Welcome to Canadian Punjabi Post
Follow us on

21

January 2025
 
ਖੇਡਾਂ

ਖੇਡਾਂ ਵਤਨ ਪੰਜਾਬ ਦੀਆਂ 2024: ਜਿ਼ਲ੍ਹਾ ਪੱਧਰੀ ਖੇਡਾਂ ਦੇ ਨਹਿਰੂ ਸਟੇਡੀਅਮ ਵਿਚ ਲਗਾਤਾਰ ਚੌਥੇ ਦਿਨ ਜਾਰੀ

September 16, 2024 01:18 AM

ਫ਼ਰੀਦਕੋਟ 15 ਸਤੰਬਰ (ਗਿਆਨ ਸਿੰਘ): ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਦੇ ਸਹਿਯੋਗ ਦੇ ਖੇਡਾਂ ਵਤਨ ਪੰਜਾਬ ਦੀਆਂ 2024 ਸੀਜਨ-3 ਅਧੀਨ ਜਿਲ੍ਹਾ ਪੱਧਰੀ ਖੇਡਾਂ -2024 (ਲੜਕੇ ਅਤੇ ਲੜਕੀਆਂ) ਵੱਖ-ਵੱਖ ਖੇਡਾਂ ਵਿੱਚ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਪਿਛਲੇ ਤਿੰਨ ਦਿਨਾ ਤੋ ਕਰਵਾਈਆ ਜਾ ਰਹੀਆਂ ਹਨਜੋਅੱਜਚੌਥੇਦਿਨਵੀਜਾਰੀਰਹੀਆਂ। ਇਨ੍ਹਾ ਖੇਡਾਂ ਵਿੱਚ ਲੜਕੇ-ਲੜਕੀਆਂਦੇਵੱਖ-ਵੱਖ ਉਮਰ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।

  
ਇਸ ਮੌਕੇ ਬਲਜਿੰਦਰ ਸਿੰਘ ਜਿਲ੍ਹਾ ਖੇਡ ਅਫਸਰ ਫਰੀਦਕੋਟ ਨੇ ਦੱਸਿਆ ਇਹ ਖੇਡਾਂ ਨਹਿਰੂ ਸਟੇਡੀਅਮ ਫਰੀਦਕੋਟ, ਸਰਕਾਰੀ ਬਲਵੀਰ ਸਕੂਲ ਫਰੀਦਕੋਟਅਤੇ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਕਰਵਾਈਆ ਜਾਂ ਰਹੀਆਂ ਹਨ ਅਤੇ ਚੈਸ ਗੇਮ ਦੀਆਂ ਖੇਡਾਂ ਡਰੀਮਲੈਂਡ ਪਬਲਿਕ ਸਕੂਲ ਕੋਟਕਪੂਰਾ ਵਿਖੇ ਕਰਵਾਈ ਜਾ ਰਹੀ ਹੈ। ਇਨ੍ਹਾਂ ਖੇਡਾਂ ਵਿੱਚ ਅਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ (ਨੈਸ਼), ਕਬੱਡੀ (ਸਰਕਲ), ਵਾਲੀਬਾਲ (ਸਮੈਂਸ਼ਿੰਗ), ਵਾਲੀਬਾਲ (ਸ਼ੂਟਿੰਗ), ਹੈਂਡਬਾਲ, ਜੂਡੋ, ਗੱਤਕਾ, ਕਿੱਕਬਾਕਸਿੰਗ, ਹਾਕੀ, ਬੈਡਮਿੰਟਨ, ਬਾਸਕਿਟਬਾਲ, ਰੈਸਲਿੰਗ, ਟੇਬਲ ਟੈਨਿਸ, ਚੈੱਸ, ਵੈਟਲਿਫਟਿੰਗ ਅਤੇ ਪਾਵਰਲਿਫਟਿੰਗ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਖੇਡ ਮੁਕਾਬਲੇ ਮਿਤੀ 16 ਸਤੰਬਰ 2024 ਤੱਕ ਜਾਰੀ ਰਹਿਣਗੇ ਅਤੇ ਤੈਰਾਕੀ ਖੇਡਦੇਮੁਕਾਬਲੇਵਿਭਾਗਦੀਆਂਹਦਾਇਤਾਂਅਨੁਸਾਰਮਿਤੀ 28 ਅਤੇ 29 ਸਤੰਬਰ 2024 ਨੂੰਤੈਰਾਕੀਪੂਲਸਰਕਾਰੀਬ੍ਰਿਜਿੰਦਰਾਕਾਲਜਫਰੀਦਕੋਟਵਿਖੇਕਰਵਾਏਜਾਣਗੇ।
ਅੱਜ ਹੋਈਆਂ ਖੇਡਾਂ ਦੇ ਮੁਕਾਬਲਿਆ ਵਿੱਚ ਖੋਹ-ਖੋਹ ਅੰ:14 (ਲੜਕਿਆ) ਵਿੱਚ ਸ.ਹ.ਸ ਢੀਮਾਂਵਾਲੀ ਨੇ ਪਹਿਲਾ ਸਥਾਨ, ਜੀ.ਟੀ.ਬੀ ਮਹਿਮੂਆਣਾ ਦੀ ਟੀਮ ਨੇ ਦੂਜਾ ਸਥਾਨ, ਸੰਧਵਾ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:14 (ਲੜਕੀਆਂ) ਵਿੱਚ ਸ.ਹ.ਸ ਢੀਮਾਂਵਾਲੀ ਦੀ ਟੀਮ ਨੇ ਪਹਿਲਾ ਸਥਾਨ, ਜੀ.ਟੀ.ਬੀ ਮਹਿਮੂਆਣਾ ਦੀ ਟੀਮ ਨੇ ਦੂਜਾ ਸਥਾਨ, ਢੁੱਡੀ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:17 (ਲੜਕਿਆ) ਵਿੱਚ ਅਜਿੱਤ ਗਿੱਲ ਦੀ ਟੀਮ ਨੇ ਪਹਿਲਾ ਸਥਾਨ, ਸ੍ਰੀ ਹਰਕ੍ਰਿਸ਼ਨ ਸਕੂਲ ਗੋਲੇਵਾਲਾ ਦੀ ਟੀਮ ਨੇ ਦੂਜਾ ਸਥਾਨ, ਸੰਧਵਾ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:17 (ਲੜਕੀਆਂ) ਵਿੱਚ ਸ਼੍ਰੀ ਹਰਕ੍ਰਿਸ਼ਨ ਸਕੂਲ ਗੋਲੇਵਾਲਾ ਦੀ ਟੀਮ ਨੇ ਪਹਿਲਾ ਸਥਾਨ, ਜੀ.ਟੀ.ਬੀ ਮਹਿਮੂਆਣਾ ਦੀ ਟੀਮ ਨੇ ਦੂਜਾ ਸਥਾਨ, ਦਲ ਸਿੰਘ ਵਾਲਾ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਟੈਬਲ ਟੈਨਿਸ ਅੰ:14 (ਲ਼ੜਕਿਆਂ) ਵਿੱਚ ਵਿਸ਼ਾਲ ਸਿੰਘ ਨੇ ਪਹਿਲਾ ਸਥਾਨ, ਰਾਜਵੀਰ ਨੇ ਦੂਜਾ ਸਥਾਨ ਅਤੇ ਦਲਜੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।

 

  

ਅੰ: 17 (ਲੜਕਿਆ) ਵਿੱਚ ਕਰਨਵੀਰ ਸ਼ਰਮਾ ਨੇ ਪਹਿਲਾ ਸਥਾਨ, ਮਨਿੰਦਰ ਸਿੰਘ ਦੂਜਾ ਸਥਾਨ ਅਤੇ ਅਭਿਨਵ ਜੋਸੀ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:21 (ਲੜਕਿਆ) ਵਿੱਚ ਪ੍ਰਭਸਰਨ ਸਿੰਘ ਨੇ ਪਹਿਲਾ ਸਥਾਨ, ਰਾਜਵੰਸ਼ ਨੇ ਦੂਜਾ ਸਥਾਨ ਅਤੇ ਮੋਹਿਤ ਕੁਮਾਰ ਨੇ ਤੀਜਾ ਸਥਾਨ ਹਾਸਿਲ ਕੀਤਾ। ਟੈਬਲ ਟੈਨਿਸ ਅੰ:14 (ਲੜਕੀਆ) ਵਿੱਚ ਰਮਨਦੀਪ ਕੌਰ ਨੇ ਪਹਿਲਾ ਸਥਾਨ, ਸੰਦੀਪ ਕੌਰ ਨੇ ਦੂਜਾ ਸਥਾਨ ਅਤੇ ਨਵਨੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:17 (ਲੜਕੀਆ) ਵਿੱਚ ਅਗਰੀਆ ਅਗਰਵਾਲ ਨੇ ਪਹਿਲਾ ਸਥਾਨ, ਅਗਮਜੋਤ ਕੌਰ ਨੇ ਦੂਜਾ ਸਥਾਨ ਅਤੇ ਮਿਤਾਲੀ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:31-40 (ਲੜਕੀਆਂ) ਵਿੱਚ ਸ਼ਮਨਦੀਪ ਕੌਰ ਨੇ ਪਹਿਲਾ ਸਥਾਨ, ਲਖਵਿੰਦਰ ਕੌਰ ਨੇ ਦੂਜਾ ਅਤੇ ਰਾਜਵੀਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।ਹੈਂਡਬਾਲ ਖੇਡ ਅੰ:14 (ਲੜਕੀਆਂ) ਵਿੱਚ ਹੈਂਡਬਾਲ ਕੋਚਿੰਗ ਸੈਂਟਰ ਨਹਿਰੂ ਸਟੇਡੀਅਮ ਫਰੀਦਕੋਟ ਦੀ ਟੀਮ ਨੇ ਪਹਿਲਾ ਅਤੇ ਦੂਜਾ ਸਥਾਨ, ਹੈਂਡਬਾਲ ਕੋਚਿੰਗ ਸੈਂਟਰ ਨਹਿਰੂ ਸਟੇਡੀਅਮ ਫਰੀਦਕੋਟ ਦੀ ਟੀਮ ਅਤੇ ਡਿਵਾਇਨ ਪਬਲਿਕ ਸਕੂਲ, ਸਾਦਿਕ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:17 (ਲੜਕੀਆ) ਹੈਂਡਬਾਲ ਕੋਚਿੰਗ ਸੈਂਟਰ ਨਹਿਰੂ ਸਟੇਡੀਅਮ ਫਰੀਦਕੋਟ ਦੀ ਟੀਮ ਨੇ ਪਹਿਲਾ ਅਤੇ ਦੂਜਾ ਸਥਾਨ, ਡਿਵਾਇਨ ਪਬਲਿਕ ਸਕੂਲ, ਸਾਦਿਕ ਦੀ ਟੀਮ ਅਤੇ ਵਿਵੇਕ ਪਬਲਿਕ ਸਕੂਲ ਲੰਬਵਾਲੀ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:14 (ਲੜਕਿਆ) ਵਿੱਚੋ ਸ.ਹ.ਸ.ਚੈਨਾ ਜੈਤੋ ਦੀ ਟੀਮ ਨੇ ਪਹਿਲਾ ਸਥਾਨ, ਹੈਂਡਬਾਲ ਕੋਚਿੰਗ ਸੈਂਟਰ ਨਹਿਰੂ ਸਟੇਡੀਅਮ ਫਰੀਦਕੋਟ ਦੀ ਟੀਮ ਨੇ ਦੂਜਾ ਸਥਾਨ, ਹੈਂਡਬਾਲ ਕੋਚਿੰਗ ਸੈਂਟਰ ਨਹਿਰੂ ਸਟੇਡੀਅਮ ਫਰੀਦਕੋਟ ਦੀ ਟੀਮ ਅਤੇ ਹੈਂਡਬਾਲ ਕੋਚਿੰਗ ਸੈਂਟਰ ਕੰਮਿਆਣਾ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:17 (ਲੜਕਿਆ) ਵਿੱਚ ਹੈਂਡਬਾਲ ਕੋਚਿੰਗ ਸੈਂਟਰ ਨਹਿਰੂ ਸਟੇਡੀਅਮ ਫਰੀਦਕੋਟ ਨੇ ਪਹਿਲਾ ਸਥਾਨ, ਸ.ਹ.ਸ ਚੈਨਾ ਜੈਤੋ ਦੀ ਟੀਮ ਨੇ ਦੂਜਾ ਸਥਾਨ, ਹੈਂਡਬਾਲ ਕੋਚਿੰਗ ਸੈਂਟਰ ਨਹਿਰੂ ਸਟੇਡੀਅਮ ਫਰੀਦਕੋਟ ਅਤੇ ਬੈਸਟ ਪੁਆਇੰਟ ਸਕੂਲ ਸੰਧਵਾਂ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ।ਇਸ ਮੌਕੇ ਦਫਤਰ ਦੇ ਸਮੂਹ ਕੋਚਿਜ, ਦਫਤਰੀ ਸਟਾਫ, ਸਿੱਖਿਆ ਵਿਭਾਗ ਤੋ ਆਏ ਵੱਖ-ਵੱਖ ਸਕੂਲਾ ਦੇ ਡੀ.ਪੀ.ਈ/ਪੀ.ਟੀ.ਆਈ ਟੀਚਰ ਸਾਹਿਬਾਨ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

 

 
Have something to say? Post your comment
ਹੋਰ ਖੇਡਾਂ ਖ਼ਬਰਾਂ
ਖੋ-ਖੋ ਵਿਸ਼ਵ ਕੱਪ: ਭਾਰਤੀ ਮਹਿਲਾ ਟੀਮ ਨੇ ਨੇਪਾਲ ਨੂੰ ਹਰਾ ਕੇ ਜਿੱਤਿਆ ਪਹਿਲਾ ਖੋ-ਖੋ ਵਿਸ਼ਵ ਕੱਪ ਕਰਲਰ ਬਰਾਇਨ ਹੈਰਿਸ ਐਂਟੀ ਡੋਪਿੰਗ ਨਿਯਮ ਦੀ ਉਲੰਘਣਾ ਕਾਰਨ ਆਰਜੀ ਪਾਬੰਦੀ ਹਟੀ ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ਵਿਸ਼ਵ ਸ਼ਤਰੰਜ ਚੈਂਪੀਅਨ ਗੁਕੇਸ਼ ਦਾ ਚੇਨੱਈ ਹਵਾਈ ਅੱਡੇ 'ਤੇ ਨਿੱਘਾ ਸਵਾਗਤ 18 ਸਾਲਾ ਗੁਕੇਸ਼ ਸ਼ਤਰੰਜ ਦੇ ਬਣੇ ਨਵੇਂ ਵਿਸ਼ਵ ਚੈਂਪੀਅਨ, ਫਾਈਨਲ 'ਚ ਚੀਨੀ ਖਿਡਾਰੀ ਨੂੰ ਹਰਾਇਆ ਪਹਿਲਵਾਨ ਬਜਰੰਗ ਪੂਨੀਆ `ਤੇ ਨਾਡਾ ਨੇ ਚਾਰ ਸਾਲ ਦੀ ਲਗਾਈ ਪਾਬੰਦੀ ਪਰਥ ਟੈਸਟ ਵਿਚ ਭਾਰਤ ਨੇ ਆਸਟ੍ਰੇਲੀਆ ਨੂੰ 295 ਦੌੜਾਂ ਨਾਲ ਹਰਾਇਆ ਅਣਗੌਲੇ ਹੀ ਤੁਰ ਗਿਆ ਜੈਵਲਿਨ “ਲਿਟਲ ਓਲੰਮਪੀਅਨ” ਪ੍ਰੀਤਾ ਕੈਨੇਡਾ ਦੀ ਫੀਲਡ ਹਾਕੀ ਡਿਵੈਲਪਮੈਂਟ ਟੀਮ ਵਿੱਚ ਚਾਰ ਪੰਜਾਬੀ ਮੂਲ ਦੀਆਂ ਖਿਡਾਰਣਾਂ ਸ਼ਾਮਿਲ ਭਾਰਤ ਨੇ ਕਾਨਪੁਰ ਟੈਸਟ ਵਿਚ ਬੰਗਲਾੇਦਸ਼ ਨੂੰ 7 ਵਿਕਟਾਂ ਨਾਲ ਹਰਾਇਆ