ਕੈਲਗਰੀ, 5 ਨਵੰਬਰ (ਪੋਸਟ ਬਿਊਰੋ): ਕੈਲਗਰੀ ਪੁਲਿਸ ਨੇ 29 ਸਾਲਾ ਇੱਕ ਵਿਅਕਤੀ ਦਾ ਪਤਾ ਲਗਾਉਣ ਵਿੱਚ ਮਦਦ ਮੰਗੀ ਹੈ ਜੋ ਸਤੰਬਰ 2023 ਤੋਂ ਲਾਪਤਾ ਹੈ।
ਜੈਦਾਨ ਨੂੰ ਆਖਰੀ ਵਾਰ 30 ਸਤੰਬਰ, 2023 ਨੂੰ ਵੇਖਿਆ ਗਿਆ ਸੀ, ਉਸਦੇ ਪਰਿਵਾਰ ਵੱਲੋਂ ਉਸਦੇ ਲਾਪਤਾ ਹੋਣ ਦੀ ਰਿਪੋਰਟ ਦੋ ਮਹੀਨੇ ਬਾਅਦ ਦਰਜ ਕਰਵਾਈ ਗਈ ਸੀ।
ਪੁਲਿਸ ਦਾ ਕਹਿਣਾ ਹੈ ਕਿ ਹਾਲਾਂਕਿ ਉਸ ਦਾ ਆਪਣੇ ਪਰਿਵਾਰ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਇਨਾ ਸਮਾਂ ਗੁਜ਼ਰ ਜਾਣ ਤੋਂ ਬਾਅਦ ਵੀ ਉਸਦੀ ਸਿਹਤ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ।
ਜੈਦਾਨ ਦਾ ਕੱਦ 182 ਸੈਂਟੀਮੀਟਰ ਅਤੇ ਭਾਰ 77 ਕਿਲੋਗ੍ਰਾਮ 170 ਪਾਊਂਡ ਦੱਸਿਆ ਗਿਆ ਹੈ, ਉਸਦੇ ਵਾਲ ਭੂਰੇ ਅਤੇ ਅੱਖਾਂ ਭੂਰੀਆਂ ਹਨ। ਪੁਲਿਸ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਆਖਰੀ ਵਾਰ ਵੇਖੇ ਜਾਣ ਤੋਂ ਬਾਅਦ ਉਸਦੀ ਦਾੜੀ ਵਧ ਗਈ ਹੋਵੇ।
ਪੁਲਿਸ ਨੇ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਹੋਵੇ ਤਾਂ ਉਹ ਕੈਲਗਰੀ ਪੁਲਿਸ ਸਰਵਿਸ ਨੂੰ 403-266-1234 `ਤੇ ਕਾਲ ਕਰ ਸਕਦਾ ਹੈ।