ਬੈਰੀ, 3 ਨਵੰਬਰ (ਪੋਸਟ ਬਿਊਰੋ): ਓਪੀਪੀ (OPP) ਸ਼ਨੀਵਾਰ ਨੂੰ ਮਿਡਲੈਂਡ ਵਿੱਚ ਇੱਕ ਮੋਟਰਸਾਈਕਲ ਦੁਰਘਟਨਾ ਦੀ ਜਾਂਚ ਕਰ ਰਿਹਾ ਹੈ, ਜਿਸ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਸੀ।
ਪੁਲਿਸ ਅਨੁਸਾਰ ਇਹ ਘਟਨਾ ਸ਼ਨੀਵਾਰ ਨੂੰ ਸ਼ਾਮ ਕਰੀਬ 4:30 ਵਜੇ ਵਿਲੀਅਮ ਸਟਰੀਟ `ਤੇ ਹੋਈ। ਸਿਮਕੋ ਕਾਊਂਟੀ ਪੈਰਾਮੇਡਿਕਸ ਅਤੇ ਦੱਖਣ ਜਾਰਜਿਆਈ ਖਾੜੀ ਦੇ ਅਧਿਕਾਰੀ ਘਟਨਾ ਸਥਾਨ `ਤੇ ਪਹੰੁਚੇ।
ਪੁਲਿਸ ਦਾ ਕਹਿਣਾ ਹੈ ਕਿ ਮਿਡਲੈਂਡ ਦੇ 37 ਸਾਲਾ ਮੋਟਰਸਾਈਕਲ ਚਾਲਕ ਨੂੰ ਘਟਨਾ ਸਥਲ `ਤੇ ਹੀ ਮੁੱਢਲਾ ਇਲਾਜ ਦਿੱਤਾ ਗਿਆ ਅਤੇ ਫਿਰ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਵਿਲੀਅਮ ਸਟਰੀਟ ਨੂੰ ਗਲੂਸੇਸਟਰ ਸਟਰੀਟ ਅਤੇ ਬੇਵਿਊ ਡਰਾਈਵ ਦੇ ਆਸਪਾਸ ਬੰਦ ਕਰ ਦਿੱਤਾ ਗਿਆ ਸੀ ਤਾਂਕਿ ਘਟਨਾ ਸਥਾਨ ਤੋਂ ਮਲਬਾ ਹਟਾਇਆ ਜਾ ਸਕੇ। ਓਪੀਪੀ ਦੀ ਤਕਨੀਕੀ ਆਵਾਜਾਈ ਜਾਂਚ ਇਕਾਈ ਰਫ਼ਤਾਰ, ਹੇਲਮੈਟ ਦੀ ਵਰਤੋਂ ਅਤੇ ਮੋਟਰਸਾਈਕਲ ਸਵਾਰ ਦੀ ਸਥਿਤੀ ਬਾਰੇ ਉਨ੍ਹਾਂ ਕਾਰਨਾਂ ਦੀ ਜਾਂਚ ਕਰ ਰਹੀ ਹੈ ਜੋ ਹਾਦਸੇ ਦਾ ਕਾਰਨ ਹੋ ਸਕਦੇ ਹਨ।