Welcome to Canadian Punjabi Post
Follow us on

14

January 2025
 
ਪੰਜਾਬ

ਸਪੀਕਰ ਸੰਧਵਾਂ ਵਲੋਂ ਚਾਰ ਪ੍ਰਮੁੱਖ ਸੜਕਾਂ ਦਾ ਨਿਰਮਾਣ ਪਹਿਲ ਦੇ ਆਧਾਰ ’ਤੇ ਕਰਵਾਉਣ ਦੀ ਹਦਾਇਤ

January 13, 2025 12:29 PM

-ਸਪੀਕਰ ਸੰਧਵਾਂ ਦੇ ਯਤਨਾ ਸਦਕਾ ਹਲਕੇ ਦੇ ਵਿਕਾਸ ਕਾਰਜ ਜੋਰਾਂ ’ਤੇ : ਗੈਰੀ ਵੜਿੰਗ
ਕੋਟਕਪੂਰਾ, 13 ਜਨਵਰੀ (ਗਿਆਨ ਸਿੰਘ): ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਹਲਕਾ ਕੋਟਕਪੂਰਾ ਦੇ ਵੱਖ ਵੱਖ ਵਾਰਡਾਂ, ਗਲੀ-ਮੁਹੱਲਿਆਂ ਤੋਂ ਇਲਾਵਾ ਪਿੰਡਾਂ ਦੇ ਵਿਕਾਸ ਕਾਰਜ ਪਹਿਲੇ ਦਿਨ ਤੋਂ ਹੀ ਸ਼ੁਰੂ ਕਰ ਦਿੱਤੇ ਗਏ ਹਨ, ਜਿੰਨਾ ਦੀ ਵਿਰੋਧੀ ਪਾਰਟੀਆਂ ਵਲੋਂ ਵੀ ਪ੍ਰਸੰਸਾ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਗੈਰੀ ਵੜਿੰਗ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਮੁਕਤਸਰ ਰੋਡ ਕੋਟਕਪੂਰਾ ਤੋਂ ਪਿੰਡ ਕੋਠੇ ਵੜਿੰਗ ਨੂੰ ਗੈਸ ਏਜੰਸੀ ਵਾਲੀ ਜਾਂਦੀ ਸੜਕ ਦੀ ਖਸਤਾ ਹਾਲਤ ਤੋਂ ਪ੍ਰੇਸ਼ਾਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਦੀ ਉਕਤ ਸਮੱਸਿਆ ਅੱਜ ਤੋਂ ਦੂਰ ਹੋ ਜਾਵੇਗੀ।
ਉਨ੍ਹਾਂ ਦੱਸਿਆ ਕਿ ਸਪੀਕਰ ਸੰਧਵਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਡਵੋਕੇਟ ਬੀਰਇੰਦਰ ਸਿੰਘ, ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਮਨਜਿੰਦਰ ਸਿੰਘ ਗੋਪੀ, ਇੰਸ. ਪਰਮਜੀਤ ਸਿੰਘ, ਸੁਖਜਿੰਦਰ ਸਿੰਘ ਤੱਖੀ ਦੀ ਨਿਗਰਾਨੀ ਹੇਠ ਕੋਠੇ ਵੜਿੰਗ ਵਾਲੀ ਸੜਕ ਤੋਂ ਇਲਾਵਾ ਹਰੀਨੌ ਫਾਟਕ ਤੋਂ ਕੋਠੇ ਸੈਣੀਆਂ ਗੁਰਦਵਾਰਾ ਸਾਹਿਬ ਤੱਕ, ਸਿੱਖਾਂ ਵਾਲਾ ਰੋਡ ਕੋਟਕਪੂਰਾ, ਮੇਹਰ ਦੀ ਚੱਕੀ ਤੋਂ ਰਾਸ਼ਟਰੀ ਰਾਜ ਮਾਰਗ ਨੰਬਰ 54 ਤੱਕ, ਬਠਿੰਡਾ ਰੋਡ ਕੋਟਕਪੂਰਾ ਤੋਂ ਜੋਧ ਸ਼ਹੀਦ ਰੋਡ ਵਾਲੀ ਸੜਕ ’ਤੇ ਸਥਿੱਤ ਆੜਤੀਆ ਐਸੋਸੀਏਸ਼ਨ ਦੇ ਦਫਤਰ ਵਾਲੀਆਂ ਸੜਕਾਂ ਦੇ ਨਿਰਮਾਣ ਲਈ ਅੱਜ ਸ਼ੁਰੂਆਤ ਕਰ ਦਿੱਤੀ ਗਈ। ਐਡਵੋਕੇਟ ਬੀਰਇੰਦਰ ਸਿੰਘ ਨੇ ਦੱਸਿਆ ਕਿ ਸਪੀਕਰ ਸੰਧਵਾਂ ਵਲੋਂ ਠੇਕੇਦਾਰਾਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਜੇਕਰ ਮਿਆਰੀ ਮਟੀਰੀਅਲ ਦੀ ਵਰਤੋਂ ਨਾ ਕੀਤੀ ਗਈ ਤਾਂ ਇਸ ਦੀ ਜਾਂਚ ਬਕਾਇਦਾ ਵਿਜੀਲੈਂਸ ਤੋਂ ਕਰਵਾਈ ਜਾਵੇਗੀ। ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਨੇ ਠੇਕੇਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਉਪਰੋਕਤ ਚਾਰਾਂ ਸੜਕਾਂ ਦਾ ਨਿਰਮਾਣ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਅੰਦਰ ਨੇਪਰੇ ਚਾੜਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਚੋਣਾਂ ਦੀ ਵੋਟਰ ਸੂਚੀ ਲਈ 24 ਜਨਵਰੀ ਤੱਕ ਲਏ ਜਾ ਰਹੇ ਦਾਅਵੇ ਅਤੇ ਇਤਰਾਜ ‘ਫ਼ਰਿਸ਼ਤੇ’ ਸਕੀਮ ਤਹਿਤ ਸੜਕ ਹਾਦਸਾ ਪੀੜਤਾਂ ਦਾ ਹੁੰਦਾ ਹੈ ਮੁਫ਼ਤ ਇਲਾਜ : ਸਿਵਲ ਸਰਜਨ ਪੰਜਾਬ ਪੁਲਿਸ ਨੇ ਸੂਬੇ ਭਰ ਦੇ ਬੱਸ ਸਟੈਂਡਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਲਈ ਬਿਨੈ ਪੱਤਰ ਮੰਗੇ ਵਰਕਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਕੀਤਾ ਮਨਜ਼ੂਰ ਐੱਮ.ਐੱਸ.ਪੀ. ਪੇਮੈਂਟ ਫਰੌਡ: ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਅਨਾਜ ਖਰੀਦ ਪੋਰਟਲ ਨਾਲ ਛੇੜਛਾੜ ਦੇ ਦੋਸ਼ ਹੇਠ ਚਾਰ ਵਿਅਕਤੀ ਗ੍ਰਿਫਤਾਰ 50000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਸਹਾਇਕ ਟਾਊਨ ਪਲਾਨਰ ਤੇ ਆਰਕੀਟੈਕਟ ਵਿਜੀਲੈਂਸ ਬਿਊਰੋ ਵੱਲੋਂ ਕਾਬੂ 1500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗਲਾਡਾ ਕਲਰਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਸਰਹੰਦ ਫ਼ੀਡਰ 32 ਦਿਨਾਂ ਲਈ ਬੰਦ ਰਹੇਗੀ ਪੰਜਾਬ ਪੁਲਿਸ ਵੱਲੋਂ ਦੁਬਈ ਤੋਂ ਚਲਾਏ ਜਾ ਰਹੇ ਪਾਕਿਸਤਾਨ ਅਧਾਰਤ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼, ਤਿੰਨ ਪਿਸਤੌਲਾਂ ਸਣੇ ਇੱਕ ਵਿਅਕਤੀ ਕਾਬੂ