ਵਾਸਿ਼ੰਗਟਨ, 2 ਦਸੰਬਰ (ਪੋਸਟ ਬਿਊਰੋ): ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਰਬ ਅਤੇ ਮੱਧ ਪੂਰਬ ਦੇ ਮਾਮਲਿਆਂ 'ਤੇ ਸਲਾਹਕਾਰ ਦੇ ਅਹੁਦੇ ਲਈ ਆਪਣੇ ਕਰੀਬੀ ਦੋਸਤ ਮਸਾਦ ਬੁਲੋਸ ਨੂੰ ਚੁਣਿਆ ਹੈ। ਮਸਾਦ ਟਰੰਪ ਦੀ ਬੇਟੀ ਟਿਫਨੀ ਦੇ ਸਹੁਰੇ ਹਨ। ਉਹ ਲੇਬਨਾਨੀ ਮੂਲ ਦਾ ਨਾਗਰਿਕ ਹੈ।
ਮਸਾਦ ਨੂੰ ਇਹ ਅਹਿਮ ਜਿ਼ੰਮੇਵਾਰੀ ਦਿੰਦੇ ਹੋਏ ਟਰੰਪ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਹ ਇਕ ਕਾਬਲ ਕਾਰੋਬਾਰੀ ਹਨ। ਉਨ੍ਹਾਂ ਨੇ ਅਰਬ ਅਮਰੀਕੀ ਭਾਈਚਾਰੇ ਨਾਲ ਸਬੰਧ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਵਰਣਨਯੋਗ ਹੈ ਕਿ ਟਰੰਪ ਦੀ ਚੋਣ ਮੁਹਿੰਮ ਦੌਰਾਨ ਮਸਾਦ ਨੇ ਅਰਬ ਅਮਰੀਕੀ ਅਤੇ ਮੁਸਲਿਮ ਨੇਤਾਵਾਂ ਤੋਂ ਵੋਟਾਂ ਹਾਸਿਲ ਕਰਨ ਲਈ ਦਰਜਨਾਂ ਮੀਟਿੰਗਾਂ ਕੀਤੀਆਂ ਸਨ। ਸਵਿੰਗ ਸਟੇਟ ਮਿਸ਼ੀਗਨ ਵਿੱਚ ਟਰੰਪ ਦੀ ਜਿੱਤ ਵਿੱਚ ਮਸਾਦ ਦਾ ਵੱਡਾ ਯੋਗਦਾਨ ਸੀ। ਗਲਫ ਨਿਊਜ਼ ਮੁਤਾਬਕ, ਮਸਾਦ ਨੇ ਮਿਸ਼ੀਗਨ ਦੇ 3 ਲੱਖ ਮੁਸਲਿਮ ਵੋਟਰਾਂ ਨੂੰ ਟਰੰਪ ਨੂੰ ਵੋਟ ਦੇਣ ਲਈ ਮਿਲੇ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਟਰੰਪ ਨੇ ਆਪਣੇ ਦੂਜੇ ਸਹਿਯੋਗੀ ਚਾਰਲਸ ਕੁਸ਼ਨਰ ਨੂੰ ਫਰਾਂਸ ਵਿਚ ਰਾਜਦੂਤ ਵਜੋਂ ਨਾਮਜ਼ਦ ਕਰਨ ਦਾ ਐਲਾਨ ਕੀਤਾ ਸੀ। ਚਾਰਲਸ ਟਰੰਪ ਦੀ ਵੱਡੀ ਬੇਰੀ ਇਵਾਂਕਾ ਦੇ ਸਹੁਰੇ ਹਨ।