ਕੈਲਗਰੀ, 7 ਨਵੰਬਰ (ਪੋਸਟ ਬਿਊਰੋ): ਕੈਲਗਰੀ ਪੁਲਿਸ ਨੇ ਇੱਕ ਸੀਨੀਅਰ ਨਾਗਰਿਕ `ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਮੁਲਜ਼ਮ ਇੱਕ ਵਲੰਟੀਅਰ ਸਪਾਂਸਰ ਸੀ, ਜੋ ਪਰਿਵਾਰਾਂ ਨੂੰ ਕੈਨੇਡਾ ਵਿੱਚ ਇੰਮੀਗ੍ਰੇਸ਼ਨ ਵਿੱਚ ਮਦਦ ਕਰਦਾ ਸੀ।
12 ਅਕਤੂਬਰ ਨੂੰ ਪੁਲਿਸ ਨੂੰ ਯੌਨ ਸ਼ੋਸ਼ਣ ਦੀ ਸੂਚਨਾ ਦਿੱਤੀ ਗਈ ਅਤੇ ਇਹ ਘਨਾ ਦਸੰਬਰ 2023 ਅਤੇ ਜੂਨ 2024 ਦੇ ਵਿੱਚ ਹੋਈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਇੱਕ ਸਥਾਨਕ ਸੰਗਠਨ ਦੇ ਮਾਧਿਅਮ ਨਾਲ ਇੱਕ ਨਵੇਂ ਪਰਿਵਾਰ ਨੂੰ ਸੌਂਪਿਆ ਗਿਆ ਸੀ ਅਤੇ ਉਸਨੇ ਤਿੰਨ ਵੱਖ-ਵੱਖ ਮੌਕਿਆਂ `ਤੇ ਪੀੜਤਾ ਦਾ ਯੌਨ ਸ਼ੋਸ਼ ਕੀਤਾ ਸੀ।
ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਸਨੇ ਵਲੰਟੀਅਰ ਸਪਾਂਸਰ ਦੇ ਰੂਪ ਵਿੱਚ ਆਪਣੀ ਸਥਿਤੀ ਦਾ ਲਾਭ ਚੁੱਕਿਆ ਅਤੇ ਅਪਰਾਧ ਕਰਨ ਲਈ ਪੀੜਿਤਾ ਦੀ ਇੰਮੀਗ੍ਰੇਸ਼ਨ ਸਥਿਤੀ ਦਾ ਲਾਭ ਚੁੱਕਿਆ। ਪੁਲਿਸ ਅਧਿਕਾਰੀ ਕੀਥ ਹਰਲੇ ਨੇ ਕਿਹਾ ਕਿ ਅਸੀਂ ਸਮਝਦੇ ਹਾਂਕਿ ਯੌਨ ਸ਼ੋਸ਼ਣ ਦੇ ਸ਼ਿਕਾਰ ਵਿਅਕਤੀ ਲਈ ਅੱਗੇ ਆਉਣ ਲਈ ਬਹੁਤ ਹੌਸਲੇ ਦੀ ਲੋੜ ਹੁੰਦੀ ਹੈ।
ਹਰਲੇ ਨੇ ਕਿਹਾ ਕਿ ਕੈਲਗਰੀ ਦੇ 83 ਸਾਲਾ ਰਾਬਰਟ ਏਡਵਰਡ ਚੋਕੇਟ `ਤੇ ਯੌਨ ਸੌਸ਼ਣ ਦੇ ਤਿੰਨ ਮਾਮਲਿਆਂ ਵਿੱਚ ਚਾਰਜਿਜ਼ ਲਗਾਏ ਗਏ ਹਨ ਅਤੇ 27 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।