Welcome to Canadian Punjabi Post
Follow us on

18

November 2024
ਬ੍ਰੈਕਿੰਗ ਖ਼ਬਰਾਂ :
ਰੂਸ ਨੇ ਯੂਕਰੇਨ 'ਤੇ 210 ਮਿਜ਼ਾਈਲ-ਡਰੋਨਜ਼ ਨਾਲ ਕੀਤੇ ਹਮਲੇਦਿੱਲੀ ਯੂਨੀਵਰਸਿਟੀ ਤੋਂ ਪੜ੍ਹੇ ਹਰਿਨੀ ਅਮਰਸੂਰਿਆ ਸ੍ਰੀਲੰਕਾ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਬਣੇਗੁਜਰਾਤ ਮੈਡੀਕਲ ਕਾਲਜ 'ਚ ਸੀਨੀਅਰ ਵਿਦਿਆਰਥੀਆਂ ਨੇ ਤਿੰਨ ਘੰਟੇ ਤੱਕ ਕੀਤੀ ਵਿਦਿਆਰਥੀ ਦੀ ਰੈਗਿੰਗ, ਮੌਤਸੇਵਾਮੁਕਤ ਫੌਜੀ ਨੇ ਵਿਦਿਆਰਥੀਆਂ ਦੀ ਬੱਸ 'ਤੇ ਚਲਾਈਆਂ ਗੋਲੀਆਂ, ਦੋ ਵਿਦਿਆਰਥੀ ਜ਼ਖਮੀਮਹਿਲਾ ਕਮਿਸ਼ਨ ਵੱਲੋਂ ਔਰਤਾਂ ਲਈ ਭੱਦੀ ਅਤੇ ਅਪਮਾਨਜਨਕ ਟਿੱਪਣੀ ਕਰਨ ਸਬੰਧੀ ਚਰਨਜੀਤ ਸਿੰਘ ਚੰਨੀ ਨੂੰ ਨੋਟਿਸ ਜਾਰੀਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨੇ ਪੰਜਾਬ ਦੇ 19 ਜ਼ਿਲ੍ਹਿਆਂ ਦੇ ਲੇਬਰ ਚੌਕਾਂ ਵਿੱਚ ਕੈਂਪ ਲਗਾਏਅਕਾਲੀ ਦਲ ਵਰਕਿੰਗ ਕਮੇਟੀ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਸਤੀਫੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ
 
ਪੰਜਾਬ

ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨੇ ਪੰਜਾਬ ਦੇ 19 ਜ਼ਿਲ੍ਹਿਆਂ ਦੇ ਲੇਬਰ ਚੌਕਾਂ ਵਿੱਚ ਕੈਂਪ ਲਗਾਏ

November 18, 2024 11:31 AM

-ਲਾਭ ਲੈਣ ਲਈ ਉਸਾਰੀ ਕਾਮੇ ਬੋਰਡ ਨਾਲ ਰਜਿਸਟਰ ਜ਼ਰੂਰ ਹੋਣ : ਸੌਂਦ
ਚੰਡੀਗੜ੍ਹ, 18 ਨਵੰਬਰ (ਪੋਸਟ ਬਿਊਰੋ): ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ (ਬੀ.ਓ.ਸੀ.ਡਬਲਿਯੂ.) ਬੋਰਡ ਨੇ ਪੰਜਾਬ ਦੇ 19 ਜ਼ਿਲ੍ਹਿਆਂ (ਜਿੱਥੇ ਆਦਰਸ਼ ਚੋਣ ਜ਼ਾਬਤਾ ਲਾਗੂ ਨਹੀਂ ਹੈ) ਦੇ ਲੇਬਰ ਚੌਕਾਂ ਵਿੱਚ ਸੋਮਵਾਰ ਨੂੰ ਕੈਂਪ ਲਗਾਏ ਹਨ। ਇਹ ਪਹਿਲਕਦਮੀ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਅਕਤੂਬਰ 2024 ਦੇ ਆਖ਼ਰੀ ਹਫ਼ਤੇ ਹੋਈ ਇੱਕ ਸਮੀਖਿਆ ਮੀਟਿੰਗ ਵਿੱਚ ਜਾਰੀ ਹਦਾਇਤਾਂ ਤੋਂ ਬਾਅਦ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਬੁਲਾਰੇ ਨੇ ਦੱਸਿਆ ਕਿ ਵੱਧ ਤੋਂ ਵੱਧ ਉਸਾਰੀ ਕਾਮਿਆਂ ਦੀ ਰਜਿਸਟ੍ਰੇਸ਼ਨ ਕਰਨ ਲਈ ਬੋਰਡ ਅਧਿਕਾਰੀਆਂ ਵੱਲੋਂ ਇਹ ਕੈਂਪ ਲੇਬਰ ਚੌਕਾਂ ਵਿਖੇ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਤੱਕ ਲਗਾਏ ਗਏ ਹਨ। ਇਹ ਕੈਂਪ 18 ਤੋਂ 23 ਨਵੰਬਰ, 2024 ਤੱਕ ਜਾਰੀ ਰਹਿਣਗੇ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਇਸ ਵੇਲੇ ਆਦਰਸ਼ ਚੋਣ ਜ਼ਾਬਤਾ ਲਾਗੂ ਹੈ, ਉੱਥੇ ਇਹ ਕੈਂਪ 25 ਤੋਂ 29 ਨਵੰਬਰ ਤੱਕ ਲਗਾਏ ਜਾਣਗੇ। ਅਧਿਕਾਰੀਆਂ ਨੇ ਇਹਨਾਂ ਕੈਂਪਾਂ ਵਿੱਚ ਬੋਰਡ ਦੀਆਂ ਭਲਾਈ ਸਕੀਮਾਂ ਅਤੇ ਉਨ੍ਹਾਂ ਦੇ ਵਿੱਤੀ ਲਾਭਾਂ ਬਾਰੇ ਜਾਗਰੂਕਤਾ ਪੈਦਾ ਕੀਤੀ।
ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਬੀ.ਓ.ਸੀ.ਡਬਲਿਊ. ਭਲਾਈ ਬੋਰਡ ਵਜ਼ੀਫ਼ਾ ਸਕੀਮ, ਸ਼ਗਨ ਸਕੀਮ, ਜਨਰਲ ਸਰਜਰੀ ਸਕੀਮ, ਪੈਨਸ਼ਨ ਸਕੀਮ, ਜਣੇਪਾ ਸਕੀਮ ਆਦਿ ਸਮੇਤ ਵੱਖ-ਵੱਖ ਸਕੀਮਾਂ ਅਧੀਨ ਲਾਭ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਸਾਰੀ ਕਾਮਿਆਂ ਦਾ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਬੋਰਡ ਕੋਲ ਰਜਿਸਟਰ ਹੋਣਾ ਲਾਜ਼ਮੀ ਹੈ, ਇਸ ਲਈ ਸਾਰੇ ਯੋਗ ਕਾਮੇ ਬੋਰਡ ਕੋਲ ਰਜਿਸਟ੍ਰੇਸ਼ਨ ਜ਼ਰੂਰ ਕਰਵਾ ਲੈਣ।
ਕਿਰਤ ਮੰਤਰੀ ਨੇ ਦੱਸਿਆ ਕਿ ਕੋਈ ਵੀ ਉਸਾਰੀ ਕਾਮਾ (ਉਮਰ 18-60 ਸਾਲ) ਜਿਸ ਨੇ ਪਿਛਲੇ ਸਾਲ ਦੌਰਾਨ ਪੰਜਾਬ ਵਿੱਚ ਘੱਟੋ-ਘੱਟ 90 ਦਿਨ ਕੰਮ ਕੀਤਾ ਹੋਵੇ, ਬੋਰਡ ਕੋਲ ਰਜਿਸਟਰ ਹੋਣ ਦੇ ਯੋਗ ਹੈ। ਉਨ੍ਹਾਂ ਪੰਜਾਬ ਰਾਜ ਵਿੱਚ ਕੰਮ ਕਰਦੇ ਸਾਰੇ ਉਸਾਰੀ ਕਾਮਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਬੀ.ਓ.ਸੀ.ਡਬਲਿਯੂ. ਭਲਾਈ ਬੋਰਡ ਦੇ ਕੋਲ ਰਜਿਸਟਰ ਕਰਨ ਅਤੇ ਬੋਰਡ ਦੁਆਰਾ ਚਲਾਈਆਂ ਗਈਆਂ ਸਕੀਮਾਂ ਦਾ ਲਾਭ ਪ੍ਰਾਪਤ ਕਰਨ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮਹਿਲਾ ਕਮਿਸ਼ਨ ਵੱਲੋਂ ਔਰਤਾਂ ਲਈ ਭੱਦੀ ਅਤੇ ਅਪਮਾਨਜਨਕ ਟਿੱਪਣੀ ਕਰਨ ਸਬੰਧੀ ਚਰਨਜੀਤ ਸਿੰਘ ਚੰਨੀ ਨੂੰ ਨੋਟਿਸ ਜਾਰੀ ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀ ਅਕਾਲੀ ਦਲ ਵਰਕਿੰਗ ਕਮੇਟੀ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਸਤੀਫੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ‘ਡਿਜ਼ੀਟਲ ਅਰੈਸਟ’ ਸਾਈਬਰ ਧੋਖਾਧੜੀ `ਚ ਸ਼ਾਮਿਲ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼, ਆਸਾਮ ਤੋਂ ਦੋ ਵਿਅਕਤੀ ਕਾਬੂ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹੋਇਆ ਹੰਗਾਮਾ, ਯਾਤਰੀਆਂ ਨੂੰ 6 ਘੰਟੇ ਤੱਕ ਕਰਨਾ ਪਿਆ ਇੰਤਜ਼ਾਰ, ਫਿਰ ਕੀਤੀ ਫਲਾਈਟ ਰੱਦ ਇਟਲੀ 'ਚ ਪੰਜਾਬ ਦੇ ਨੌਜਵਾਨ ਦੀ ਸੜਕ ਹਾਦਸੇ `ਚ ਮੌਤ, 10 ਸਾਲ ਪਹਿਲਾਂ ਗਿਆ ਸੀ ਵਿਦੇਸ਼ ਪੰਜਾਬ ਭਵਨ ਵਿਖੇ ਲੱਗਣੀਆਂ ਸ਼ੁਰੂ ਹੋਈਆਂ ਪੰਜਾਬੀ ਸਾਹਿਤਕਾਰਾਂ ਦੀਆਂ ਤਸਵੀਰਾਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਜ਼ਿਮਨੀ ਚੋਣ ਵਾਲੇ ਹਲਕਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐੱਸਐੱਸਪੀਜ਼ ਨਾਲ ਚੋਣ ਤਿਆਰੀਆਂ ਨੂੰ ਲੈ ਕੇ ਮੀਟਿੰਗ 100 ਕਰੋੜ ਦੀ ਲਾਗਤ ਨਾਲ ਲੁਧਿਆਣਾ ਨੇੜੇ ਬਣੇਗੀ ਅਤਿ ਆਧੁਨਿਕ ਸੁਰੱਖਿਆ ਜੇਲ੍ਹ: ਲਾਲਜੀਤ ਸਿੰਘ ਭੁੱਲਰ ਦਾ ਐਲਾਨ ਜਿ਼ਮਨੀ ਚੋਣਾਂ: ਪੰਜਾਬ ਸਰਕਾਰ ਵੱਲੋਂ 20 ਨਵੰਬਰ ਨੂੰ ਗੁਰਦਾਸਪੁਰ, ਹੁਸਿ਼ਆਰਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਬਰਨਾਲਾ ਜਿ਼ਲ੍ਹਿਆਂ ਵਿੱਚ ਸਥਾਨਕ ਛੁੱਟੀ ਦਾ ਐਲਾਨ