Welcome to Canadian Punjabi Post
Follow us on

26

December 2024
ਬ੍ਰੈਕਿੰਗ ਖ਼ਬਰਾਂ :
ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ ਗੁਰਮੀਤ ਸਿੰਘ ਖੁੱਡੀਆਂ ਨੇ ਪਸ਼ੂ ਪਾਲਣ ਵਿਭਾਗ ਵਿੱਚ 11 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇਕੈਬਨਿਟ ਸਬ-ਕਮੇਟੀ ਵੱਲੋਂ ਮੁੱਖ ਮੁੱਦਿਆਂ ਨੂੰ ਹੱਲ ਕਰਨ ਲਈ ਕਰਮਚਾਰੀ ਯੂਨੀਅਨਾਂ ਮੀਟਿੰਗਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐੱਮ.ਐੱਸ.ਪੀ. ਬਾਰੇ ਸਪੱਸ਼ਟਤਾ ਨਹੀਂਪੰਜਾਬ ਸਰਕਾਰ ਵੱਲੋਂ 1,000 ਆਂਗਣਵਾੜੀ ਕੇਂਦਰਾਂ ਦਾ ਨਿਰਮਾਣ ਕਰਕੇ ਬਾਲ ਅਤੇ ਮਾਵਾਂ ਦੀ ਦੇਖਭਾਲ ਦੀਆਂ ਸਹੂਲਤਾਂ ਵਿੱਚ ਕੀਤਾ ਜਾਵੇਗਾ ਵਾਧਾ : ਡਾ. ਬਲਜੀਤ ਕੌਰਕਿਟਸਿਲਾਨੋ ਵਿਚ ਕ੍ਰਿਸਮਸ ਦੀ ਪੂਰਵਸੰਧਿਆ `ਤੇ ਹਾਦਸੇ ਵਿੱਚ 44 ਸਾਲਾ ਮੋਟਰਸਾਈਕਲ ਸਵਾਰ ਦੀ ਮੌਤ, ਇੱਕ ਔਰਤ ਗੰਭੀਰ ਜ਼ਖਮੀਸਰੀ ਵਿੱਚ ਪਿਕਅਪ ਟਰੱਕ ਹੋਇਆ ਹਾਦਸੇ ਦਾ ਸਿ਼ਕਾਰ, ਇੱਕ ਔਰਤ ਦੀ ਮੌਤਓਵੇਨ ਸਾਊਂਡ ਦੇ ਵਿਅਕਤੀ ਦੀ 1 ਮਿਲੀਅਨ ਡਾਲਰ ਦੀ ਨਿਕਲੀ ਲਾਟਰੀ
 
ਕੈਨੇਡਾ

ਹਿੰਦੂ ਮੰਦਰ ਵਿੱਚ ਹੋਏ ਪ੍ਰਦਰਸ਼ਨ ਮਾਮਲੇ ਵਿਚ ਪੀਲ ਪੁਲਿਸ ਅਧਿਕਾਰੀ ਮੁਅੱਤਲ, ਚਾਰ ਸ਼ੱਕੀ ਗ੍ਰਿਫ਼ਤਾਰ

November 04, 2024 11:10 PM

ਟੋਰਾਂਟੋ, 4 ਅਕਤੂਬਰ (ਪੋਸਟ ਬਿਊਰੋ): ਪੀਲ ਪੁਲਿਸ ਦਾ ਕਹਿਣਾ ਹੈ ਕਿ ਮਿਸੀਸਾਗਾ ਅਤੇ ਬਰੈਂਪਟਨ ਵਿੱਚ ਐਤਵਾਰ ਦੁਪਹਿਰ ਨੂੰ ਕਈ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਦੌਰਾਨ ਇੱਕ ਅਧਿਕਾਰੀ ਜ਼ਖ਼ਮੀ ਹੋ ਗਿਆ, ਜਿਸ ਵਿੱਚ ਇੱਕ ਹਿੰਦੂ ਮੰਦਰ ਵਿੱਚ ਹੋਇਆ ਵਿਰੋਧ ਪ੍ਰਦਰਸ਼ਨ ਵੀ ਸ਼ਾਮਿਲ ਹੈ ਜੋ ਹਿੰਸਕ ਹੋ ਗਿਆ ਸੀ।
ਸੋਮਵਾਰ ਨੂੰ ਇੱਕ ਪ੍ਰੈੱਸ ਨੋਟ ਵਿੱਚ ਪੁਲਿਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਬਰੈਂਪਟਨ ਵਿੱਚ ਗੋਰ ਰੋਡ ਕੋਲ ਇੱਕ ਮੰਦਰ ਵਿਚ ਪ੍ਰਦਰਸ਼ਨਕਾਰੀਆਂ ਦੇ ਇੱਕ ਗਰੁੱਪ ਵੱਲੋਂ ਕੀਤੀ ਗਈ ਉਲੰਘਣਾ ਦੀ ਸ਼ਿਕਾਇਤ ਦੇ ਜਵਾਬ ਵਿੱਚ ਬੁਲਾਇਆ ਗਿਆ ਸੀ।
ਪੁਲਿਸ ਨੇ ਕਿਹਾ ਕਿ ਇਸਤੋਂ ਬਾਅਦ ਪ੍ਰਦਰਸ਼ਨਕਾਰੀ ਮਿਸੀਸਾਗਾ ਵਿੱਚ ਦੋ ਹੋਰ ਸਥਾਨਾਂ `ਤੇ ਚਲੇ ਗਏ, ਜਿਨ੍ਹਾਂ ਵਿਚੋਂ ਇੱਕ ਗੋਰਵੇ ਅਤੇ ਏਟਿਊਡ ਡਰਾਈਵ ਦੇ ਖੇਤਰ ਵਿੱਚ ਅਤੇ ਦੂਜਾ ਏਅਰਪੋਰਟ ਅਤੇ ਡਰੂ ਰੋਡ ਦੇ ਕੋਲ ਸੀ।
ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਲਾਂਕਿ ਇਹ ਪ੍ਰਦਰਸ਼ਨ ਤਿੰਨ ਵੱਖ-ਵੱਖ ਸਥਾਨਾਂ `ਤੇ ਹੋੲ ਪਰ ਉਹ ਇੱਕ-ਦੂਜੇ ਨਾਲ ਸਬੰਧਤ ਪ੍ਰਤੀਤ ਹੁੰਦੇ ਹਨ। ਪ੍ਰਦਰਸ਼ਨਕਾਰੀਆਂ ਅਤੇ ਉਪਾਸਕਾਂ ਵਿੱਚਕਾਰ ਕਈ ਘਟਨਾਵਾਂ ਹੋਈਆਂ, ਉਨ੍ਹਾਂ ਨੇ ਕਿਹਾ ਕਿ ਇੱਕ ਘਟਨਾ ਦੌਰਾਨ ਇੱਕ ਅਧਿਕਾਰੀ ਨੂੰ ਮਾਮੂਲੀ ਸੱਟਾਂ ਲੱਗੀਆਂ।
ਆਨਲਾਈਨ ਵਾਇਰਲ ਵੀਡੀਓ ਵਿੱਚ ਹਿੰਦੂ ਸਭਾ ਮੰਦਰ ਦੇ ਬਾਹਰ ਲੋਕਾਂ ਨੂੰ ਲੜਦੇ ਹੋਏ ਵੇਖਿਆ ਜਾ ਸਕਦਾ ਹੈ, ਜੋ ਗੋਰ ਰੋਡ ਦੇ ਠੀਕ ਬਾਹਰ ਸਥਿਤ ਹੈ।
ਪੀਲ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸੋਮਵਾਰ ਨੂੰ ਵਿਰੋਧ ਨੁਮਾਇਸ਼ ਦੀ ਉਮੀਦ ਹੈ ਅਤੇ ਉਹ ਵਿਵਸਥਾ ਬਣਾਈ ਰੱਖਣ ਅਤੇ ਕਮਿਊਨਿਟੀ ਦੀ ਸੁਰੱਖਿਆ ਯਕੀਨੀ ਕਰਨ ਲਈ ਵਾਧੂ ਪੁਲਿਸਕਰਮੀ ਤੈਨਾਤ ਕੀਤੇ ਜਾਣਗੇ।
ਪੁਲਿਸ ਨੇ ਐਤਵਾਰ ਨੂੰ ਗ੍ਰਿਫਤਾਰ ਕੀਤੇ ਗਏ ਸ਼ੱਕੀਆਂ ਦੀ ਪਹਿਚਾਣ 42 ਸਾਲਾ ਮਿਸੀਸਾਗਾ ਨਿਵਾਸੀ ਦਿਲਪ੍ਰੀਤ ਸਿੰਘ ਬੌਂਸ, 23 ਸਾਲਾ ਬਰੈਂਪਟਨ ਨਿਵਾਸੀ ਅਤੇ ਮਿਸੀਸਾਗਾ ਦੇ 31 ਸਾਲਾ ਵਿਅਕਤੀ ਅੰਮ੍ਰਿਤਪਾਲ ਸਿੰਘ ਦੇ ਰੂਪ ਵਿੱਚ ਕੀਤੀ ਹੈ। ਇੱਕ ਚੌਥੇ ਵਿਅਕਤੀ, ਜਿਸਦੀ ਪਹਿਚਾਣ ਨਹੀਂ ਹੋ ਸਕੀ ਹੈ ਨੂੰ ਇੱਕ ਵਾਰੰਟ `ਤੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਰਿਹਾਅ ਕਰ ਦਿੱਤਾ ਗਿਆ।
ਪੁਲਿਸ ਨੇ ਕਿਹਾ ਕਿ ਇੱਕ ਆਫ-ਡਿਊਟੀ ਪੀਲ ਪੁਲਿਸ ਅਧਿਕਾਰੀ ਨੂੰ ਵੀ ਆਨਲਾਈਨ ਪ੍ਰਸਾਰਿਤ ਇੱਕ ਵੀਡੀਓ ਵਿੱਚ ਇੱਕ ਨੁਮਾਇਸ਼ ਵਿੱਚ ਭਾਗ ਲੈਂਦੇ ਹੋਏ ਵੇਖਿਆ ਗਿਆ ਸੀ। ਉਸ ਅਧਿਕਾਰੀ ਨੂੰ ਜਾਂਚ ਦੇ ਚਲਦੇ ਰਹਿਣ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕਿਟਸਿਲਾਨੋ ਵਿਚ ਕ੍ਰਿਸਮਸ ਦੀ ਪੂਰਵਸੰਧਿਆ `ਤੇ ਹਾਦਸੇ ਵਿੱਚ 44 ਸਾਲਾ ਮੋਟਰਸਾਈਕਲ ਸਵਾਰ ਦੀ ਮੌਤ, ਇੱਕ ਔਰਤ ਗੰਭੀਰ ਜ਼ਖਮੀ ਸਰੀ ਵਿੱਚ ਪਿਕਅਪ ਟਰੱਕ ਹੋਇਆ ਹਾਦਸੇ ਦਾ ਸਿ਼ਕਾਰ, ਇੱਕ ਔਰਤ ਦੀ ਮੌਤ ਓਵੇਨ ਸਾਊਂਡ ਦੇ ਵਿਅਕਤੀ ਦੀ 1 ਮਿਲੀਅਨ ਡਾਲਰ ਦੀ ਨਿਕਲੀ ਲਾਟਰੀ ਫੋਰਟ ਲਾਡਰਡੇਲ ਵਿੱਚ ਕਿਸ਼ਤੀ ਵਿੱਚ ਹੋਇਆ ਧਮਾਕਾ, ਮਾਂਟਰੀਅਲ ਵਿਅਕਤੀ ਦੀ ਮੌਤ ਯੂਨੀਵਰਸਿਟੀ `ਚ ਇਕੱਠੇ ਮਾਂ-ਬੇਟੀ ਦੀ ਜੋੜੀ ਕਰ ਰਹੀ ਪੜ੍ਹਾਈ, ਮਾਂ ਕਰ ਰਹੀ ਮਾਸਟਰ ਆਫ ਐਜੂਕੇਸ਼ਨ ਤੇ ਬੇਟੀ ਮਨੋਵਿਗਿਆਨ ਦੀ ਵਿਦਿਆਰਥਣ ਹਾਈਵੇ 417 `ਤੇ ਓਵਰਪਾਸ ਦੇ ਹੇਠਾਂ ਫਸਿਆ ਵਾਹਨ, ਓਪੀਪੀ ਅਤੇ ਓਟਵਾ ਦੇ ਫਾਇਰਫਾਈਟਰਾਂ ਦੀ ਮੱਦਦ ਨਾਲੇ ਵਾਹਨ ਕੱਢਿਆ ਲਾਵਲ ਵਿੱਚ ਇੱਕ ਘਰ ਉੱਤੇ ਗੋਲੀਬਾਰੀ ਡ੍ਰਮਹੇਲਰ ਦੇ ਘਰ `ਚੋਂ ਸ਼ੱਕੀ ਗ੍ਰਿਫ਼ਤਾਰ ਕ੍ਰਿਸਮਸ ਤੋਂ ਪਹਿਲਾਂ ਓਟਵਾ ਵਿੱਚ 15 ਸੈਂਟੀਮੀਟਰ ਤੱਕ ਬਰਫਬਾਰੀ ਦੀ ਸੰਭਾਵਨਾ ਹਾਈਵੇ 417 `ਤੇ ਮੋਬਾਇਲ ਫੋਨ ਦੀ ਵਰਤੋਂ ਕਰਨ `ਤੇ ਵਿਅਕਤੀ `ਤੇ 5ਵੀਂ ਵਾਰ ਲੱਗੇ ਚਾਰਜਿਜ਼