ਬੈਰੀ, 7 ਨਵੰਬਰ (ਪੋਸਟ ਬਿਊਰੋ): ਵਾਸਾਗਾ ਬੀਤ ਦੇ ਇੱਕ ਘਰ ਵਿੱਚ ਅੱਗ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮੰਗਲਵਾਰ ਸ਼ਾਮ ਕਰੀਬ 6:15 ਵਜੇ ਹੁਰੋਨਿਆ ਵੇਸਟ ਓਪੀਪੀ ਨੂੰ ਸੂਚਨਾ ਮਿਲੀ ਜਿਸ ਵਿੱਚ ਡੰਕੇਰਾਨ ਏਵੇਨਿਊ ਵਿੱਚ ਇੱਕ ਘਰ ਵਿਚ ਅੱਗ ਲੱਗਣ ਬਾਰੇ ਦੱਸਿਆ ਗਿਆ। ਵਾਸਾਗਾ ਬੀਚ ਫਾਇਰ ਵਿਭਾਗ ਨੇ ਘਰ ਦਾ ਦੌਰਾ ਕੀਤਾ ਅਤੇ ਘਟਨਾ ਸਥਾਨ `ਤੇ ਇੱਕ ਵਿਅਕਤੀ ਨੂੰ ਮ੍ਰਿਤ ਪਾਇਆ।
ਡਿਪਟੀ ਫਾਇਰ ਚੀਫ ਡੈਨ ਬੇਲ ਨੇ ਕਿਹਾ ਕਿ ਮੁੱਢਲੀ ਜਾਂਚ ਦੌਰਾਨ, ਕਰਮਚਾਰੀਆਂ ਨੂੰ ਫਰਸ਼ `ਤੇ ਇੱਕ ਵਿਅਕਤੀ ਮਿਲਿਆ ਮਿਲਿਆ। ਉਸਨੂੰ ਫਾਇਰ ਕਰੂ ਵੱਲੋਂ ਸਾਹਮਣੇ ਦੇ ਲਾਨ ਵਿੱਚ ਲਿਜਾਇਆ ਗਿਆ, ਜਿੱਥੇ ਸਿਮਕੋ ਪੈਰਾਮੇਡਿਕਸ ਨੇ ਉਸਦੀ ਦੇਖਭਾਲ ਕੀਤੀ ਅਤੇ ਪਾਇਆ ਕਿ ਉਸ ਦੀ ਮੌਤ ਹੋ ਚੁੱਕੀ ਹੈ।
ਜਾਂਚਕਰਤਾਵਾਂ ਵੱਲੋਂ ਅੱਗ ਨੂੰ ਸ਼ੱਕੀ ਨਹੀਂ ਮੰਨਿਆ ਗਿਆ ਹੈ। ਓਂਟਾਰੀਓ ਫਾਇਰ ਮਾਰਸ਼ਲ ਹੁਰੋਨਿਆ ਵੇਸਟ ਕ੍ਰਾਈਮ ਯੂਨਿਟ ਦੀ ਸਹਾਇਤਾ ਨਾਲ ਜਾਂਚ ਕਰਨਗੇ ਅਤੇ ਚੀਫ ਕੋਰੋਨਰ ਦੇ ਦਫ਼ਤਰ ਅਤੇ ਓਂਟਾਰੀਓ ਫੋਰੈਂਸਿਕ ਪੈਥੋਲਾਜੀ ਸਰਵਿਸ ਦੁਆਰਾ ਪੋਸਟਮਾਰਟਮ ਕੀਤਾ ਜਾਵੇਗਾ। ਜਾਂਚ ਜਾਰੀ ਹੈ।