Welcome to Canadian Punjabi Post
Follow us on

17

October 2024
 
ਭਾਰਤ

ਅਦਾਲਤਾਂ 'ਚ ਦਿਖਾਈ ਦੇਣ ਵਾਲੀ 'ਨਿਆਂ ਦੀ ਦੇਵੀ' ਦੀ ਮੂਰਤੀ 'ਚ ਅਹਿਮ ਬਦਲਾਅ, 'ਨਿਆਂ ਦੀ ਦੇਵੀ' ਦਾ ਬਣਾਇਆ ਗਿਆ ਨਵਾਂ ਬੁੱਤ

October 17, 2024 01:37 PM

ਨਵੀਂ ਦਿੱਲੀ, 17 ਅਕਤੂਬਰ (ਪੋਸਟ ਬਿਊਰੋ): ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੇ ਹੁਕਮਾਂ 'ਤੇ ਅਦਾਲਤਾਂ 'ਚ ਦਿਖਾਈ ਦੇਣ ਵਾਲੀ 'ਨਿਆਂ ਦੀ ਦੇਵੀ' ਦੀ ਮੂਰਤੀ 'ਚ ਅਹਿਮ ਬਦਲਾਅ ਕੀਤੇ ਗਏ ਹਨ। ਪਹਿਲਾਂ ਮੂਰਤੀ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੁੰਦੀ ਸੀ, ਪਰ ਹੁਣ ਇਸ ਨੂੰ ਖੋਲ੍ਹ ਦਿੱਤਾ ਗਿਆ ਹੈ। ਨਵੀਂ ਮੂਰਤੀ ਬਣਾਉਣ ਵਾਲੇ ਮੂਰਤੀਕਾਰ ਵਿਨੋਦ ਗੋਸਵਾਮੀ ਨੇ ਇਕ ਨਿਊਜ਼ ਚੈਨਲ ਨਾਲ ਵਿਸ਼ੇਸ਼ ਗੱਲਬਾਤ 'ਚ ਦੱਸਿਆ ਕਿ ਇਸ ਬੁੱਤ ਨੂੰ ਤਿੰਨ ਮਹੀਨਿਆਂ ਦੀ ਸਖਤ ਮਿਹਨਤ ਨਾਲ ਬਣਾਇਆ ਗਿਆ ਹੈ।
ਵਿਨੋਦ ਗੋਸਵਾਮੀ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਇਹ ਮੂਰਤੀ ਬਣਾਉਣ ਦਾ ਮੌਕਾ ਮਿਲਿਆ। ਇਹ ਕੰਮ ਸੀ.ਜੇ.ਆਈ. ਡੀ.ਵਾਈ. ਚੰਦਰਚੂੜ ਦੀ ਰਹਿਨੁਮਾਈ ਅਤੇ ਅਗਵਾਈ ਹੇਠ ਪੂਰਾ ਹੋਇਆ। ਇਹ ਸਾਡੇ ਦੇਸ਼ ਲਈ ਇਤਿਹਾਸਕ ਪਲ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਮੂਰਤੀ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੁੰਦੀ ਸੀ, ਹੱਥ 'ਚ ਤਲਵਾਰ ਅਤੇ ਗਾਊਨ ਪਹਿਨਿਆ ਹੋਇਆ ਸੀ। ਸੀ.ਜੇ.ਆਈ. ਨੇ ਮੈਨੂੰ ਕਿਹਾ ਕਿ ਨਵੀਂ ਮੂਰਤੀ ਅਜਿਹੀ ਹੋਣੀ ਚਾਹੀਦੀ ਹੈ ਜੋ ਸਾਡੇ ਦੇਸ਼ ਦੀ ਵਿਰਾਸਤ, ਸੰਵਿਧਾਨ ਅਤੇ ਪ੍ਰਤੀਕ ਨਾਲ ਸਬੰਧਤ ਹੋਵੇ। ਫਿਰ ਸਭ ਤੋਂ ਪਹਿਲਾਂ ਅਸੀਂ ਇੱਕ ਡਰਾਇੰਗ ਬਣਾਈ, ਉਸ ਤੋਂ ਬਾਅਦ ਅਸੀਂ ਇੱਕ ਛੋਟੀ ਜਿਹੀ ਮੂਰਤੀ ਬਣਾਈ।
ਉਨ੍ਹਾਂ ਦੱਸਿਆ ਕਿ ਜਦੋਂ ਮੈਂ ਸੀ.ਜੇ.ਆਈ. ਡੀ.ਵਾਈ. ਚੰਦਰਚੂੜ ਨੂੰ ਉਹ ਮੂਰਤੀ ਦਿਖਾਈ ਤਾਂ ਉਨ੍ਹਾਂ ਨੇ ਮਨਜ਼ੂਰੀ ਦਿੱਤੀ ਤਾਂ ਅਸੀਂ ਵੱਡੀ ਮੂਰਤੀ ਬਣਾ ਦਿੱਤੀ। ਇਹ ਮੂਰਤੀ ਸਾਢੇ ਛੇ ਫੁੱਟ ਉੱਚੀ ਹੈ। ਮੂਰਤੀ ਦਾ ਭਾਰ 125 ਕਿਲੋਗ੍ਰਾਮ ਹੈ। ਗਾਊਨ ਦੀ ਥਾਂ ਮੂਰਤੀ ਨੂੰ ਸਾੜ੍ਹੀ ਪਹਿਨਾਈ ਗਈ ਹੈ। ਮੂਰਤੀ ਫਾਈਬਰ ਗਲਾਸ ਦੀ ਬਣੀ ਹੋਈ ਹੈ।
ਵਿਨੋਦ ਗੋਸਵਾਮੀ ਨੇ ਕਿਹਾ ਕਿ ਸਾਨੂੰ ਕਿਹਾ ਗਿਆ ਸੀ ਕਿ ਨਵੀਂ ਮੂਰਤੀ ਦੀਆਂ ਅੱਖਾਂ 'ਤੇ ਨਾ ਤਾਂ ਪੱਟੀ ਹੋਣੀ ਚਾਹੀਦੀ ਹੈ ਅਤੇ ਨਾ ਹੀ ਹੱਥ 'ਚ ਤਲਵਾਰ ਹੋਣੀ ਚਾਹੀਦੀ ਹੈ। ਇਸੇ ਆਧਾਰ 'ਤੇ ਅਸੀਂ ਇਕ ਹੱਥ 'ਚ ਤੱਕੜੀ ਅਤੇ ਦੂਜੇ ਹੱਥ 'ਚ ਸੰਵਿਧਾਨ ਰੱਖਿਆ ਹੈ। ਨਾਲ ਹੀ ਗਾਊਨ ਦੀ ਥਾਂ ਸਾੜ੍ਹੀ ਨਾਲ ਭਾਰਤੀ ਔਰਤ ਦੀ ਪਛਾਣ ਰੱਖੀ ਗਈ ਹੈ। ਤਕਰੀਬਨ 70-75 ਸਾਲਾਂ ਬਾਅਦ ਇਸ ਨੂੰ ਬਣਾਉਣਾ ਮੇਰੇ ਲਈ ਮਾਣ ਵਾਲੀ ਗੱਲ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਨਿਕਿਤ ਪੋਰਵਾਲ ਦੇ ਸਿਰ ਸਜਿਆ ‘ਫੇਮਿਨਾ ਮਿਸ ਇੰਡੀਆ ਵਰਲਡ 2024’ ਦਾ ਤਾਜ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ: ਭਾਰਤ-ਕੈਨੇਡਾ ਸਬੰਧਾਂ 'ਚ ਤਨਾਅ ਲਈ ਸਿਰਫ ਟਰੂਡੋ ਹੀ ਜਿ਼ੰਮੇਵਾਰ ਸਲਮਾਨ ਖਾਨ ਦੇ ਕਤਲ ਦੀ ਸਾਜਿਸ਼ ਰਚਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਗ੍ਰਿਫ਼ਤਾਰ ਰਾਹੁਲ ਗਾਂਧੀ ਨੇ ਵਾਲਮੀਕਿ ਮੰਦਰ 'ਚ ਕੀਤੀ ਪੂਜਾ, ਵਾਲਮੀਕਿ ਸਮਾਜ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਉਮਰ ਅਬਦੁੱਲਾ ਨੇ ਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ ਪਰਾਲੀ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਸੁਣਵਾਈ, ਪੰਜਾਬ ਤੇ ਹਰਿਆਣਾ ਨੂੰ ਫਟਕਾਰ ਮੁੰਬਈ ਦੀ ਇੱਕ 14 ਮੰਜਿ਼ਲਾ ਇਮਾਰਤ ਦੀ 10ਵੀਂ ਮੰਜਿ਼ਲ ਵਿਚ ਲੱਗੀ ਅੱਗ, ਤਿੰਨ ਲੋਕਾਂ ਦੀ ਮੌਤ ਗਾਜ਼ੀਆਬਾਦ 'ਚ ਨੌਕਰਾਣੀ ਨੇ ਟਾਇਲਟ ਨਾਲ ਆਟਾ ਗੁੰਨ੍ਹ ਕੇ ਬਣਾਈਆਂ ਰੋਟੀਆਂ, ਕਾਰੋਬਾਰੀ ਦਾ ਪੂਰਾ ਪਰਿਵਾਰ ਬੀਮਾਰ ਰਤਨ ਟਾਟਾ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ, ਗਾਰਡ ਆਫ਼ ਆਨਰ ਦਿੱਤਾ ਗਿਆ ਨਹੀਂ ਰਹੇ ਭਾਰਤ ਦੇ ਪ੍ਰਸਿੱਧ ਉਦਯੋਗਪਤੀ ਰਤਨ ਟਾਟਾ, 86 ਸਾਲ ਦੀ ਉਮਰ 'ਚ ਦਿਹਾਂਤ, ਸਰਕਾਰੀ ਸਨਮਾਨਾਂ ਨਾਲ ਦਿੱਤੀ ਜਾਵੇਗੀ ਅੰਤਿਮ ਵਿਦਾਇਗੀ