ਓਟਵਾ, 29 ਅਕਤੂਬਰ (ਪੋਸਟ ਬਿਊਰੋ): ਓਂਟਾਰੀਓ ਰਾਜਸੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਵਿਕਟੋਰੀਆ ਡੇਅ ਲੌਂਗਵੀਕੈਂਡ `ਤੇ ਪੂਰਵੀ ਓਂਟਾਰੀਓ ਵਿੱਚ ਬਾਬਸ ਝੀਲ `ਤੇ ਭਿਆਨਕ ਕਿਸ਼ਤੀ ਹਾਦਸੇ ਦੇ ਸਿਲਸਿਲੇ ਵਿੱਚ ਗ੍ਰਿਫ਼ਤਾਰੀ ਕੀਤੀ ਗਈ ਹੈ।
ਇਹ ਘਟਨਾ ਸ਼ਨੀਵਾਰ, 18 ਮਈ ਨੂੰ ਰਾਤ 9:30 ਵਜੇ ਦੇ ਆਸਪਾਸ ਬਾਬਸ ਝੀਲ ਦੇ ਬਕ ਬੇ ਹਿੱਸੇ ਵਿੱਚ ਹੋਈ, ਜੋ ਓਟਵਾ ਤੋਂ ਲਗਭਗ 140 ਕਿਲੋਮੀਟਰ ਦੱਖਣ-ਪੱਛਮ ਵਿੱਚ ਹੈ। ਜੂਲੀਅਟ ਕੋਟੇ (22) ਰਿਲੇ ਆਰ (23) ਕੈਲਿਆ ਬੇਇਰਮੈਨ (21) ਸਾਰਿਆਂ ਨੂੰ ਦੁਰਘਟਨਾ ਥਾਂ `ਤੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਓਪੀਪੀ ਨੇ ਮੰਗਲਵਾਰ ਨੂੰ ਇਸ ਬਾਰੇ ਵਿੱਚ ਕੋਈ ਟਿੱਪਣੀ ਨਹੀਂ ਕੀਤੀ ਕਿ ਕਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਾਂ ਕੀ ਚਾਰਜਿਜ਼ ਲਗਾਏ ਗਏ ਹਨ ਪਰ ਪੁਸ਼ਟੀ ਕੀਤੀ ਕਿ ਸ਼ੱਕੀ ਹਿਰਾਸਤ ਵਿੱਚ ਹੈ। ਹਾਦਸੇ ਦੇ ਪੀੜਤ ਪੰਜ ਹੋਰ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ।
ਫ੍ਰਸਟ ਰਿਸਪੋਂਡਰਜ਼ ਨੇ ਦੁਰਘਟਨਾ ਦੇ ਸਾਰੇ ਪੀੜਤਾਂ ਕੁਝ ਕਾਟੇਜ ਕੋਲ ਕੰਕਰੀਟ ਡਾਕ ਦੇ ਨੇੜੇ ਕਿਸ਼ਤੀਆਂ `ਤੇ ਇਕੱਠੇ ਫਸੇ ਹੋਏ ਪਾਇਆ।