-ਐਲੋਨ ਮਸਕ ਨੇ ਕਿਹਾ- ਸਿੰਗਾਪੁਰ ਅਲੋਪ ਹੋ ਜਾਵੇਗਾ
ਸਿੰਗਾਪੁਰਸਿਟੀ, 6 ਦਸੰਬਰ (ਪੋਸਟ ਬਿਊਰੋ): ਦੁਨੀਆਂ ਭਰ ਦੇ ਬਹੁਤ ਸਾਰੇ ਦੇਸ਼ ਘੱਟ ਜਣਨ ਦਰ ਨਾਲ ਜੂਝ ਰਹੇ ਹਨ। ਸਿੰਗਾਪੁਰ ਵਿੱਚ ਪ੍ਰਜਨਨ ਦਰ 0.97 ਤੱਕ ਪਹੁੰਚ ਗਈ ਹੈ। ਜੋਕਿ ਜਨਸੰਖਿਆ ਸੰਤੁਲਨ ਬਣਾਈ ਰੱਖਣ ਲਈ ਲੋੜੀਂਦੀ 2.1 ਦੀ ਜਣਨ ਦਰ ਤੋਂ ਬਹੁਤ ਘੱਟ ਹੈ। ਐਲੋਨ ਮਸਕ ਨੇ ਇਸ ਬਾਰੇ ਟਵੀਟ ਕਰਕੇ ਕਿਹਾ ਕਿ ਸਿੰਗਾਪੁਰ ਖ਼ਤਮ ਹੋਣ ਜਾ ਰਿਹਾ ਹੈ।
ਨਿਊਜ਼ਵੀਕ ਮੁਤਾਬਕ ਸਿੰਗਾਪੁਰ 'ਚ ਬਜ਼ੁਰਗਾਂ ਦੀ ਵਧਦੀ ਆਬਾਦੀ, ਘੱਟ ਰਹੀ ਲੇਬਰ ਪਾਵਰ ਕਾਰਨ ਫੈਕਟਰੀਆਂ ਤੋਂ ਲੈ ਕੇ ਭੋਜਨ ਦੀ ਵੰਡ ਤੱਕ ਹਰ ਕੰਮ 'ਚ ਰੋਬੋਟ ਦੀ ਵਰਤੋਂ ਕੀਤੀ ਜਾ ਰਹੀ ਹੈ। 2030 ਤੱਕ, ਸਿੰਗਾਪੁਰ ਦੀ 25% ਆਬਾਦੀ ਦੀ ਉਮਰ 65 ਸਾਲ ਤੋਂ ਵੱਧ ਹੋਵੇਗੀ।
ਇੰਟਰਨੈਸ਼ਨਲ ਫੈਡਰੇਸ਼ਨ ਆਫ ਰੋਬੋਟਿਕਸ ਅਨੁਸਾਰ, ਸਿੰਗਾਪੁਰ ਵਿੱਚ ਰੋਬੋਟਾਂ ਦੀ ਗਿਣਤੀ ਹਰ 10,000 ਕਰਮਚਾਰੀਆਂ ਲਈ 770 ਹੈ। ਇਸ ਕਾਰਨ ਹਰ ਪਾਸੇ ਰੋਬੋਕੌਪ, ਰੋਬੋ-ਕਲੀਨਰਾਂ, ਰੋਬੋ-ਵੇਟਰਾਂ ਅਤੇ ਰੋਬੋ-ਕੁੱਤਿਆਂ ਦੀ ਭਰਮਾਰ ਹੈ।
1970 ਤੱਕ, ਦੱਖਣੀ ਕੋਰੀਆ, ਜਾਪਾਨ ਅਤੇ ਚੀਨ ਵਰਗੇ ਦੇਸ਼ਾਂ ਵਿੱਚ ਔਸਤ ਔਰਤ ਦੇ ਪੰਜ ਤੋਂ ਵੱਧ ਬੱਚੇ ਸਨ। ਹੁਣ ਇਨ੍ਹਾਂ ਦੇਸ਼ਾਂ ਵਿੱਚ ਔਸਤਨ ਪ੍ਰਤੀ ਔਰਤ ਇੱਕ ਵੀ ਬੱਚਾ ਨਹੀਂ ਹੈ। ਪਿਛਲੇ 70 ਸਾਲਾਂ ਵਿੱਚ, ਪੂਰੀ ਦੁਨੀਆਂ ਵਿੱਚ ਜਣਨ ਦਰ ਵਿੱਚ 50% ਦੀ ਗਿਰਾਵਟ ਆਈ ਹੈ।