ਐਡਮਿੰਟਨ, 28 ਅਕਤੂਬਰ (ਪੋਸਟ ਬਿਊਰੋ): ਇਸ ਮਹੀਨੇ ਦੀ ਸ਼ੁਰੂਆਤ ਵਿੱਚ 2.3 ਮਿਲੀਅਨ ਡਾਲਰ ਦੀ ਡਰਗ ਜ਼ਬਤ ਦੇ ਸਿਲਸਿਲੇ ਵਿੱਚ ਐਡਮਿੰਟਨ ਦੇ ਇੱਕ ਵਿਅਕਤੀ ਖਿਲਾਫ ਵਾਰੰਟ ਜਾਰੀ ਕੀਤਾ ਗਿਆ ਹੈ।
ਅਲਬਰਟਾ ਲਾਅ ਇਨਫੋਰਸਮੈਂਟ ਰਿਸਪਾਂਸ ਟੀਮ ਨੇ 9 ਅਕਤੂਬਰ ਨੂੰ ਵਿੰਡਰਮੇਇਰ ਨੇਬਰਹੁੱਡ ਦੇ ਇੱਕ ਕੋਂਡੋ ਵਿੱਚ ਸਰਚ ਵਾਰੰਟ ਜਾਰੀ ਕੀਤਾ ਅਤੇ 17.7 ਕਿਲੋਗ੍ਰਾਮ ਕੋਕੀਨ, 5.3 ਕਿਲੋਗ੍ਰਾਮ MDMA, 950 ਗਰਾਮ ਮੇਥਾਮਫੇਟਾਮਾਇਨ, 3.1 ਕਿਲੋਗ੍ਰਾਮ ਕੇਟਾਮਾਈਨ, ਪੰਜ ਕਿਲੋਗ੍ਰਾਮ ਸਾਈਲੋਸਾਈਬਿਨ ਮਸ਼ਰੂਮ, 20,000 ਆਕਸੀਕੋਡੋਨ ਗੋਲੀਆਂ, 4,705 ਗ਼ੈਰਕਾਨੂੰਨੀ ਪ੍ਰਿਸਕਰਿਪਸ਼ਨ ਗੋਲੀਆਂ ਅਤੇ 41,000 ਡਾਲਰ ਨਕਦ ਬਰਾਮਦ ਕੀਤੇ।
ਇਹ ਵਾਰੰਟ ਜੂਨ ਵਿੱਚ ਹੋਈ ਇੱਕ ਜਾਂਚ ਤੋਂ ਕੱਢੇ ਹਨ, ਜਿਸ ਵਿੱਚ ਐਡਮਿੰਟਨ ਖੇਤਰ ਵਿੱਚ ਕਈ ਸਪਲਾਈ ਲਾਈਨਾਂ ਵਾਲੇ ਇੱਕ ਉੱਚ-ਪੱਧਰ ਡਰਗ ਤਸਕਰ ਨੂੰ ਸ਼ਾਮਿਲ ਕੀਤਾ ਗਿਆ ਹੈ।
36 ਸਾਲਾ ਮਿੰਹ ਗੁਏਨ ਖਿਲਾਫ ਤਸਕਰੀ ਦੇ ਉਦੇਸ਼ ਨਾਲ ਡਰਗਜ਼ ਰੱਖਣ, ਅਪਰਾਧ ਦੀ ਕਮਾਈ ਰੱਖਣ ਅਤੇ ਨਕਲੀ ਪੈਸੇ ਰੱਖਣ ਦੇ ਚਾਰਜਿਜ਼ ਵਿੱਚ ਵਾਰੰਟ ਜਾਰੀ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਗੁਏਨ ਐਡਮਿੰਟਨ ਅਤੇ ਉੱਤਰੀ ਅਲਬਰਟਾ ਦੇ ਹੋਰ ਭਾਈਚਾਰਿਆਂ ਵਿੱਚ ਹੋਰ ਡਰਗ ਡੀਲਰਾਂ ਨੂੰ ਸਪਲਾਈ ਕਰ ਰਿਹਾ ਸੀ।