Welcome to Canadian Punjabi Post
Follow us on

17

October 2024
 
ਭਾਰਤ

ਨਿਕਿਤ ਪੋਰਵਾਲ ਦੇ ਸਿਰ ਸਜਿਆ ‘ਫੇਮਿਨਾ ਮਿਸ ਇੰਡੀਆ ਵਰਲਡ 2024’ ਦਾ ਤਾਜ

October 17, 2024 02:02 PM

ਮੁੰਬਈ, 17 ਅਕਤੂਬਰ (ਪੋਸਟ ਬਿਊਰੋ): ਮੱਧ ਪ੍ਰਦੇਸ਼ ਦੀ ਨਿਕਿਤਾ ਪੋਰਵਾਲ ਨੂੰ ‘ਫੇਮਿਨਾ ਮਿਸ ਇੰਡੀਆ ਵਰਲਡ 2024’ ਦਾ ਤਾਜ ਪਹਿਨਾਇਆ ਗਿਆ ਹੈ ਅਤੇ ਉਹ ‘ਮਿਸ ਵਰਲਡ’ ਸੁੰਦਰਤਾ ਮੁਕਾਬਲੇ ’ਚ ਦੇਸ਼ ਦੀ ਅਗਵਾਈ ਕਰੇਗੀ। ਪੋਰਵਾਲ ਮੱਧ ਪ੍ਰਦੇਸ਼ ਦੇ ਉੱਜੈਨ ’ਚ ਜੰਮੀ-ਪਲੀ ਹੈ। ਉਨ੍ਹਾਂ ਨੂੰ ਬੁੱਧਵਾਰ ਨੂੰ ਆਯੋਜਿਤ, ਸਿਤਾਰਿਆਂ ਨਾਲ ਸਜੇ ਪ੍ਰੋਗਰਾਮ ’ਚ ਜੇਤੂ ਐਲਾਨਿਆ ਗਿਆ।
ਪੋਰਵਾਲ ਨੇ ਇਕ ਬਿਆਨ ’ਚ ਕਿਹਾ, 'ਇਸ ਭਾਵਨਾ ਨੂੰ ਮੈਂ ਬਿਆਨ ਨਹੀਂ ਕਰ ਸਕਦੀ ਅਤੇ ਮੈਂ ਅਜੇ ਵੀ ਓਨੀ ਹੀ ਹੈਰਾਨ ਅਤੇ ਘਬਰਾਈ ਹੋਈ ਹਾਂ ਜਿੰਨਾ ਮੈਂ ਤਾਜ ਪਹਿਨਾਏ ਜਾਣ ਤੋਂ ਪਹਿਲਾਂ ਮਹਿਸੂਸ ਕਰ ਰਹੀ ਸੀ। ਇਹ ਸੁਪਨੇ ਵਰਗਾ ਲੱਗਦਾ ਹੈ ਪਰ ਜਦੋਂ ਮੈਂ ਆਪਣੇ ਮਾਤਾ-ਪਿਤਾ ਦੀਆਂ ਅੱਖਾਂ ’ਚ ਖੁਸ਼ੀ ਵੇਖਦੀ ਹਾਂ ਤਾਂ ਮੈਂ ਸ਼ੁਕਰਗੁਜ਼ਾਰੀ ਨਾਲ ਭਰ ਜਾਂਦੀ ਹਾਂ। ਯਾਤਰਾ ਅਜੇ ਸ਼ੁਰੂ ਹੀ ਹੋਈ ਹੈ ਅਤੇ ਮੇਰਾ ਸਰਵੋਤਮ ਆਉਣਾ ਹਾਲੇ ਬਾਕੀ ਹੈ।'
ਦਾਦਰਾ ਅਤੇ ਨਗਰ ਹਵੇਲੀ ਦੀ ਰੇਖਾ ਪਾਂਡੇ ਅਤੇ ਗੁਜਰਾਤ ਦੀ ਆਯੂਸ਼ੀ ਢੋਲਕੀਆ ਨੂੰ ਕ੍ਰਮਵਾਰ ਪਹਿਲੀ ਅਤੇ ਦੂਜੀ ‘ਰਨਰ-ਅਪ’ ਐਲਾਨਿਆ ਗਿਆ। ਇਸ ਈਵੈਂਟ ਵਿੱਚ 30 ਰਾਜਾਂ ਦੇ ਭਾਗੀਦਾਰਾਂ ਨੇ ਹਿੱਸਾ ਲਿਆ, ਜੋ 'ਮਿਸ ਇੰਡੀਆ' ਦੇ ਤਾਜ ਲਈ ਫੈਸ਼ਨ, ਪ੍ਰਤਿਭਾ ਅਤੇ ਸ਼ਖਸੀਅਤ 'ਤੇ ਅਧਾਰਿਤ ਕਈ ਦੌਰ ਦੇ ਮੁਕਾਬਲਿਆਂ ਵਿਚ ਲੰਘੀਆਂ। 1980 ਵਿੱਚ ਜੇਤੂ ਰਹੀਆਂ ਸਾਬਕਾ ਫੇਮਿਨਾ ਮਿਸ ਇੰਡੀਆ ਸੰਗੀਤਾ ਬਿਜਲਾਨੀ, ਅਦਾਕਾਰ ਰਾਘਵ ਜੁਆਲ ਅਤੇ ਗਾਇਤਰੀ ਭਾਰਦਵਾਜ ਨੇ ਵੀ ਸਟੇਜ 'ਤੇ ਪੇਸ਼ਕਾਰੀ ਦਿੱਤੀ। ਸੁੰਦਰਤਾ ਮੁਕਾਬਲੇ ਦੀ ਜਿਊਰੀ ਵਿੱਚ ਬਿਜਲਾਨੀ, ਨਿਕਿਤਾ ਮਹਿਸਾਲਕਰ, ਅਨੀਸ ਬਜ਼ਮੀ, ਨੇਹਾ ਧੂਪੀਆ, ਬੋਸਕੋ ਮਾਰਟਿਸ ਅਤੇ ਮਧੁਰ ਭੰਡਾਰਕਰ ਸ਼ਾਮਿਲ ਸਨ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਅਦਾਲਤਾਂ 'ਚ ਦਿਖਾਈ ਦੇਣ ਵਾਲੀ 'ਨਿਆਂ ਦੀ ਦੇਵੀ' ਦੀ ਮੂਰਤੀ 'ਚ ਅਹਿਮ ਬਦਲਾਅ, 'ਨਿਆਂ ਦੀ ਦੇਵੀ' ਦਾ ਬਣਾਇਆ ਗਿਆ ਨਵਾਂ ਬੁੱਤ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ: ਭਾਰਤ-ਕੈਨੇਡਾ ਸਬੰਧਾਂ 'ਚ ਤਨਾਅ ਲਈ ਸਿਰਫ ਟਰੂਡੋ ਹੀ ਜਿ਼ੰਮੇਵਾਰ ਸਲਮਾਨ ਖਾਨ ਦੇ ਕਤਲ ਦੀ ਸਾਜਿਸ਼ ਰਚਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਗ੍ਰਿਫ਼ਤਾਰ ਰਾਹੁਲ ਗਾਂਧੀ ਨੇ ਵਾਲਮੀਕਿ ਮੰਦਰ 'ਚ ਕੀਤੀ ਪੂਜਾ, ਵਾਲਮੀਕਿ ਸਮਾਜ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਉਮਰ ਅਬਦੁੱਲਾ ਨੇ ਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ ਪਰਾਲੀ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਸੁਣਵਾਈ, ਪੰਜਾਬ ਤੇ ਹਰਿਆਣਾ ਨੂੰ ਫਟਕਾਰ ਮੁੰਬਈ ਦੀ ਇੱਕ 14 ਮੰਜਿ਼ਲਾ ਇਮਾਰਤ ਦੀ 10ਵੀਂ ਮੰਜਿ਼ਲ ਵਿਚ ਲੱਗੀ ਅੱਗ, ਤਿੰਨ ਲੋਕਾਂ ਦੀ ਮੌਤ ਗਾਜ਼ੀਆਬਾਦ 'ਚ ਨੌਕਰਾਣੀ ਨੇ ਟਾਇਲਟ ਨਾਲ ਆਟਾ ਗੁੰਨ੍ਹ ਕੇ ਬਣਾਈਆਂ ਰੋਟੀਆਂ, ਕਾਰੋਬਾਰੀ ਦਾ ਪੂਰਾ ਪਰਿਵਾਰ ਬੀਮਾਰ ਰਤਨ ਟਾਟਾ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ, ਗਾਰਡ ਆਫ਼ ਆਨਰ ਦਿੱਤਾ ਗਿਆ ਨਹੀਂ ਰਹੇ ਭਾਰਤ ਦੇ ਪ੍ਰਸਿੱਧ ਉਦਯੋਗਪਤੀ ਰਤਨ ਟਾਟਾ, 86 ਸਾਲ ਦੀ ਉਮਰ 'ਚ ਦਿਹਾਂਤ, ਸਰਕਾਰੀ ਸਨਮਾਨਾਂ ਨਾਲ ਦਿੱਤੀ ਜਾਵੇਗੀ ਅੰਤਿਮ ਵਿਦਾਇਗੀ