Welcome to Canadian Punjabi Post
Follow us on

18

October 2024
 
ਭਾਰਤ

ਉਮਰ ਅਬਦੁੱਲਾ ਨੇ ਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

October 16, 2024 01:23 PM

ਸ੍ਰੀਨਗਰ, 16 ਅਕਤੂਬਰ (ਪੋਸਟ ਬਿਊਰੋ): ਨੈਸ਼ਨਲ ਕਾਨਫਰੰਸ (ਐੱਨ.ਸੀ.) ਦੇ ਉਮਰ ਅਬਦੁੱਲਾ ਨੇ ਬੁੱਧਵਾਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਪਹਿਲੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। 2019 ਵਿੱਚ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਇਹ ਪਹਿਲੀ ਚੁਣੀ ਗਈ ਸਰਕਾਰ ਹੈ।
ਉਪ ਰਾਜਪਾਲ ਮਨੋਜ ਸਿਨਹਾ ਨੇ ਅਬਦੁੱਲਾ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਅਬਦੁੱਲਾ ਦੂਜੀ ਵਾਰ ਮੁੱਖ ਮੰਤਰੀ ਬਣੇ ਹਨ ਅਤੇ ਆਪਣੇ ਦਾਦਾ ਸ਼ੇਖ ਅਬਦੁੱਲਾ ਅਤੇ ਪਿਤਾ ਫਾਰੂਕ ਅਬਦੁੱਲਾ ਤੋਂ ਬਾਅਦ ਇਹ ਅਹੁਦਾ ਸੰਭਾਲਣ ਵਾਲੇ ਅਬਦੁੱਲਾ ਪਰਿਵਾਰ ਦੀ ਤੀਜੀ ਪੀੜ੍ਹੀ ਹੈ।
ਅਬਦੁੱਲਾ ਦੇ ਨਾਲ-ਨਾਲ ਪੰਜ ਮੰਤਰੀਆਂ ਸਕੀਨਾ ਮਸੂਦ, ਜਾਵੇਦ ਡਾਰ, ਜਾਵੇਦ ਰਾਣਾ, ਸੁਰਿੰਦਰ ਚੌਧਰੀ ਅਤੇ ਸਤੀਸ਼ ਸ਼ਰਮਾ ਨੇ ਵੀ ਅਹੁਦੇ ਦੀ ਸਹੁੰ ਚੁੱਕੀ।ਇਟੂ ਅਤੇ ਡਾਰ ਕਸ਼ਮੀਰ ਘਾਟੀ ਦੇ ਹਨ ਜਦਕਿ ਰਾਣਾ ਚੌਧਰੀ ਅਤੇ ਸ਼ਰਮਾ ਜੰਮੂ ਖੇਤਰ ਦੇ ਹਨ।
ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਤਾਰਿਕ ਹਮੀਦ ਕਾਰਾ ਨੇ ਕਿਹਾ ਕਿ ਕਾਂਗਰਸ ਫਿਲਹਾਲ ਜੰਮੂ-ਕਸ਼ਮੀਰ ਦੇ ਮੰਤਰੀ ਮੰਡਲ 'ਚ ਸ਼ਾਮਿਲ ਨਹੀਂ ਹੋਵੇਗੀ ਕਿਉਂਕਿ ਉਹ ਰਾਜ ਦਾ ਦਰਜਾ ਨਾ ਮਿਲਣ ਤੋਂ ਨਾਖੁਸ਼ ਹੈ।
ਉਮਰ ਦੇ ਸਹੁੰ ਚੁੱਕ ਸਮਾਗਮ 'ਚ ਵਿਰੋਧੀ ਪਾਰਟੀਆਂ ਦੇ 'ਇੰਡੀਆ' ਗਠਜੋੜ ਦੇ ਲਗਭਗ ਸਾਰੇ ਨੇਤਾਵਾਂ ਨੇ ਸਿ਼ਰਕਤ ਕੀਤੀ। ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ (ਐੱਸ.ਕੇ.ਆਈ.ਸੀ.ਸੀ.) 'ਚ ਆਯੋਜਿਤ ਸਹੁੰ ਚੁੱਕ ਸਮਾਰੋਹ 'ਚ ਹਿੱਸਾ ਲੈਣ ਪਹੁੰਚੇ ਨੇਤਾਵਾਂ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ, ਮਲਿਕਾਅਰਜੁਨ ਖੜਗੇ, ਸਮਾਜਵਾਦੀ ਪਾਰਟੀ (ਸਪਾ) ਦੇ ਅਖਿਲੇਸ਼ ਯਾਦਵ, ਖੱਬੇ ਪੱਖੀ ਨੇਤਾ ਪ੍ਰਕਾਸ਼ ਕਰਤ, ਡੀ. ਰਾਜਾ ਦ੍ਰਵਿੜ ਮੁਨੇਤਰ ਕੜਗਮ (ਡੀਐਮਕੇ) ਦੀ ਕਨੀਮੋਝੀ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸਪੀ) ਦੀ ਸੁਪ੍ਰਿਆ ਸੁਲੇ ਅਤੇ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫਤੀ ਸ਼ਾਮਿਲ ਸਨ।
ਇਸ ਮੌਕੇ ਉਮਰ ਅਬਦੁੱਲਾ ਦੇ ਪਰਿਵਾਰਕ ਮੈਂਬਰ ਮੌਜੂਦ ਸਨ ਜਿਨ੍ਹਾਂ ਵਿੱਚ ਉਨ੍ਹਾਂ ਦੇ ਪਿਤਾ ਫਾਰੂਕ ਅਬਦੁੱਲਾ, ਮਾਂ ਮੌਲੀ ਅਬਦੁੱਲਾ, ਉਨ੍ਹਾਂ ਦੀਆਂ ਦੋ ਭੈਣਾਂ ਅਤੇ ਦੋ ਪੁੱਤਰ ਸ਼ਾਮਿਲ ਸਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਨਿਕਿਤ ਪੋਰਵਾਲ ਦੇ ਸਿਰ ਸਜਿਆ ‘ਫੇਮਿਨਾ ਮਿਸ ਇੰਡੀਆ ਵਰਲਡ 2024’ ਦਾ ਤਾਜ ਅਦਾਲਤਾਂ 'ਚ ਦਿਖਾਈ ਦੇਣ ਵਾਲੀ 'ਨਿਆਂ ਦੀ ਦੇਵੀ' ਦੀ ਮੂਰਤੀ 'ਚ ਅਹਿਮ ਬਦਲਾਅ, 'ਨਿਆਂ ਦੀ ਦੇਵੀ' ਦਾ ਬਣਾਇਆ ਗਿਆ ਨਵਾਂ ਬੁੱਤ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ: ਭਾਰਤ-ਕੈਨੇਡਾ ਸਬੰਧਾਂ 'ਚ ਤਨਾਅ ਲਈ ਸਿਰਫ ਟਰੂਡੋ ਹੀ ਜਿ਼ੰਮੇਵਾਰ ਸਲਮਾਨ ਖਾਨ ਦੇ ਕਤਲ ਦੀ ਸਾਜਿਸ਼ ਰਚਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਗ੍ਰਿਫ਼ਤਾਰ ਰਾਹੁਲ ਗਾਂਧੀ ਨੇ ਵਾਲਮੀਕਿ ਮੰਦਰ 'ਚ ਕੀਤੀ ਪੂਜਾ, ਵਾਲਮੀਕਿ ਸਮਾਜ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਪਰਾਲੀ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਸੁਣਵਾਈ, ਪੰਜਾਬ ਤੇ ਹਰਿਆਣਾ ਨੂੰ ਫਟਕਾਰ ਮੁੰਬਈ ਦੀ ਇੱਕ 14 ਮੰਜਿ਼ਲਾ ਇਮਾਰਤ ਦੀ 10ਵੀਂ ਮੰਜਿ਼ਲ ਵਿਚ ਲੱਗੀ ਅੱਗ, ਤਿੰਨ ਲੋਕਾਂ ਦੀ ਮੌਤ ਗਾਜ਼ੀਆਬਾਦ 'ਚ ਨੌਕਰਾਣੀ ਨੇ ਟਾਇਲਟ ਨਾਲ ਆਟਾ ਗੁੰਨ੍ਹ ਕੇ ਬਣਾਈਆਂ ਰੋਟੀਆਂ, ਕਾਰੋਬਾਰੀ ਦਾ ਪੂਰਾ ਪਰਿਵਾਰ ਬੀਮਾਰ ਰਤਨ ਟਾਟਾ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ, ਗਾਰਡ ਆਫ਼ ਆਨਰ ਦਿੱਤਾ ਗਿਆ ਨਹੀਂ ਰਹੇ ਭਾਰਤ ਦੇ ਪ੍ਰਸਿੱਧ ਉਦਯੋਗਪਤੀ ਰਤਨ ਟਾਟਾ, 86 ਸਾਲ ਦੀ ਉਮਰ 'ਚ ਦਿਹਾਂਤ, ਸਰਕਾਰੀ ਸਨਮਾਨਾਂ ਨਾਲ ਦਿੱਤੀ ਜਾਵੇਗੀ ਅੰਤਿਮ ਵਿਦਾਇਗੀ