ਕੈਲਗਰੀ, 29 ਅਕਤੂਬਰ (ਪੋਸਟ ਬਿਊਰੋ): ਮੰਗਲਵਾਰ ਦੁਪਹਿਰ ਫੇਅਰਵਿਊ ਕਮਿਊਨਿਟੀ ਵਿੱਚ ਇੱਕ ਔਰਤ ਵਾਹਨ ਦੀ ਚਪੇਟ ਵਿੱਚ ਆਉਣ ਕਾਰਨ ਗੰਭੀਰ ਜ਼ਖ਼ਮੀ ਹੋ ਗਈ।
ਕੈਲਗਰੀ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਫੇਅਰਮਾਊਂਟ ਡਰਾਈਵ ਅਤੇ ਫਲਿੰਟ ਰੋਡ ਐੱਸ. ਈ. ਦੇ ਇਲਾਕੇ ਵਿੱਚ ਦੁਪਹਿਰ 2:45 ਵਜੇ ਦੇ ਆਸਪਾਸ ਇੱਕ ਪੈਦਲ ਜਾ ਰਹੇ ਵਿਅਕਤੀ ਨੂੰ ਵਾਹਨ ਦੁਆਰਾ ਟੱਕਰ ਮਾਰੇ ਜਾਣ ਦੀ ਸੂਚਨਾ ਮਿਲੀ।
ਪੁਲਿਸ ਨੇ ਦੱਸਿਆ ਕਿ 20 ਸਾਲਾ ਲੜਕੀ ਜੋ ਪੈਦਲ ਜਾ ਰਹੀ ਨੂੰ ਗੰਭੀਰ ਜ਼ਖ਼ਮੀ ਹੋਣ ਕਾਰਨ ਹਸਪਤਾਲ ਲਿਜਾਇਆ ਗਿਆ। ਵਾਹਨ ਦਾ ਚਾਲਕ ਘਟਨਾ ਸਥਾਨ `ਤੇ ਹੀ ਰਿਹਾ।
ਪੁਲਿਸ ਦੁਆਰਾ ਘਟਨਾ ਦੀ ਜਾਂਚ ਕੀਤੇ ਜਾਣ ਦੌਰਾਨ ਇਲਾਕੇ ਵਿੱਚ ਕੁੱਝ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਸਨ ਪਰ ਬਾਅਦ ਵਿੱਚ ਉਨ੍ਹਾਂ ਨੂੰ ਖੋਲ੍ਹ ਦਿੱਤਾ ਗਿਆ।
ਸਟੇਫਨੀ ਚੈਪਮੈਨ ਨੇੜੇ ਹੀ ਰਹਿੰਦੇ ਹਨ। ਇਸ ਇਲਾਕੇ ਵਿਚ ਲੋਕ ਅਕਸਰ ਫੇਇਰਮਾਊਂਟ ਡਰਾਈਵ `ਤੇ ਤੇਜ ਰਫ਼ਤਾਰ ਨਾਲ ਚਲਦੇ ਹਨ। ਲੋਕ ਇੱਥੋਂ ਤੇਜ਼ੀ ਨਾਲ ਗੁਜਰਦੇ ਹਨ। ਇੱਥੇ ਲੋਕ ਚਲਦੇ ਸਮੇਂ ਬਹੁਤ ਸੁਚੇਤ ਰਹਿੰਦੇ ਹਨ। ਇੱਥੇ ਗੱਡੀ ਚਲਾਉਂਦੇ ਸਮੇਂ ਲੋਕ ਬਹੁਤ ਜਲਦੀ ਵਿੱਚ ਹੁੰਦੇ ਹਨ ਅਤੇ ਇੱਥੇ ਕੋਈ ਅਜਿਹੀ ਵਿਵਸਥਾ ਨਹੀਂ ਹੈ ਜੋ ਉਨ੍ਹਾਂ ਨੂੰ ਹੌਲੀ ਚੱਲਣ ਅਤੇ ਜਿ਼ਆਦਾ ਸੁਚੇਤ ਰਹਿਣ ਲਈ ਉਤਸ਼ਾਹਿਤ ਕਰੇ।