Welcome to Canadian Punjabi Post
Follow us on

18

November 2024
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ `ਚ ਚੋਰੀ ਦੀ ਗੱਡੀ ਟੀਟੀਸੀ ਬਸ ਨਾਲ ਟਕਰਾਈ, 9 ਲੋਕ ਜਖ਼ਮੀਸਟੋਰਾਂ ਵਿਚੋਂ 63 ਹਜ਼ਾਰ ਡਾਲਰ ਦੀਆਂ ਵਸਤੂਆਂ ਦੀ ਚੋਰੀ ਦੇ ਮਾਮਲੇ `ਚ ਸ਼ੱਕੀ `ਤੇ ਲੱਗੇ ਚਾਰਜਿਜ਼ਰੂਸ ਨੇ ਯੂਕਰੇਨ 'ਤੇ 210 ਮਿਜ਼ਾਈਲ-ਡਰੋਨਜ਼ ਨਾਲ ਕੀਤੇ ਹਮਲੇਦਿੱਲੀ ਯੂਨੀਵਰਸਿਟੀ ਤੋਂ ਪੜ੍ਹੇ ਹਰਿਨੀ ਅਮਰਸੂਰਿਆ ਸ੍ਰੀਲੰਕਾ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਬਣੇਗੁਜਰਾਤ ਮੈਡੀਕਲ ਕਾਲਜ 'ਚ ਸੀਨੀਅਰ ਵਿਦਿਆਰਥੀਆਂ ਨੇ ਤਿੰਨ ਘੰਟੇ ਤੱਕ ਕੀਤੀ ਵਿਦਿਆਰਥੀ ਦੀ ਰੈਗਿੰਗ, ਮੌਤਸੇਵਾਮੁਕਤ ਫੌਜੀ ਨੇ ਵਿਦਿਆਰਥੀਆਂ ਦੀ ਬੱਸ 'ਤੇ ਚਲਾਈਆਂ ਗੋਲੀਆਂ, ਦੋ ਵਿਦਿਆਰਥੀ ਜ਼ਖਮੀਮਹਿਲਾ ਕਮਿਸ਼ਨ ਵੱਲੋਂ ਔਰਤਾਂ ਲਈ ਭੱਦੀ ਅਤੇ ਅਪਮਾਨਜਨਕ ਟਿੱਪਣੀ ਕਰਨ ਸਬੰਧੀ ਚਰਨਜੀਤ ਸਿੰਘ ਚੰਨੀ ਨੂੰ ਨੋਟਿਸ ਜਾਰੀਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀ
 
ਪੰਜਾਬ

ਜਿ਼ਮਨੀ ਚੋਣਾਂ: ਪੰਜਾਬ ਸਰਕਾਰ ਵੱਲੋਂ 20 ਨਵੰਬਰ ਨੂੰ ਗੁਰਦਾਸਪੁਰ, ਹੁਸਿ਼ਆਰਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਬਰਨਾਲਾ ਜਿ਼ਲ੍ਹਿਆਂ ਵਿੱਚ ਸਥਾਨਕ ਛੁੱਟੀ ਦਾ ਐਲਾਨ

November 14, 2024 10:08 AM

ਚੰਡੀਗੜ੍ਹ, 14 ਨਵੰਬਰ (ਪੋਸਟ ਬਿਊਰੋ): ਸੂਬੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਹੋਣ ਵਾਲੀਆਂ ਜਿ਼ਮਨੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਗੁਰਦਾਸਪੁਰ, ਹੁਸਿ਼ਆਰਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਬਰਨਾਲਾ ਸਮੇਤ ਚਾਰ ਜਿ਼ਲ੍ਹਿਆਂ ਅਧੀਨ ਆਉਂਦੇ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ 20 ਨਵੰਬਰ, 2024 ਨੂੰ ਸਥਾਨਕ ਛੁੱਟੀ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਇਸ ਛੁੱਟੀ ਦਾ ਐਲਾਨ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, 1881 ਤਹਿਤ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਸੂਬੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜਿ਼ਮਨੀ ਚੋਣਾਂ ਹੋਣਗੀਆਂ ਜਿਨ੍ਹਾਂ ਵਿੱਚ 10-ਡੇਰਾ ਬਾਬਾ ਨਾਨਕ, 44-ਚੱਬੇਵਾਲ (ਐਸ.ਸੀ.), 84-ਗਿੱਦੜਬਾਹਾ ਅਤੇ 103-ਬਰਨਾਲਾ ਸ਼ਾਮਿਲ ਹਨ।
ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਵਿੱਚ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਸਰਕਾਰੀ ਕਰਮਚਾਰੀ, ਜੋ ਇਨ੍ਹਾਂ ਚਾਰ ਵਿਧਾਨ ਸਭਾ ਹਲਕਿਆਂ ਦਾ ਵੋਟਰ ਹੈ ਅਤੇ ਪੰਜਾਬ ਸਰਕਾਰ ਦੇ ਦਫ਼ਤਰਾਂ, ਬੋਰਡਾਂ ਜਾਂ ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਕੰਮ ਕਰਦਾ ਹੈ, ਸਬੰਧਤ ਅਥਾਰਟੀ ਕੋਲ ਆਪਣਾ ਵੋਟਰ ਕਾਰਡ ਪੇਸ਼ ਕਰਕੇ 20 ਨਵੰਬਰ, 2024 ਨੂੰ ਆਪਣੇ ਜ਼ਮਹੂਰੀ ਹੱਕ ਦੀ ਵਰਤੋਂ ਲਈ ਵਿਸ਼ੇਸ਼ ਛੁੱਟੀ ਲਈ ਬਿਨੈ ਕਰ ਸਕਦਾ ਹੈ। ਇਹ ਛੁੱਟੀ ਅਧਿਕਾਰੀ/ਕਰਮਚਾਰੀ ਦੀਆਂ ਨਿਰਧਾਰਤ ਛੁੱਟੀਆਂ ਵਿੱਚੋਂ ਨਹੀਂ ਕੱਟੀ ਜਾਵੇਗੀ।
ਇਸ ਦੇ ਨਾਲ ਹੀ ਰਿਪ੍ਰੀਸੈਂਟੇਸ਼ਨ ਆਫ਼ ਪਿਊਪਲ ਐਕਟ, 1951 (ਕਿਸੇ ਵੀ ਵਪਾਰ, ਟਰੇਡ, ਉਦਯੋਗਿਕ ਉੱਦਮ ਜਾਂ ਕਿਸੇ ਹੋਰ ਸੰਸਥਾ ਵਿੱਚ ਕੰਮ ਕਰਦੇ ਸਾਰੇ ਵਿਅਕਤੀਆਂ ਦੇ ਸਬੰਧ ਵਿੱਚ) ਦੀ ਧਾਰਾ 135-ਬੀ ਦੀ ਉਪ ਧਾਰਾ 1 ਦੇ ਉਪਬੰਧ ਮੁਤਾਬਿਕ 20 ਨਵੰਬਰ, 2024 ਨੂੰ ਇਹਨਾਂ ਚਾਰ ਹਲਕਿਆਂ ਵਿੱਚ ਅਦਾਇਗੀ ਛੁੱਟੀ ਵੀ ਦਿੱਤੀ ਜਾਵੇਗੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮਹਿਲਾ ਕਮਿਸ਼ਨ ਵੱਲੋਂ ਔਰਤਾਂ ਲਈ ਭੱਦੀ ਅਤੇ ਅਪਮਾਨਜਨਕ ਟਿੱਪਣੀ ਕਰਨ ਸਬੰਧੀ ਚਰਨਜੀਤ ਸਿੰਘ ਚੰਨੀ ਨੂੰ ਨੋਟਿਸ ਜਾਰੀ ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨੇ ਪੰਜਾਬ ਦੇ 19 ਜ਼ਿਲ੍ਹਿਆਂ ਦੇ ਲੇਬਰ ਚੌਕਾਂ ਵਿੱਚ ਕੈਂਪ ਲਗਾਏ ਅਕਾਲੀ ਦਲ ਵਰਕਿੰਗ ਕਮੇਟੀ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਸਤੀਫੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ‘ਡਿਜ਼ੀਟਲ ਅਰੈਸਟ’ ਸਾਈਬਰ ਧੋਖਾਧੜੀ `ਚ ਸ਼ਾਮਿਲ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼, ਆਸਾਮ ਤੋਂ ਦੋ ਵਿਅਕਤੀ ਕਾਬੂ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹੋਇਆ ਹੰਗਾਮਾ, ਯਾਤਰੀਆਂ ਨੂੰ 6 ਘੰਟੇ ਤੱਕ ਕਰਨਾ ਪਿਆ ਇੰਤਜ਼ਾਰ, ਫਿਰ ਕੀਤੀ ਫਲਾਈਟ ਰੱਦ ਇਟਲੀ 'ਚ ਪੰਜਾਬ ਦੇ ਨੌਜਵਾਨ ਦੀ ਸੜਕ ਹਾਦਸੇ `ਚ ਮੌਤ, 10 ਸਾਲ ਪਹਿਲਾਂ ਗਿਆ ਸੀ ਵਿਦੇਸ਼ ਪੰਜਾਬ ਭਵਨ ਵਿਖੇ ਲੱਗਣੀਆਂ ਸ਼ੁਰੂ ਹੋਈਆਂ ਪੰਜਾਬੀ ਸਾਹਿਤਕਾਰਾਂ ਦੀਆਂ ਤਸਵੀਰਾਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਜ਼ਿਮਨੀ ਚੋਣ ਵਾਲੇ ਹਲਕਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐੱਸਐੱਸਪੀਜ਼ ਨਾਲ ਚੋਣ ਤਿਆਰੀਆਂ ਨੂੰ ਲੈ ਕੇ ਮੀਟਿੰਗ 100 ਕਰੋੜ ਦੀ ਲਾਗਤ ਨਾਲ ਲੁਧਿਆਣਾ ਨੇੜੇ ਬਣੇਗੀ ਅਤਿ ਆਧੁਨਿਕ ਸੁਰੱਖਿਆ ਜੇਲ੍ਹ: ਲਾਲਜੀਤ ਸਿੰਘ ਭੁੱਲਰ ਦਾ ਐਲਾਨ