Welcome to Canadian Punjabi Post
Follow us on

14

January 2025
ਬ੍ਰੈਕਿੰਗ ਖ਼ਬਰਾਂ :
 
ਪੰਜਾਬ

ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ਼ਤਾਬਦੀ ਸਮਾਗਮਾਂ ਮੌਕੇ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਅਤੇ ਭਾਈ ਗੁਰ ਇਕਬਾਲ ਸਿੰਘ ਵੱਲੋਂ ਵਿਸ਼ਾਲ ਲੰਗਰ ਸੇਵਾ ਆਰੰਭ

September 16, 2024 12:06 PM

-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਕੀਤੀ ਅਰੰਭਤਾ ਦੀ ਅਰਦਾਸ
ਗੋਇੰਦਵਾਲ ਸਾਹਿਬ, 16 ਸਤੰਬਰ (ਗਿਆਨ ਸਿੰਘ): ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਅਤੇ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਸ਼ਤਾਬਦੀ ਸਮਾਗਮਾਂ ਮੌਕੇ ਸ਼ਹੀਦੀ ਅਸਥਾਨ ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ, ਚੱਬਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਅਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ, ਅੰਮ੍ਰਿਤਸਰ ਦੇ ਮੁਖੀ ਭਾਈ ਗੁਰ ਇਕਬਾਲ ਸਿੰਘ ਵੱਲੋਂ ਸਾਂਝੇ ਤੌਰ ’ਤੇ ਤਰਨ ਤਾਰਨ ਰੋਡ ਗੋਇੰਦਵਾਲ ਸਾਹਿਬ ਵਿਖੇ ਇਕ ਵਿਸ਼ਾਲ ਪੰਡਾਲ ਦੇ ਹੇਠਾਂ ਇਕ ਵਿਸ਼ਾਲ ਲੰਗਰ ਦਾ ਆਯੋਜਿਤ ਕੀਤਾ ਗਿਆ। ਇਸ ਲੰਗਰ ਦੇ ਆਰੰਭਤਾ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਕੀਤੀ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ।
ਸੰਤ ਬਾਬਾ ਦਰਸ਼ਨ ਸਿੰਘ ਨੇ ਵਿਸ਼ੇਸ਼ ਸ਼ਖ਼ਸੀਅਤਾਂ ਦਾ ਸਿਰੋਪਾਉ ਭੇਟ ਕਰਕੇ ਸਤਿਕਾਰ ਕੀਤਾ ਅਤੇ ਕਿਹਾ ਕਿ ਗੁਰੂ ਕੇ ਲੰਗਰ ’ਚ ਰਵਾਇਤੀ ਦਾਲ ਰੋਟੀ ਤੋਂ ਇਲਾਵਾ ਵੱਖ ਵੱਖ ਪਕਵਾਨਾਂ ਅਤੇ ਵੱਖ-ਵੱਖ ਵੰਨਗੀਆਂ ਦੀਆਂ ਮਠਿਆਈਆਂ ਵਰਤਾਈਆਂ ਜਾ ਰਹੀਆਂ ਹਨ। ਇਹ ਲੰਗਰ 18 ਸਤੰਬਰ ਤਕ ਨਿਰੰਤਰ ਚੱਲੇਗਾ। ਠੰਢੇ ਮਿੱਠੇ ਜਲ ਦੀ ਛਬੀਲ ਦੀਆਂ ਸੇਵਾਵਾਂ ਵੀ ਚੱਲਣਗੀਆਂ। ਉਹਨਾਂ ਸਮੂਹ ਸੰਗਤਾਂ ਨੂੰ ਸ਼ਤਾਬਦੀ ਸਮਾਗਮਾਂ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਸੰਗਤਾਂ ਨੂੰ ਸ਼ਤਾਬਦੀ ਸਮਾਗਮਾਂ 'ਚ ਹੁੰਮ੍ਹ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਸੰਗਤਾਂ ਨੂੰ ਅੰਮ੍ਰਿਤਧਾਰੀ ਤੇ ਨਿੱਤਨੇਮੀ ਹੋਣ, ਬਾਣੀ ਅਤੇ ਬਾਣੇ ਦਾ ਸਤਿਕਾਰ ਕਰਨ ਅਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਸਰਬੱਤ ਦੇ ਭਲੇ ਵਾਲੇ ਮਾਰਗ ’ਤੇ ਚਲਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਸੰਤ ਬਾਬਾ ਦਰਸ਼ਨ ਸਿੰਘ ਤੇ ਭਾਈ ਗੁਰਇਕਬਾਲ ਸਿੰਘ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਗਿਆਨੀ ਵਿਸ਼ਾਲ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਅਰਦਾਸੀਆ ਭਾਈ ਪ੍ਰੇਮ ਸਿੰਘ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਟਾਹਲਾ ਸਾਹਿਬ ਟਰੱਸਟ ਦੇ ਪ੍ਰਧਾਨ ਭਾਈ ਕਸ਼ਮੀਰ ਸਿੰਘ, ਬੀਬੀ ਕੌਲਾਂ ਭਲਾਈ ਕੇਂਦਰ ਅੰਮ੍ਰਿਤਸਰ ਤੋਂ ਨਿੱਕੂ ਵੀਰ ਜੀ, ਗਿਆਨੀ ਭਾਈ ਸੂਰਤਾ ਸਿੰਘ, ਪ੍ਰੋ. ਸਰਚਾਂਦ ਸਿੰਘ, ਸੁਖਵਿੰਦਰ ਸਿੰਘ ਸੁਖ ਤੇੜਾ, ਬਾਪੂ ਦੇਸਾ ਸਿੰਘ ਜੌਹਲ, ਮੈਨੇਜਰ ਰਣਦੀਪ ਸਿੰਘ ਗੁਰਵਾਲੀ, ਗਿਆਨੀ ਹੀਰਾ ਸਿੰਘ ਕਥਾਵਾਚਕ ਗੁਰਦੁਆਰਾ ਟਾਹਲਾ ਸਾਹਿਬ, ਭਾਈ ਹਰਦੇਵ ਸਿੰਘ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਮੈਨੇਜਰ ਗੁਰਪ੍ਰੀਤ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਬਲਜੀਤ ਸਿੰਘ ਵਰਪਾਲ, ਭਾਈ ਜਸਵੀਰ ਸਿੰਘ ਗੋਰਾ, ਮਾਸਟਰ ਨੰਗਲੀ, ਨਰਿੰਦਰ ਸਿੰਘ ਗਿੱਲ, ਬਾਬਾ ਮੇਵਾ ਸਿੰਘ, ਬਾਬਾ ਗੋਰਾ ਸਿੰਘ, ਭਾਈ ਸੁਖ ਸਾਗਰ ਸਿੰਘ, ਭਾਈ ਮਨਜੀਤ ਸਿੰਘ ਗੁਰਵਾਲੀ, ਭਾਈ ਦਿਲਬਾਗ ਸਿੰਘ, ਭਾਈ ਮਿੰਟੂ ਜੀਤਾ, ਭਾਈ ਹੀਰਾ ਸਿੰਘ ਮਾਨੋਚਾਹਲ, ਕੁਲਵੰਤ ਸਿੰਘ ਗੁਰਵਾਲੀ, ਭਾਈ ਗੁਰ ਸੇਵਕ ਸਿੰਘ, ਭਾਈ ਥਿੰਦ ਸਰਪੰਚ ਤੇ ਭਾਈ ਲਾਲ ਸਿੰਘ ਮੌਜੂਦ ਸਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਮੰਤਰੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੁਰਜੀਤ ਪਾਤਰ ਸੈਂਟਰ ਫਾਰ ਐਥੀਕਲ ਏ.ਆਈ. ਸਥਾਪਤ ਕਰਨ ਦਾ ਐਲਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਫਰੀਦਕੋਟ ਵਿਖੇ ਲਹਿਰਾਉਣਗੇ ਕੌਮੀ ਝੰਡਾ ਮੇਲਾ ਮਾਘੀ ਮੌਕੇ ਵਿਧਾਨ ਸਭਾ ਸਪੀਕਰ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ ਟੇਕਿਆ ਸਪੀਕਰ ਸੰਧਵਾਂ ਵਲੋਂ ਚਾਰ ਪ੍ਰਮੁੱਖ ਸੜਕਾਂ ਦਾ ਨਿਰਮਾਣ ਪਹਿਲ ਦੇ ਆਧਾਰ ’ਤੇ ਕਰਵਾਉਣ ਦੀ ਹਦਾਇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਚੋਣਾਂ ਦੀ ਵੋਟਰ ਸੂਚੀ ਲਈ 24 ਜਨਵਰੀ ਤੱਕ ਲਏ ਜਾ ਰਹੇ ਦਾਅਵੇ ਅਤੇ ਇਤਰਾਜ ‘ਫ਼ਰਿਸ਼ਤੇ’ ਸਕੀਮ ਤਹਿਤ ਸੜਕ ਹਾਦਸਾ ਪੀੜਤਾਂ ਦਾ ਹੁੰਦਾ ਹੈ ਮੁਫ਼ਤ ਇਲਾਜ : ਸਿਵਲ ਸਰਜਨ ਪੰਜਾਬ ਪੁਲਿਸ ਨੇ ਸੂਬੇ ਭਰ ਦੇ ਬੱਸ ਸਟੈਂਡਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਲਈ ਬਿਨੈ ਪੱਤਰ ਮੰਗੇ ਵਰਕਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਕੀਤਾ ਮਨਜ਼ੂਰ ਐੱਮ.ਐੱਸ.ਪੀ. ਪੇਮੈਂਟ ਫਰੌਡ: ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਅਨਾਜ ਖਰੀਦ ਪੋਰਟਲ ਨਾਲ ਛੇੜਛਾੜ ਦੇ ਦੋਸ਼ ਹੇਠ ਚਾਰ ਵਿਅਕਤੀ ਗ੍ਰਿਫਤਾਰ