ਐਡਮਿੰਟਨ, 28 ਅਕਤੂਬਰ (ਪੋਸਟ ਬਿਊਰੋ): ਪੁਲਿਸ ਨੇ ਮਾਸਕ ਵਿੱਚ ਇੱਕ ਹਥਿਆਰਬੰਦ ਲੁਟੇਰੇ ਦੀ ਪਹਿਚਾਣ ਕਰਨ ਲਈ ਮਦਦ ਮੰਗੀ ਹੈ। 8 ਅਕਤੂਬਰ ਨੂੰ ਰਾਤ ਕਰੀਬ 11 ਵਜੇ ਇੱਕ ਵਿਅਕਤੀ 99 ਏਵੇਨਿਊ ਅਤੇ 156 ਸਟਰੀਟ `ਤੇ ਇੱਕ convenience store ਵਿੱਚ ਦਾਖਲ ਹੋਇਆ ਅਤੇ ਇੱਕ ਹੈਂਡਗੰਨ ਲੈ ਕੇ ਕਲਰਕ ਕੋਲ ਪਹੁੰਚਿਆ।
ਉਸਨੇ ਕੈਸ਼ ਰਜਿਸਟਰ ਨੂੰ ਤੋੜ ਦਿੱਤਾ ਅਤੇ ਇੱਕ ਨੀਲੇ ਰੰਗ ਦੇ ਪਲਾਸਟਿਕ ਬੈਗ ਵਿੱਚ ਕਰੀਬ 6 ਹਜ਼ਾਰ ਡਾਲਰ ਦਾ ਸਾਮਾਨ ਭਰ ਲਿਆ, ਜਿਸ ਵਿੱਚ ਪੈਸੇ, ਵੇਪਸ, ਸਿਗਰਟ ਅਤੇ ਘੜੀਆਂ ਸ਼ਾਮਿਲ ਸਨ ਅਤੇ ਫਿਰ ਪੈਦਲ ਹੀ ਭੱਜ ਗਿਆ। ਲੁੱਟ ਦੌਰਾਨ ਕੋਈ ਕਰਮਚਾਰੀ ਜਾਂ ਗਾਹਕ ਜਖ਼ਮੀ ਨਹੀਂ ਹੋਇਆ।
ਲੁਟੇਰੇ ਦਾ ਸਰੀਰ ਦੁਬਲਾ-ਪਤਲਾ ਦੱਸਿਆ ਗਿਆ ਹੈ। ਉਸਨੇ ਕਾਲੇ ਰੰਗ ਦੀ ਪਫੀ ਜੈਕੇਟ, ਸਫੇਦ ਅੰਦਰੂਨੀ ਸੀਮ ਵਾਲੀ ਜੀਂਨਜ਼, ਗਰੇਅ ਰੰਗ ਦੇ ਰਨਿੰਗ ਸ਼ੂਜ਼, ਹੱਥਾਂ `ਚ ਕਾਲੇ ਰੰਗ ਦੇ ਦਸਤਾਨੇ ਅਤੇ ਹਰੇ ਰੰਗ ਦਾ ਏਲਿਅਨ ਮਾਸਕ ਪਾਇਆ ਹੋਇਆ ਹੈ।