ।
ਔਰੇਂਜ ਸਿਟੀ ਪੁਲਿਸ ਵਿਭਾਗ ਅਨੁਸਾਰ, ਖਰੀਦਦਾਰ 'ਤੇ ਮਨੁੱਖੀ ਟਿਸ਼ੂ ਦਾ ਵਪਾਰ ਕਰਨ ਦਾ ਦੋਸ਼ ਲਗਾਇਆ ਗਿਆ ਹੈ, ਜੋਕਿ ਫਲੋਰੀਡਾ ਕਾਨੂੰਨ ਤਹਿਤ ਗੈਰ-ਕਾਨੂੰਨੀ ਹੈ। ਪੁਲਿਸ ਨੇ ਕਿਹਾ ਕਿ ਖਰੀਦਦਾਰ ਨੇ ਕਿਹਾ ਕਿ ਉਸਨੂੰ ਲੱਗਦਾ ਹੈ ਕਿ "ਸਿੱਖਿਆ ਮਾਡਲ" ਦੇ ਹਿੱਸੇ ਵਜੋਂ ਹੱਡੀਆਂ ਵੇਚਣਾ ਕਾਨੂੰਨੀ ਹੈ।
ਪੁਲਿਸ ਨੇ ਦਸੰਬਰ 2023 ਵਿੱਚ ਜਾਂਚ ਸ਼ੁਰੂ ਕੀਤੀ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਸਥਾਨਕ ਕਾਰੋਬਾਰ ਮਨੁੱਖੀ ਅਵਸ਼ੇਸ਼ ਵੇਚ ਰਿਹਾ ਹੈ। ਮੁਖਬਰ ਨੇ ਕਿੰਬਰਲੀ ਦੇ ਸਟੋਰ ਦੇ ਫੇਸਬੁੱਕ ਪੇਜ ਤੋਂ ਸਕ੍ਰੀਨਸ਼ਾਟ ਸਾਂਝੇ ਕੀਤੇ, ਜਿਸ ਵਿੱਚ ਵੱਖ-ਵੱਖ ਮਨੁੱਖੀ ਹੱਡੀਆਂ ਅਤੇ ਉਨ੍ਹਾਂ ਦੀਆਂ ਕੀਮਤਾਂ ਦਿਖਾਈਆਂ ਗਈਆਂ ਸਨ।