-ਜ਼ਿਲ੍ਹਾ ਵਾਸੀਆਂ ਨੂੰ ਇਨ੍ਹਾਂ ਮੁਕਾਬਿਲਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਦਾ ਦਿੱਤਾ ਸੱਦਾ
ਫਰੀਦਕੋਟ 19 ਨਵੰਬਰ (ਗਿਆਨ ਸਿੰਘ): ਜਿ਼ਲ੍ਹਾ ਫ਼ਰੀਦਕੋਟ ਦੇ ਸ਼ਾਨਾਮੱਤੇ ਇਤਿਹਾਸ ਨੂੰ ਸੁਰਜੀਤ ਰੱਖਣ ਲਈ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੋਟੋ ਗਰਾਫੀ ਮੁਕਾਬਲੇ ਕਰਵਾਏ ਜਾ ਰਹੇ ਹਨ ਜੋ ਸ਼ਲਾਘਾਯੋਗ ਕਦਮ ਹੈ, ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪੰਚਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਫੋਟੋਗਰਾਫੀ ਮੁਕਾਬਲੇ ਸੰਬੰਧੀ ਪੋਸਟਰ ਰਿਲੀਜ਼ ਕਰਨ ਮੌਕੇ ਕੀਤਾ । ਇਸ ਮੌਕੇ ਫ਼ਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ, ਐਮ.ਐਲ.ਏ ਜੈਤੋ ਸ. ਅਮੋਲਕ ਸਿੰਘ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਅਤੇ ਐੱਸ.ਐੱਸ.ਪੀ ਡਾ. ਪ੍ਰੱਗਿਆ ਜੈਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਸੰਧਵਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਰੀਦਕੋਟ ਦੀ ਧਰਤੀ ਬਹੁਤ ਇਤਿਹਾਸਿਕ ਧਾਰਮਿਕ ਮਹੱਤਤਾ ਰੱਖਣ ਵਾਲੀ ਹੈ ਅਤੇ ਫ਼ਰੀਦਕੋਟ ਰਿਆਸਤ ਵਜੋਂ ਇਤਿਹਾਸ ਵਿਚ ਵੀ ਅਹਿਮ ਸਥਾਨ ਰੱਖਦੀ ਹੈ। ਉਨ੍ਹਾਂ ਫ਼ਰੀਦਕੋਟ ਦੇ ਲੋਕਾਂ ਨੂੰ ਖੁੱਲਾ ਸੱਦਾ ਦੇ ਕਿ ਇਸਨੂੰ ਆਪਣੇ ਕੈਮਰੇ ਦੀ ਅੱਖ ਥਾਣੀ ਲੰਘਾਓ ਅਤੇ ਫੋਟੋ ਸਾਡੇ ਨਾਲ ਸਾਂਝੀ ਕਰੋ।
ਕਿਲ੍ਹੇ ਸਰੋਵਰ, ਧਾਰਮਿਕ ਸਥਾਨ, ਮਹਿਲ, ਦਰਵਾਜ਼ੇ, ਪੁਰਾਣੀਆਂ ਇਮਾਰਤਾਂ ਅਤੇ ਇਮਾਰਤਸਾਜ਼ੀ, ਜਿਨ੍ਹਾਂ ਨੇ ਜ਼ਿਲ੍ਹੇ ਦੇ ਇਤਿਹਾਸ ਨੂੰ ਸਿਰਜਿਆ। ਇਤਿਹਾਸਕ ਕਿਤਾਬਾਂ, ਕਲਾਕ੍ਰਿਤੀਆਂ, ਚਿੱਤਰਕਾਰੀ ਆਦਿ, ਉਹ ਤਸਵੀਰਾਂ ਜੋ ਫ਼ਰੀਦਕੋਟ ਦੇ ਪੁਰਾਤਨ ਸਭਿਆਚਾਰ ਨੂੰ ਦਰਸਾਉਂਦੀਆਂ ਹਨ, ਜਿਸ ਵਿੱਚ ਲੋਕਧਾਰਾ, ਪਰੰਪਰਾਵਾਂ, ਭਾਸ਼ਾ, ਜੀਵਨ ਸ਼ੈਲੀ ਅਤੇ ਗਿਆਨ ਸ਼ਾਮਿਲ ਹੈ। ਇਸ ਵਿਚ ਭਾਗ ਲੈਣ ਹਰ ਉਮਰ ਵਰਗ ਦੇ ਜ਼ਿਲ੍ਹਾ ਵਾਸੀਆਂ, ਪੇਸ਼ਾਵਰ ਮੀਡੀਆ ਫੋਟੋਕਾਰ, ਫੋਟੋਗ੍ਰਾਫੀ ਦੇ ਸ਼ੌਕੀਨ ਤੋਂ ਇਲਾਵਾ ਪੱਤਰਕਾਰਾਂ ਤੇ ਆਮ ਲੋਕਾਂ ਨੂੰ ਵੀ ਖੁੱਲ੍ਹਾ ਸੱਦਾ ਹੈ।