ਨਵੀਂ ਦਿੱਲੀ, 1 ਜਨਵਰੀ (ਪੋਸਟ ਬਿਊਰੋ): ਭਾਰਤੀ ਜਲ ਸੈਨਾ ਦੇਸ ਵਿੱਚ ਹੀ ਤਿਆਰ ਕੀਤੇ ਗਏ ਦੋ ਜੰਗੀ ਬੇੜਿਆਂ ਤੇ ਡੀਜ਼ਲ-ਇਲੈਕਟ੍ਰਿਕ ਪਣਡੁੱਬੀ ਨੂੰ 15 ਜਨਵਰੀ ਨੁੂੰ ਸੇਵਾ ਵਿੱਚ ਸ਼ਾਮਿਲ ਕਰੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚ ਮਿਜ਼ਾਈਲਾਂ ਨੂੰ ਤਬਾਹ ਕਰਨ ਵਾਲਾ ‘ਸੂਰਤ’, ਗੁਪਤ ਜੰਗੀ ਜਹਾਜ਼ ‘ਨੀਲਗਿਰੀ’ ਅਤੇ ਪਣਡੁੱਬੀ ‘ਵਾਗਸ਼ੀਰ’ ਸ਼ਾਮਿਲ ਹਨ, ਜੋ ਆਧੁਨਿਕ ਹਥਿਆਰਾਂ ਅਤੇ ਸੈਂਸਰਾਂ ਨਾਲ ਲੈਸ ਹਨ। ਇਨ੍ਹਾਂ ਜੰਗੀ ਬੇੜਿਆਂ ਤੇ ਪਣਡੁੱਬੀ ਨੂੰ ਮੁੰਬਈ ਵਿੱਚ ਜਲ ਸੈਨਾ ਵੱਲੋਂ ਕਰਵਾਏ ਜਾਣ ਵਾਲੇ ਇੱਕ ਸਮਾਗਮ ਵਿੱਚ ਸੇਵਾ ’ਚ ਸ਼ਾਮਿਲ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਇਹ ਤਿੰਨੋਂ ਮੁੰਬਈ ਵਿੱਚ ਸਥਿਤ ਮੈਜ਼ਾਗੌਨ ਡੌਕ ਸ਼ਿਪਬਿਲਡਰਜ਼ ਲਿਮਟਿਡ ਵਿੱਚ ਡਿਜ਼ਾਈਨ ਅਤੇ ਤਿਆਰ ਕੀਤੇ ਗਏ ਹਨ ਜੋ ਰੱਖਿਆ ਖੇਤਰ ਵਿੱਚ ਭਾਰਤ ਦੀ ਵਧਦੀ ਸਵੈ-ਨਿਰਭਰਤਾ ਦਾ ਸਬੂਤ ਹਨ।